ਹਾਈਡਰੋਜੈੱਲ ਦੀ ਮੱਦਦ ਨਾਲ ਕਿਵੇਂ ਕਰ ਸਕਦੇ ਹਾਂ ਫ਼ਸਲਾਂ ਵਿਚ ਪਾਣੀ ਦਾ ਉੱਚਿਤ ਪ੍ਰਬੰਧਨ

ਹਾਈਡਰੋਜੈੱਲ ਕੀ ਹੈ?

ਹਾਈਡਰੋਜੈੱਲ ਰਸਾਇਣਿਕ ਪੋਲੀਮਰਾਂ(ਪਾੱਲੀਮਰਾਂ) ਦੀ ਇੱਕ ਸ਼੍ਰੇਣੀ ਹੈ। ਇਹ ਦੋ ਪ੍ਰਕਾਰ ਦੇ ਹੁੰਦੇ ਹਨ- ਜਲ ਵਿੱਚ ਘੁਲਣਸ਼ੀਲ ਅਤੇ ਅਘੁਲਣਸ਼ੀਲ। ਪੌਦੇ ਵਿੱਚ ਪਾਣੀ ਦੇ ਤਣਾਅ ਦੀ ਅਵਧੀ ਦੇ ਦੌਰਾਨ ਪਾਣੀ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਅਘੁਲਣਸ਼ੀਲ ਹਾਈਡਰੋਜੈੱਲ ਹੀ ਮਹੱਤਵਪੂਰਣ ਹੈ। ਇਸ ਤਰ੍ਹਾਂ ਦੇ ਅਘੁਲਣਸ਼ੀਲ ਹਾਈਡਰੋਜੈੱਲ, ਜੋ ਆਪਣੇ ਖੁਸ਼ਕ ਭਾਰ ਨਾਲ ਕਈ ਗੁਣਾਂ ਪਾਣੀ ਗ੍ਰਹਿਣ ਕਰਨ ਦੀ ਸਮਰੱਥਾ ਰੱਖਦੇ ਹਨ।

ਪੂਸਾ ਹਾਈਡਰੋਜੈੱਲ

ਕ੍ਰਿਸ਼ੀ ਵਿਸ਼ਿਸ਼ਟ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੂਸਾ ਸੰਸਥਾਨ ਦੇ ਕ੍ਰਿਸ਼ੀ ਰਸਾਇਣ ਸੰਭਾਗ ਦੇ ਵਿਗਿਆਨਕਾਂ ਦੀ ਕੋਸ਼ਿਸ਼ ਨਾਲ ਪੂਸਾ ਹਾਈਡਰੋਜੈੱਲ ਨਾਮਕ ਹਾਈਡਰੋਜੈੱਲ ਤਿਆਰ ਕੀਤਾ ਗਿਆ ਹੈ। ਇਹ ਆਪਣੇ ਖੁਸ਼ਕ ਭਾਰ ਦੇ ਮੁਕਾਬਲੇ 350-500 ਗੁਣਾਂ ਜ਼ਿਆਦਾ ਪਾਣੀ ਗ੍ਰਹਿਣ ਕਰ ਕੇ ਫੁਲ ਜਾਂਦਾ ਹੈ ਅਤੇ ਪੌਦੇ ਦੀ ਲੋੜ ਅਨੁਸਾਰ ਹੌਲੀ-ਹੌਲੀ ਜੜ੍ਹ ਖੇਤਰ ਵਿੱਚ ਛੱਡਦਾ ਹੈ। ਇਹ ਸਾਡੇ ਦੇਸ਼ ਦੀ ਊਸ਼ਣ ਜਾਂ ਉਪ ਊਸ਼ਣ ਜਲਵਾਯੂ ਦੇ ਉੱਚ ਤਾਪਮਾਨ ਦੀਆਂ ਪਰਿਸਥਿਤੀਆਂ ਵਿੱਚ ਵੀ ਲਾਭਦਾਇਕ ਹੈ। 10 ਕਿਲੋ ਮਿੱਟੀ ਨਾਲ 1 ਕਿਲੋ ਪੂਸਾ ਹਾਈਡਰੋਜੈਲ ਮਿਕਸ ਕਰ ਕੇ ਬਿਜਾਈ ਦੇ ਸਮੇਂ ਖੇਤ ਵਿੱਚ ਪਾਓ।

ਪੂਸਾ ਹਾਈਡਰੋਜੈੱਲ ਦੇ ਲਾਭ

ਜੜ੍ਹਾਂ ਦੇ ਆਲੇ-ਦੁਆਲੇ ਮਿੱਟੀ ਵਿੱਚ ਨਮੀ ਬਣਾਈ ਰੱਖਦਾ ਹੈ- ਬਾਰਾਨੀ ਖੇਤਰਾਂ ਅਤੇ ਸੀਮਿਤ ਸਿੰਚਾਈ ਵਾਲੇ ਖੇਤਰਾਂ ਵਿੱਚ ਕਿਸਾਨਾਂ ਲਈ ਪਾਣੀ ਦੀ ਬੱਚਤ ਲਈ ਬਹੁਤ ਮਹੱਤਵਪੂਰਣ ਹੈ। ਮਿੱਟੀ ਵਿੱਚ ਪੂਸਾ ਹਾਈਡਰੋਜੈੱਲ ਪਾਉਣ ਨਾਲ ਹਰ ਪ੍ਰਕਾਰ ਦੀਆਂ ਫ਼ਸਲਾਂ ਜਿਨ੍ਹਾਂ ਵਿੱਚ ਅਨਾਜ ਵਾਲੀਆਂ ਫ਼ਸਲਾਂ ਸ਼ਾਮਲ ਹਨ, ਸਿੰਚਾਈ ਦੀ ਅਨੁਮਾਨਿਤ ਸੰਖਿਆ ਘੱਟ ਹੋ ਜਾਂਦੀ ਹੈ।

ਫ਼ਸਲ ਦੇ ਵਿਕਾਸ ਅਤੇ ਉਪਜ ਵਾਧੇ ਵਿੱਚ ਸਹਾਇਕ:

ਨਰਸਰੀ ਅਤੇ ਪੌਦੇ ਲਗਾਉਂਦੇ ਸਮੇਂ ਪੂਸਾ ਹਾਈਡਰੋਜੈਲ ਦਾ ਪ੍ਰਯੋਗ ਅੰਕੁਰਣ ਅਤੇ ਜੜ੍ਹ ਫਰਕ (ਫੁਟਾਵ) ਨੂੰ ਵਧਾਵਾ ਦਿੰਦਾ ਹੈ। ਸੰਸਥਾਨ ਦੇ ਸੁਰੱਖਿਅਤ ਕ੍ਰਿਸ਼ੀ ਅਤੇ ਤਕਨੀਕੀ ਕੇਂਦਰ ਦੇ ਪੋਲੀਹਾਊਸ ਅਤੇ ਖੇਤਾਂ ਵਿੱਚ ਕੀਤੇ ਗਏ ਪਰੀਖਣਾਂ ਵਿੱਚ ਦੇਖਿਆ ਗਿਆ ਕਿ ਗੁਲਦਾਉਦੀ ਵਿੱਚ ਪੂਸਾ ਹਾਈਡਰੋਜੈੱਲ ਉਪਯੋਗ ਦੇ ਫਲਸਰੂਪ ਉੱਤਮ ਗੁਣਵੱਤਤਾ ਦੀ ਨਰਸਰੀ ਮਾਤਰ 18-20 ਦਿਨ ਵਿੱਚ ਤਿਆਰ ਹੋ ਜਾਂਦੀ ਹੈ, ਜਦਕਿ ਆਮ ਤੌਰ ‘ਤੇ 28-30 ਦਿਨ ਦਾ ਸਮਾਂ ਲੱਗਦਾ ਹੈ।

ਪੂਸਾ ਹਾਈਡਰੋਜੈੱਲ ਦੇ ਕੰਮ ਦੀ ਪ੍ਰਣਾਲੀ

ਮਿੱਟੀ ਵਿੱਚ ਪਾਉਣ ਨਾਲ ਪੂਸਾ ਹਾਈਡਰੋਜੈੱਲ ਇਸ ਦਾ ਹੀ ਇੱਕ ਹਿੱਸਾ ਬਣ ਜਾਂਦਾ ਹੈ। ਇਸ ਦੇ ਖੰਡ ਦੇ ਦਾਣਿਆਂ ਵਰਗੇ ਕਣ ਜੜ੍ਹ ਖੇਤਰ ਵਿੱਚ ਸਿੰਚਾਈ ਅਤੇ ਵਰਖਾ ਬਾਅਦ ਵਾਧੂ ਪਾਣੀ, ਜੋ ਕਿ ਪੌਦੇ ਨੂੰ ਨਾਯਾਬ( ਅਣਉਪਲੱਬਧ) ਰਹਿੰਦਾ ਹੈ, ਨੂੰ ਗ੍ਰਹਿਣ ਕਰ ਕੇ ਫੁਲ ਜਾਂਦੇ ਹਨ।

ਉਪਯੋਗ ਦਰ, ਉਪਲੱਬਧਤਾ ਅਤੇ ਮੁੱਲ

• ਕਾਰਬੋਰੰਡਮ ਯੂਨੀਵਰਸਲ (ਪੀ) ਲਿਮਿਟਡ, ਬੰਗਲੋਰ- ਬ੍ਰੈਂਡ ਨਾਮ ਕਾਵੇਰੀ (ਸੰਪਰਕ ਕਰੋ: 09449081339)।

• ਅਰਥ ਇੰਟਰਨੈਸ਼ਨਲ(ਪੀ) ਲਿਮਿਟਡ, ਨਵੀਂ ਦਿੱਲੀ- ਬ੍ਰੈਂਡ ਨਾਮ- ਵਾਰੀਧਰ ਜੀ-1 (ਸੰਪਰਕ ਕਰੋ: 9868259735)

• ਪੂਸਾ ਹਾਈਡਰੋਜੈੱਲ ਦੀ ਸ਼ੁਰੂਆਤੀ ਕੀਮਤ 1200 ਰੁਪਏ ਪ੍ਰਤੀ ਕਿੱਲੋ ਤੋਂ ਲੈ ਕੇ 1400 ਰੁਪਏ ਪ੍ਰਤੀ ਕਿੱਲੋ ਰੱਖੀ ਗਈ ਹੈ। ਕੰਪਨੀਆਂ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਮੰਗ ਅਨੁਸਾਰ ਕੀਮਤ ਦੇ ਘੱਟ ਹੋਣ ਦੀ ਸੰਭਾਵਨਾ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ