ਟਮਾਟਰ ਇੱਕ ਅਜਿਹੀ ਫ਼ਸਲ ਹੈ ਜੋ ਸਾਲ ਵਿੱਚ ਦੋ ਵਾਰ ਲਗਾਈ ਜਾਂਦੀ ਹੈ। ਗਰਮੀਆ ਦੀ ਰੁੱਤ ਵਿੱਚ ਟਮਾਟਰ ਜੂਨ ਮਹੀਨੇ ਵਿੱਚ ਅਤੇ ਸਰਦੀਆ ਵਿੱਚ ਦਸੰਬਰ ਮਹੀਨੇ ਵਿੱਚ ਲਗਾਇਆ ਜਾਂਦਾ ਹੈ।
ਸਰਦੀਆ ਦੀ ਰੁੱਤ ਵਿੱਚ ਇਸਫ਼ਸਲ ਲਈ ਤਾਪਮਾਨ 15° ਸੈਲਸੀਅਸ ਤੋ 20° ਸੈਲਸੀਅਸ ਹੋਣਾ ਚਾਹੀਦਾ ਹੈ। ਟਮਾਟਰ ਲਈ ਕਾਲੀ, ਅਤੇ ਹਲਕੀ ਲਾਲ ਮਿੱਟੀ ਵਧੀਆ ਮੰਨੀ ਜਾਂਦੀ ਹੈ। ਰੇਤਲੀ ਮਿੱਟੀ ਵਿੱਚ ਵੀ ਟਮਾਟਰ ਉਗਾਇਆ ਜਾ ਸਕਦਾ ਹੈ।
ਕਿਸਮਾਂ: ਟੀ ਐਚ 1, ਪੰਜਾਬ ਵਰਖਾ ਬਹਾਰ -4, ਪੰਜਾਬ ਗੌਰਵ,ਪੰਜਾਬ ਸਰਤਾਜ, ਪੰਜਾਬ ਰੈਡ ਚੈਰੀ, ਪੰਜਾਬ ਰੱਤਾ ਆਦਿ ਮੁੱਖ ਕਿਸਮਾਂ ਹਨ । ਇਹਨਾਂ ਕਿਸਮਾਂ ਦਾ ਝਾੜ 220 ਤੋਂ 250 ਕੁਇੰਟਲ ਤੱਕ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ