ਨਮੀ ਜਾਂ ਗਿੱਲੇ ਮੌਸਮ ਦੇ ਦੌਰਾਨ ਚਾਰੇ ਦੀ ਵਰਤੋ ਲਈ ਸਾਈਲੇਜ਼ ਬਣਾਉਣਾ ਇੱਕ ਪ੍ਰਭਾਵੀ ਤਰੀਕਾ ਹੈ ਤਾਂ ਕਿ ਉਸ ਨੂੰ ਨਮੀ ਵਾਲੇ ਮੌਸਮ ਵਿੱਚ ਵੀ ਪ੍ਰਯੋਗ ਕੀਤਾ ਜਾ ਸਕੇ। ਸਾਈਲੇਜ਼ ਬਣਾਉਣ ਤੋਂ ਪਹਿਲਾਂ ਸਮੱਗਰੀ ਨੂੰ 2-5 ਸੈ. ਮੀ. ਲੰਬਾਈ ਦੇ ਛੋਟੇ ਟੁਕੜਿਆਂ ਵਿੱਚ ਕੱਟਣਾ ਜ਼ਰੂਰੀ ਹੈ । ਸਾਈਲੇਜ਼ ਨੂੰ ਸ਼ਖਤ ਜ਼ਮੀਨ ਜਾਂ ਫਰਸ਼ ਤੇ ਬਣਾਉਣਾ ਜਰੂਰੀ ਹੈ ਤਾਂ ਕਿ ਚਾਰੇ ਨੂੰ ਨਮੀ ਤੋਂ ਬਚਾਇਆ ਜਾ ਸਕੇ।
ਹਰੇ ਚਾਰੇ ਦੀ ਤਿਆਰੀ ਲਈ ਕੁੱਝ ਧਿਆਨ ਰੱਖਣਯੋਗ ਗੱਲਾਂ ਇਸ ਪ੍ਰਕਾਰ ਹਨ:-
• 10 ਮੀਟਰ X 3 ਮੀਟਰ X 1.5 ਮੀਟਰ ਦੇ ਫਾਸਲੇ ਤੇ ਸਾਈਲੋ ਟਰੇਂਚ ਤਿਆਰ ਕਰੋ।
• ਚਾਰੇ ਵਾਲੀਆਂ ਫ਼ਸਲਾਂ ਦੀ ਕਟਾਈ ਉਪਰੋਕਤ ਹਾਲਾਤਾਂ ਵਿੱਚ ਹੀ ਕਰੋ ਜਿਵੇਂ ਕਿ ਮੱਕੀ ਦੀ ਕਟਾਈ ਫੁੱਲ ਨਿੱਕਲਣ ਤੋਂ ਲੈ ਕੇ ਬੱਲੀਆਂ ਬਣਨ ਤੱਕ ਕਰੋ। ਬਾਜਰੇ ਦੀ ਕਟਾਈ ਬੱਲੀਆਂ ਨਿੱਕਲਣ ਤੇ, ਨੇਪੀਅਰ ਬਾਜਰਾ ਹਾਈਬ੍ਰਿਡ ਅਤੇ ਗਿੰਨੀ ਘਾਹ ਦੀ ਕਟਾਈ ਫਸਲ 1 ਮੀਟਰ ਕੱਦ ਦੀ ਹੋ ਜਾਣ ਤੇ ਕਰੋ ।
• ਕਟਾਈ ਤੋਂ ਬਾਅਦ ਫਸਲ ਨੂੰ ਛੋਟੇ-ੜੋਟੇ ਟੁਕੜਿਆਂ ਵਿੱਚ ਕੱਟਿਆਂ ਜਾਂਦਾ ਹੈ ਅਤੇ ਫਿਰ ਉਹਨਾਂ ਨੂੰ ਟੋਏ ਵਿੱਚ ਭਰ ਦਿੱਤਾ ਜਾਂਦਾ ਹੈ। ਜ਼ਮੀਨ ਤੋਂ 1 ਮੀਟਰ ਉੱਚੇ ਟੋਏ ਵਿੱਚ ਕੱਟੀ ਹੋਈ ਫ਼ਸਲ ਨੂੰ ਭਰ ਦਿਓ।
• ਸਮੱਗਰੀ ਨੂੰ 10-15 ਸੈ. ਮੀ. ਕੱਦ ਦੀ ਝੋਨੇ ਦੀ ਪਰਾਲੀ ਦੀ ਪਰਤ ਨਾਲ ਢੱਕ ਦਿਓ। ਉਸ ਤੋਂ ਬਾਅਦ ਮਿੱਟੀ ਨਾਲ ਢਕੋ ਤਾਂ ਜੋ ਹਵਾ ਅੰਦਰ ਨਾ ਜਾ ਸਕੇ।
• ਇਹ ਆਚਾਰ 45 ਦਿਨਾਂ ਵਿੱਚ ਤਿਆਰ ਹੋ ਜਾਵੇਗਾ । 45 ਦਿਨਾਂ ਦੇ ਬਾਅਦ ਲੋੜੀਦਾਂ ਚਾਰਾ ਲੈਣ ਲਈ ਟੋਏ ਨੂੰ ਇੱਕ ਪਾਸੇ ਤੋਂ ਖੋਲੋ। ਸਮੱਗਰੀ ਨੂੰ 10-15 ਸੈ. ਮੀ. ਕੱਦ ਦੀ ਝੋਨੇ ਦੀ ਪਰਾਲੀ ਦੀ ਪਰਤ ਨਾਲ ਢੱਕ ਦਿਓ। ਉਸਤੋਂ ਬਾਅਦ ਮਿੱਟੀ ਨਾਲ ਢਕੋ ਅਤੇ ਅਖੀਰ ਵਿੱਚ ਮਿੱਟੀ ਦੀ ਪਰਤ ਨਾਲ ਢੱਕ ਦਿਓ ਤਾਂ ਜੋ ਹਵਾ ਅੰਦਰ ਨਾ ਜਾ ਸਕੇ।
• ਸਾਈਲੇਜ਼ 45 ਦਿਨਾਂ ਵਿੱਚ ਤਿਆਰ ਹੋ ਜਾਵੇਗਾ । 45 ਦਿਨਾਂ ਦੇ ਬਾਅਦ ਲੋੜੀਦਾਂ ਚਾਰਾ ਲੈਣ ਲਈ ਸਾਈਲੋ ਟੋਏ ਨੂੰ ਇੱਕ ਪਾਸੇ ਤੋਂ ਖੋਲੋ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ