jaivik

ਸੁੰਡੀ ਅਤੇ ਰਸ ਚੂਸਣ ਵਾਲੇ ਕੀਟਾਂ ਦੇ ਵਿਭਿੰਨ ਜੈਵਿਕ ਨਿਯੰਤਰਣ

ਸੁੰਡੀ, ਰਸ ਚੂਸਣ ਵਾਲੇ ਕੀਟ ਜਿਵੇਂ ਤੇਲਾ, ਚੇਪਾ ਆਦਿ ਦੇ ਨਿਯੰਤਰਣ ਲਈ ਦਵਾਈ ਬਣਾਉਣ ਅਤੇ ਉਸ ਦੀ ਵਰਤੋਂ ਕਰਨ ਦੇ ਢੰਗ ਹੇਠ ਲਿਖੇ ਅਨੁਸਾਰ ਹਨ।

ਦੇਸੀ ਗਾਂ ਦਾ ਮੂਤਰ 5 ਲੀਟਰ ਲੈ ਕੇ ਉਸ ਵਿੱਚ 2-3 ਕਿੱਲੋ ਨਿੰਮ ਦੇ ਪੱਤੇ ਜਾਂ 40-50 ਕਿੱਲੋ ਨਿੰਮ ਦੀ ਖਲ ਜਾਂ 2 ਕਿੱਲੋ ਮਾਈਕ੍ਰੋ ਨਿੰਮ ਆੱਰਗੈਨਿਕ ਖਾਦ ਇੱਕ ਵੱਡੇ ਮਟਕੇ ਵਿੱਚ ਭਰ ਕੇ 10-15 ਦਿਨ ਤੱਕ ਗਲਣ ਲਈ ਰੱਖ ਦਿਉ। ਗਲਣ ਤੋਂ ਬਾਅਦ ਉਸ ਮਿਸ਼ਰਣ ਵਿੱਚੋਂ 5 ਲੀਟਰ ਮਾਤਰਾ ਨੂੰ 150-200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਹਫਤਾ ਛਿੜਕਾਅ ਕਰੋ। ਇਸ ਨਾਲ ਸੁੰਡੀ, ਰਸ ਚੂਸਣ ਵਾਲੇ ਕੀਟ ਨਿਯੰਤਰਿਤ ਹੋਣਗੇ।

500 ਗ੍ਰਾਮ ਲਸਣ, 500 ਗ੍ਰਾਮ ਤਿੱਖੀ ਹਰੀ ਚਟਨੀ ਲੈ ਕੇ ਉਸ ਨੂੰ ਬਾਰੀਕ ਪੀਸ ਕੇ 150-200 ਲੀਟਰ ਪਾਣੀ ਵਿੱਚ ਘੋਲ ਕੇ ਫਸਲਾਂ ਤੇ ਛਿੜਕਾਅ ਕਰੋ। ਇਸ ਨਾਲ ਇਹ ਕੀਟ ਨਿਯੰਤਰਿਤ ਹੋਣਗੇ।

10 ਲੀਟਰ ਗਊ ਮੂਤਰ ਵਿੱਚ 2 ਕਿੱਲੋ ਅੱਕ ਦੇ ਪੱਤਿਆਂ ਨੂੰ 10-15 ਦਿਨ ਤੱਕ ਗਾਲ ਕੇ ਇਸ ਮੂਤਰ ਨੂੰ ਅੱਧਾ ਬਚਣ ਤੱਕ ਉਬਾਲੋ। ਫਿਰ 1 ਲੀਟਰ ਮਿਸ਼ਰਣ ਨੂੰ 150-200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਛਿੜਕਾਅ ਕਰੋ।

ਉਪਰੋਕਤ ਦਵਾਈਆਂ ਦਾ ਅਸਰ 5-7 ਦਿਨ ਤੱਕ ਰਹਿੰਦਾ ਹੈ। ਇਸ ਲਈ ਇਸ ਮਿਸ਼ਰਣ ਦਾ ਛਿੜਕਾਅ 1 ਵਾਰ ਫਿਰ ਕਰੋ, ਜਿਸ ਨਾਲ ਕੀਟਾਂ ਦੀ ਦੂਸਰੀ ਪੀੜ੍ਹੀ ਵੀ ਨਸ਼ਟ ਹੋ ਜਾਵੇ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ