ਭਾਰਤ ਦੇ ਅਲੱਗ ਅਲੱਗ ਅਤੇ ਦੂਰ ਦੇ ਹਿੱਸਿਆਂ ਵਿੱਚ ਚਿਕਿਤਸਿਕ ਉਦੇਸ਼ਾ ਦੇ ਲਈ ਮੋਰਿੰਗਾ ਦਾ ਲਗਾਤਾਰ ਉਪਯੋਗ ਇਸ ਦੇ ਲਾਭਕਾਰੀ ਨਤੀਜਿਆਂ ਨੂੰ ਪ੍ਰਮਾਣਿਤ ਕਰਦਾ ਹੈ। ਮੋਰਿੰਗਾ ਆਧੁਨਿਕ ਵਿਗਿਆਨ ਦੀ ਇੱਕ ਹਾਲੀਆ ਖੋਜ ਹੈ।
1. ਮੋਰਿੰਗਾ ਦੀਆਂ ਪੱਤੀਆਂ ਨੂੰ ਸਭ ਤੋਂ ਵਧੀਆ ਪੋਸ਼ਣ ਅਤੇ ਊਰਜਾ ਵਧਾਉਣ ਵਾਲੇ ਇੱਕ ਚੰਗੇ ਸਰੋਤ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ , ਇਹ ਊਰਜਾ ਚੀਨੀ ‘ਤੇ ਅਧਾਰਿਤ ਨਹੀਂ ਹੈ ਅਤੇ ਇਸ ਲਈ ਇਹ ਨਿਰੰਤਰ ਹੈ।
2. ਮੋਰਿੰਗਾ ਬਹੁਤ ਹੀ ਸੁਖਦਾਇਕ ਹੈ ਇਹ ਘੱਟ ਬਲੱਡ ਪ੍ਰੈਸ਼ਰ ਨੂੰ ਠੀਕ ਕਰਨ ਵਿੱਚ ਮੱਦਦ ਕਰਦਾ ਹੈ ਤੇ ਨੀਂਦ ਦੇ ਲਈ ਵੀ ਸਹਾਇਕ ਹੈ।
3. ਮੋਰਿੰਗਾ ਵਿੱਚ ਅਜਿਹੇ ਡਿਟੋਕਸੀਫਾਈ ਪ੍ਰਭਾਵ ਹੁੰਦੇ ਹਨ ਜੋ ਕਿ ਪਾਣੀ ਨੂੰ ਸ਼ੁੱਧ ਬਣਾਉਣ ਕਰਨ ਦੀ ਸਮਰੱਥਾ ਰੱਖਦੇ ਹਨ । ਮੋਰਿੰਗਾ ਇੱਕ ਚੁੰਬਕ ਦੇ ਰੂਪ ਵਿੱਚ ਕੰਮ ਕਰਦਾ ਹੈ ਜੋ ਕਿ ਹਾਨੀਕਾਰਕ ਪਦਾਰਥਾਂ ਅਤੇ ਜੀਵਾਣੂਆਂ ਨੂੰ ਆਪਣੇ ਵੱਲ ਖਿੱਚਦਾ ਹੈ । ਇਹ ਮੰਨਿਆਂ ਜਾਂਦਾ ਹੈ ਕਿ ਇਹੀ ਪ੍ਰਕਿਰਿਆ ਸਰੀਰ ਵਿੱਚ ਵੀ ਹੁੰਦੀ ਹੈ ।
4. ਮੋਰਿੰਗਾ ਦੇ ਪੱਤਿਆਂ ਵਿੱਚ ਸੰਤਰੇ ਦੇ ਵਿਟਾਮਿਨ ਸੀ ਤੋਂ 7 ਗੁਣਾ ਜ਼ਿਆਦਾ , ਗਾਜਰ ਦੇ ਵਿਟਾਮਿਨ ਏ ਤੋਂ 4 ਗੁਣਾ ਜ਼ਿਆਦਾ , ਕੇਲੇ ਦੇ ਪੋਟਾਸ਼ੀਅਮ ਤੋਂ 3 ਗੁਣਾ ਜ਼ਿਆਦਾ ਅਤੇ ਦਹੀ ਦੇ ਪ੍ਰੋਟੀਨ ਤੋਂ 2 ਗੁਣਾ ਜ਼ਿਆਦਾ ਤੱਤ ਹੁੰਦੇ ਹਨ।
5. ਵਿਗਿਆਨਿਕਾਂ ਦੁਆਰਾ ਇਹ ਕਿਹਾ ਜਾਂਦਾ ਹੈ ਕਿ ਮੋਰਿੰਗਾ ਪੋਸ਼ਕ ਤੱਤਾਂ ਦਾ ਸਭ ਤੋਂ ਵੱਡਾ ਸਰੋਤ ਹੈ , ਅਜੇ ਤੱਕ ਇਸ ਵਿੱਚ 90 ਤੱਤਾਂ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਅੱਗੇ ਹੋਰ ਵੀ ਮਿਲਣ ਦੀ ਉਮੀਦ ਹੈ।
6. ਇਹੀ ਨਹੀ ਮੋਰਿੰਗਾ ਵਿੱਚ ਕੋਈ ਵੀ ਅਸ਼ੁੱਧਤਾ ਨਹੀ ਹੈ, ਇਸ ਵਿੱਚ ਕੋਈ ਵੀ ਪ੍ਰਤੀਕੂ਼ ਪ੍ਰਤੀਕਿਰਿਆਵਾਂ ਨਹੀ ਪਾਈਆ ਜਾਂਦੀਆਂ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ