ਅੱਜ-ਕੱਲ੍ਹ ਅਸੰਵੇਦਨਸ਼ੀਲ ਖੇਤੀ ਤਕਨੀਕਾਂ(ਰੂੜੀਵਾਦੀ) ਨੇ ਮਿੱਟੀ ਦੇ ਉਪਜਾਊਪਨ ਨੂੰ ਵਿਗਾੜ ਦਿੱਤਾ ਹੈ ਅਤੇ ਜੇਕਰ ਇਹੀ ਤਕਨੀਕਾਂ ਭਵਿੱਖ ਵਿੱਚ ਵੀ ਜਾਰੀ ਰਹੀਆਂ ਤਾਂ ਅੰਕੜਿਆਂ ਮੁਤਾਬਿਕ 2020 ਤੱਕ ਦੁਨੀਆ ਦੀ ਕੁੱਲ ਭੂਮੀ ਦਾ 30% ਭਾਗ ਅਣ-ਉਪਜਾਊ ਭੂਮੀ ਵਿੱਚ ਬਦਲ ਜਾਵੇਗਾ ਅਤੇ ਇਹ ਫਸਲ ਉਤਪਾਦਨ ਅਤੇ ਭਵਿੱਖ ਵਿੱਚ ਭੋਜਨ ਸੁਰੱਖਿਆ ਲਈ ਖਤਰਾ ਬਣ ਸਕਦਾ ਹੈ।
ਇਸ ਲਈ ਅਣ-ਉਪਜਾਊ ਮਿੱਟੀ ਨੂੰ ਉਪਜਾਊ ਬਣਾਉਣ ਲਈ ਸੁਰੱਖਿਅਤ ਅਤੇ ਵਾਤਾਵਰਨ ਦੇ ਅਨੁਕੂਲ ਤਰੀਕੇ – ਵਾਤਾਵਰਨ ਅਨੁਕੂਲ ਤਕਨੀਕਾਂ ਨੂੰ ਲਾਗੂ ਕਰਨਾ ਚਾਹੀਦਾ ਹੈ। ਬੈਕਟੀਰੀਆ ਅਤੇ ਫੰਗਸ ਟੀਕੇ ਵਿੱਚ ਮਿੱਟੀ ਦੀ ਉਪਜਾਊ ਸ਼ਕਤੀ ਬਣਾ ਕੇ ਰੱਖਣ ਦੀ ਸਮਰੱਥਾ ਹੁੰਦੀ ਹੈ। ਇਨ੍ਹਾਂ ਸੂਖਮ ਜੀਵਾਂ ਵਿੱਚ ਫਸਲੀ ਪੌਦਿਆਂ ਨੂੰ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ ਅਤੇ ਆਇਰਨ ਵਰਗੇ ਪੋਸ਼ਕ ਤੱਤ ਦੇਣ ਦੀ ਸਮਰੱਥਾ ਹੁੰਦੀ ਹੈ।
ਇਨ੍ਹਾਂ ਵਿੱਚੋਂ ਇੱਕ ਮਹੱਤਵਪੂਰਨ ਮਿੱਤਰ ਫੰਗਸ ਆਰਬਸਕੁਲਰ ਮਾਈਕੋਰਾਈਜ਼ਾ ਹੈ ਅਤੇ ਇਸ ਫੰਗਸ ਤੋਂ ਪੌਦੇ ਨੂੰ ਹੋਣ ਵਾਲੇ ਕੁੱਝ ਲਾਭ ਹੇਠਾਂ ਦਿੱਤੇ ਗਏ ਹਨ:
• ਏ ਐੱਮ ਫੰਗੀ ਪੌਦੇ ਅਤੇ ਮਿੱਟੀ ਵਿੱਚ ਇੱਕ ਪੁਲ ਦਾ ਨਿਰਮਾਣ ਕਰਦੇ ਹਨ, ਜੋ ਕਿ ਮੁੱਖ ਤੌਰ ‘ਤੇ ਫਾਸਫੋਰਸ ਦੀ ਉਪਲੱਬਧਤਾ ਵਿੱਚ ਵਾਧਾ ਕਰਦਾ ਹੈ।
• ਏ ਐੱਮ ਟੀਕਾ 15-25% ਤੱਕ ਫ਼ਸਲ ਦੀ ਉਪਜ ਵਿੱਚ ਸੁਧਾਰ ਕਰਨ ਲਈ ਦਿਖਾਇਆ ਗਿਆ ਹੈ।
• ਏ ਐੱਮ ਦੀ ਵਰਤੋਂ ਨਾਲ ਪੌਦਿਆਂ ਵਿੱਚ ਘੱਟ ਮਾਤਰਾ ਵਿੱਚ ਗ੍ਰਹਿਣ ਕੀਤੇ ਜਾਣ ਵਾਲੇ ਪੋਸ਼ਕ ਤੱਤ ਜਿਵੇਂ ਕਿ ਜ਼ਿੰਕ, ਕਾੱਪਰ ਅਤੇ ਆਇਰਨ ਆਦਿ ਦੀ ਉਪਲੱਬਧਤਾ ਵਿੱਚ ਸੁਧਾਰ ਆਉਂਦਾ ਹੈ।
• ਇਸਦੀ ਵਰਤੋਂ ਨਾਲ ਜੜ੍ਹਾਂ ਦੇ ਨੇੜੇ ਸੂਖਮ-ਜੀਵਾਣੂਆਂ ਦੀ ਸੰਖਿਆ ਵਿੱਚ ਵਾਧਾ ਹੁੰਦਾ ਹੈ, ਜਿਸਦੇ ਫਲਸਰੂਪ ਨਾਈਟ੍ਰੋਜਨ ਸਥਿਰੀਕਰਨ ਦੀ ਕਿਰਿਆ ਤੇਜ਼ੀ ਨਾਲ ਹੁੰਦੀ ਹੈ।
• ਇਹ ਫ਼ਸਲ ਨੂੰ ਬੈਕਟੀਰੀਆ, ਫੰਗਸ ਅਤੇ ਵਾਇਰਸ ਆਦਿ ਰੋਗਾਂ ਤੋਂ ਬਚਾਉਂਦਾ ਹੈ ਅਤੇ ਨਿਮਾਟੋਡ ਤੋਂ ਹੋਣ ਵਾਲੀਆਂ ਹਾਨੀਆਂ ਨੂੰ ਘੱਟ ਕਰਦਾ ਹੈ।
ਪ੍ਰਯੋਗ ਕਰਨ ਦੀ ਵਿਧੀ
• ਬੀਜ ਬੀਜਣ ਤੋਂ ਪਹਿਲਾਂ ਖੇਤ ਵਿੱਚ ਏ ਐੱਮ ਦਾ ਛਿੜਕਾਅ ਕਰੋ ਜਾਂ ਹਲ਼ ਪਿੱਛੇ ਬੀਜ ਦੇ ਨਾਲ ਪਾਓ।
• ਇੱਕ ਏਕੜ ਲਈ 4-5 ਕਿੱਲੋ ਫੰਗੀ ਟੀਕੇ ਦੀ ਸਿਫਾਰਿਸ਼ ਕੀਤੀ ਗਈ ਹੈ, ਪਰ ਇਸਦੀ ਮਾਤਰਾ ਫ਼ਸਲਾਂ ਦੇ ਹਿਸਾਬ ਨਾਲ ਬਦਲਦੀ ਰਹਿੰਦੀ ਹੈ।
• ਏ ਐੱਮ ਦੀ ਵਰਤੋਂ ਰੋਪਣ ਵਾਲੀਆਂ ਫ਼ਸਲਾਂ ਜਿਵੇਂ ਕਿ ਝੋਨੇ, ਟਮਾਟਰ, ਗੋਭੀ ਆਦਿ ਵਿੱਚ ਨਰਸਰੀ ਬੈੱਡਾਂ ‘ਤੇ ਅਤੇ ਰੋਪਣ ਸਮੇਂ ਕਰਨੀ ਚਾਹੀਦੀ ਹੈ।
• ਏ ਐੱਮ ਫੰਗਸ ਨੂੰ ਨਰਸਰੀ ਤਿਆਰ ਕਰਨ ਦੌਰਾਨ 50 ਗ੍ਰਾਮ ਪ੍ਰਤੀ ਪੌਦਾ ਮਿੱਟੀ ਵਿੱਚ ਮਿਕਸ ਕੀਤਾ ਜਾ ਸਕਦਾ ਹੈ ਅਤੇ ਇਸਨੂੰ ਜੈਵਿਕ ਖਾਦ ਜਿਵੇਂ ਕਿ ਕੰਪੋਸਟ ਦੇ ਨਾਲ ਵੀ ਪਾਇਆ ਜਾ ਸਕਦਾ ਹੈ।
ਸਾਵਧਾਨੀਆਂ
• ਏ ਐੱਮ ਕਲਚਰ ਨੂੰ ਧੁੱਪ ਅਤੇ ਵਧੇਰੇ ਗਰਮੀ ਤੋਂ ਬਚਾ ਕੇ ਰੱਖੋ।
• ਇਸ ਕਲਚਰ ਨੂੰ ਰਸਾਇਣਿਕ ਖਾਦਾਂ ਨਾਲ ਨਾ ਮਿਲਾਓ।
• ਇਸ ਕਲਚਰ ਨੂੰ ਹੱਥਾਂ ਨਾਲ ਨਾ ਰਗੜੋ।
• ਕਲਚਰ ਦੇ ਭੰਡਾਰਣ ਲਈ ਰੈਫਰੀਜਰੇਟਰ ਜਾਂ ਅਜਿਹੇ ਸਥਾਨ ‘ਤੇ, ਜਿੱਥੇ ਰੁੱਖ ਦੀ ਛਾਂ ਰਹਿੰਦੀ ਹੋਵੇ, ਇੱਕ ਫੁੱਟ ਡੂੰਘਾ ਟੋਆ ਪੁੱਟ ਕੇ ਕਲਚਰ ਉਸ ਵਿੱਚ ਦਬਾ ਦਿਓ ਅਤੇ ਉੱਪਰੋਂ ਪਾਣੀ ਛਿੜਕ ਦਿਓ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ