ਪ੍ਰੋ-ਟ੍ਰੇ ਤਕਨੀਕ – ਸਬਜ਼ੀਆਂ ਦੀ ਪਨੀਰੀ ਨੂੰ ਤਿਆਰ ਕਰਨ ਲਈ
ਫ਼ਸਲਾਂ ਦੇ ਪੂਰੇ ਵਿਕਾਸ ਲਈ ਸਭ ਤੋਂ ਪਹਿਲਾਂ ਪਨੀਰੀ ਤਿਆਰ ਕਿੱਤੀ ਜਾਂਦੀ ਹੈ। ਉਤਪਾਦਿਤ ਪਨੀਰੀ ਦੀ ਸਫ਼ਲਤਾ ਇਸ ਤੱਥ ‘ਤੇ ਨਿਰਭਰ ਕਰਦੀ ਹੈ ਕਿ ਇਹ ਬਿਮਾਰੀ ਮੁਕਤ ਹੋਵੇ ਅਤੇ ਸਹੀ ਸਮੇਂ ਤੇ ਤਿਆਰ ਕਿੱਤੀ ਜਾਵੇ। ਪ੍ਰੋ-ਟ੍ਰੇ ਤਕਨੀਕ ਦਾ ਉਪਯੋਗ ਚੰਗੀ ਕਿਸਮ ਦੀ ਪਨੀਰੀ ਦੇ ਉਤਪਾਦਨ ਅਤੇ ਜਗ੍ਹਾ ਬਚਾਉਣ ਲਈ ਕਿੱਤਾ ਜਾਂਦਾ ਹੈ। ਪਲਾਸਟਿਕ ਟ੍ਰੇ ਦੇ ਬਲਾੱਕ ਕੋਨ ਆਕਾਰ ਦੇ ਹੁੰਦੇ ਹਨ ਜੋ ਜੜਾਂ ਦੇ ਸਹੀ ਵਿਕਾਸ ਵਿੱਚ ਮਦਦ ਕਰਦੀ ਹੈ।
ਵੱਖ-ਵੱਖ ਫ਼ਸਲਾਂ ਲਈ ਪ੍ਰੋ-ਟ੍ਰੇ ਦਾ ਚੌਣ:
ਬਿਮਾਰੀ ਅਤੇ ਕੀਟ ਮੁਕਤ ਸੰਕਰ ਬੀਜਾਂ ਦੀ ਤਿਆਰੀ ਲਈ, ਪੌਲੀਹਾਊਸ ਜਾਂ ਨੈਟਹਾਊਸ ਦੇ ਵਿੱਚ ਹੀ ਪਨੀਰੀ ਤਿਆਰ ਹੋਣੀ ਚਾਹੀਦੀ ਹੈ। ਟਮਾਟਰ, ਬੈਂਗਣ ਅਤੇ ਸਭ ਪ੍ਰਕਾਰ ਦੀ ਵੇਲ ਸਬਜ਼ੀਆਂ ਦੇ ਲਈ ਪ੍ਰੋ-ਟ੍ਰੇ ਜਿਸਦਾ 1.5-2.0 m 2 ਮਾਪ ਦੇ ਬਲਾੱਕ ਅਤੇ ਸ਼ਿਮਲਾ-ਮਿਰਚ, ਮਿਰਚ, ਫੁੱਲਗੋਭੀ ਵਰਗੀਆਂ ਸਬਜ਼ੀਆਂ ਦੇ ਲਈ ਪ੍ਰੋ-ਟ੍ਰੇ ਜਿਸਦਾ 1.0-1.5 m 2 ਮਾਪ ਦੇ ਬਲਾੱਕ ਹੋਣ ਦਾ ਹੀ ਇਸਤੇਮਾਲ ਕਰਨਾ ਚਾਹੀਦਾ ਹੈ।
ਬਿਨ੍ਹਾਂ ਮਿੱਟੀ ਦੇ ਮੀਡੀਆ ਦੀ ਤਿਆਰੀ
ਇਸ ਵਿਧੀ ਨਾਲ ਮਿੱਟੀ ਤੋਂ ਬਿਨ ਮੀਡੀਆ ਵਿੱਚ ਪਨੀਰੀ ਉਗਾਈ ਜਾਂਦੀ ਹੈ। ਮਧਿਅਮ ਕੋਕੋਪੀਟ, ਵਰਮੀਕੁਲਾਈਟ ਅਤੇ ਪਰਲਾਈਟ @3: 1: 1 ਮਿਲਾ ਕੇ ਬਣਾਇਆ ਜਾਂਦਾ ਹੈ। ਜਮੀਨ ਵਿੱਚ ਮਿਸ਼ਰਣ ਕਰਕੇ ਟ੍ਰੇ ਵਿੱਚ ਬਿਨ੍ਹਾਂ ਮਿੱਟੀ ਦੇ ਮੀਡੀਆ ਨੂੰ ਭਰੋ, ਉਸਤੋਂ ਬਾਅਦ ਉਂਗਲੀਆਂ ਦੀ ਮਦਦ ਨਾਲ ਮਿਸ਼ਰਣ ਨੂੰ ਥੋੜੇ ਕੇਂਦਰ ਤੋਂ ਦਬਾਓ ਅਤੇ ਹਰ ਇੱਕ ਬਲਾਕ ਵਿੱਚ ਛੋਟਾ ਜਿਹਾ ਗੱਡਾ ਬਣਾਏਂ ਤਾਂਕਿ ਬੀਜ ਬੀਜਿਆ ਜਾ ਸਕੇ। ਬੀਜਣ ਤੋਂ ਬਾਅਦ ਉੱਪਰੀ ਹਿੱਸੇ ਵਿੱਚ ਵਰਮੀਕੁਲਾਈਟ ਦੀ ਪਤਲੀ ਪਰਤ ਨਾਲ ਢੱਕ ਚਾਹੀਦਾ ਹੈ ਅਤੇ ਬੀਜ ਨਿਕਲਣ ਦੇ ਸਮੇਂ ਉਚਿਤ ਨਮੀ ਤੱਕ ਪਹੁੰਚਿਆ ਜਾ ਸਕੇ।
ਪੁੰਗਰਦੇ ਦੌਰਾਨ ਜ਼ਰੂਰੀ ਲੋੜਾਂ:
ਪੁੰਗਰਨ ਦੇ ਇੱਕ ਹਫਤੇ ਬਾਅਦ 20:20:20 or 19:19:19 @5 gm/ltr ਮਿਸ਼ਰਣ ਨੂੰ ਸਿੰਚਾਈ ਦੇ ਪਾਣੀ ਦੇ ਨਾਲ ਦਿੱਤਾ ਜਾਣਾ ਚਾਹੀਦਾ ਹੈ। ਪਨੀਰੀ ਵਿੱਚ ਪੌਸ਼ਟਿਕ ਤੱਤਾਂ ਨੂੰ ਪੂਰਾ ਕਰਨ ਲਈ ਇਹ ਜ਼ਰੂਰੀ ਹੁੰਦੇ ਹਨ। ਅਸੀਂ 15 ਦਿਨਾਂ ਦੇ ਅੰਤਰਾਲ ਵਿੱਚ ਇਸਦਾ ਫਿਰ ਤੋਂ ਇਸਤੇਮਾਲ ਕਰ ਸਕਦੇ ਹਾਂ। ਪ੍ਰੋ-ਟ੍ਰੇ ਵਿੱਚ ਨਮੀ ਦਾ ਰੱਖ-ਰਖਾਵ ਹੋਣਾ ਜ਼ਰੂਰੀ ਹੈ।
ਪ੍ਰੋ-ਟ੍ਰੇ ਤੋਂ ਰੋਪਾਈ:
ਤਿਆਰ ਪਨੀਰੀ ਨੂੰ ਪ੍ਰੋ-ਟ੍ਰੇ ਤੋਂ ਬਾਹਰ ਕੱਢਿਆ ਜਾਂਦਾ ਹੈ, ਅਤੇ ਤੁਹਾਨੂੰ ਸਫ਼ੇਦ ਰੰਗ ਦੀ ਤਰ੍ਹਾਂ ਸੰਘਣੀ ਜੜ੍ਹਾਂ ਦਿਖਾਈ ਦੇਣਗੀਆਂ। ਰੋਪਾਈ ਦੇ 2-3 ਦਿਨਾਂ ਦੇ ਬਾਅਦ ਸਕਾਰਾਤਮਕ ਰੂਪ ਵਿੱਚ, ਕਵਕਨਾਸ਼ਕ ਜਾਂ ਕੀਟਨਾਸ਼ਕ ਦੀ ਸਪਰੇ ਕੀਤੀ ਜਾਣੀ ਚਾਹੀਦੀ ਹੈ। ਸਧਾਰਨ ਤਾਪਮਾਨ ਵਿੱਚ ਰੋਪਾਈ ਸਵੇਰ ਜਾਂ ਦੁਪਹਿਰ ਕਿਸੇ ਵੀ ਸਮੇਂ ਕਿੱਤੀ ਜਾਣੀ ਚਾਹੀਦੀ ਹੈ। ਪਰ ਉੱਚ ਤਾਪਮਾਨ ਵਿੱਚ ਸ਼ਾਮ ਦੇ ਸਮੇਂ ਕਿੱਤੀ ਜਾਣੀ ਚਾਹੀਦੀ ਹੈ।
ਪ੍ਰੋ-ਟ੍ਰੇ ਤਕਨੀਕ ਦੇ ਰਾਹੀਂ ਪਨੀਰੀ ਤਿਆਰ ਕਰਨ ਦੇ ਲਾਭ:
• ਇਸ ਵਿਧੀ ਨਾਲ, ਪਨੀਰੀ ਘੱਟ ਸਮੇਂ ਵਿੱਚ ਤਿਆਰ ਹੋ ਜਾਂਦੀ ਹੈ।
• ਪਨੀਰੀ ਬੀਜਣ ਦੇ ਲਈ ਇਸਤੇਮਾਲ ਕਿੱਤੇ ਜਾਂ ਵਾਲੇ ਬੀਜ ਦੀ ਮਾਤਰਾ ਬਹੁਤ ਘੱਟ ਹੋਣੀ ਚਾਹੀਦੀ ਹੈ ਕਿਉਂਕਿ ਇਸ ਤਕਨੀਕ ਨਾਲ ਬੀਜ ਵੱਖਰੇ ਵਰਗਾਂ ਵਿੱਚ ਬੀਜੇ ਜਾਂਦੇ ਹਨ ਅਤੇ ਹਰ ਇੱਕ ਬੀਜ ਸਿਹਤਮੰਦ ਪੌਧ ਦਿੰਦਾ ਹੈ।
• ਮਿੱਟੀ ਵਿੱਚ ਪੈਦਾ ਹੋਣ ਵਾਲੀ ਬਿਮਾਰੀਆਂ ਅਤੇ ਕੀਟਾਂ ਤੋਂ ਪਨੀਰੀ ਨੂੰ ਬਚਾਇਆ ਜਾ ਸਕਦਾ ਹੈ।
• ਜਦੋਂ ਬੈਡ ਤੇ ਪਨੀਰੀ ਤਿਆਰ ਹੁੰਦੀ ਹੈ ਤਾਂ 10-15% ਪੌਧ ਦੀ ਜੜ੍ਹਾਂ ਰੋਪਾਈ ਵੇਲੇ ਖਰਾਬ ਹੋ ਜਾਂਦੀਆਂ ਹਨ, ਪਰ ਇਸ ਤਕਨੀਕ ਨਾਲ ਪੌਧ ਮਰਨ ਦੀ ਕੋਈ ਸੰਭਾਵਨਾ ਨਹੀਂ ਹੁੰਦੀ ਹੈ।
• ਇਸ ਤਕਨੀਕ ਨਾਲ ਰੋਪਾਈ ਤੋਂ ਬਾਅਦ ਪੌਧ ਬਹੁਤ ਘੱਟ ਸਮੇਂ ਵਿੱਚ ਮੁੱਖ ਖੇਤ ਵਿੱਚ ਲਾਈ ਜਾ ਸਕਦੀ ਹੈ।
• ਸੁਰੱਖਿਅਤ ਢਾਂਚੇ ਦਾ ਇਸਤੇਮਾਲ ਕਰਕੇ ਇਸ ਤਕਨੀਕ ਦੇ ਨਾਲ ਕਿਸੇ ਵੀ ਸਮੇਂ ਕਿਸੀ ਵੀ ਸਬਜ਼ੀ ਦੀ ਫ਼ਸਲ ਨੂੰ ਤਿਆਰ ਕਿੱਤਾ ਜਾ ਸਕਦਾ ਹੈ।
• ਇਸ ਤਰੀਕੇ ਨਾਲ ਤਿਆਰ ਪਨੀਰੀ ਨੂੰ ਪੈਕਿੰਗ ਕਰਨ ਤੋਂ ਬਾਅਦ ਲੰਬੀ ਦੂਰੀ ਤੱਕ ਪਹੁੰਚਾਇਆ ਜਾ ਸਕਦਾ ਹੈ।
• ਇਸ ਤਕਨੀਕ ਵਿੱਚ ਘੱਟ ਖਾਦ ਅਤੇ ਸਿੰਚਾਈ ਦੀ ਜ਼ਰੂਰਤ ਪੈਂਦੀ ਹੈ।
• ਇਸ ਤਕਨੀਕ ਦਾ ਪਾਲਣ ਕਰਕੇ ਸਾਰੇ ਪੌਧੇ ਬਰਾਬਰ ਦਰ ਤੇ ਵੱਧਦੇ ਹਨ ਤਾਂਕਿ ਮੁੱਖ ਖੇਤ ਵਿੱਚ ਰੋਪਾਈ ਕਰਨ ਤੋਂ ਬਾਅਦ ਵੀ ਬਰਾਬਰ ਦਰ ਤੇ ਵਧਣ।
• ਇਸ ਵਿਧੀ ਨਾਲ ਮਹਿੰਗੀ ਸੰਕਰ ਕਿਸਮਾਂ ਦਾ ਇਸਤੇਮਾਲ ਕੁਸ਼ਲਤਾ ਨਾਲ ਕਿੱਤਾ ਜਾ ਸਕਦਾ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ