ਸਾਨੂੰ ਲੱਗਦਾ ਹੈ ਕਿ ਪ੍ਰਦੂਸ਼ਣ ਸਿਰਫ ਬਾਹਰਲੇ ਵਾਤਾਵਰਣ ਵਿੱਚ ਹੈ ਅਤੇ ਅਸੀਂ ਇਮਾਰਤ ਦੇ ਅੰਦਰ ਸੁਰੱਖਿਅਤ ਹਾਂ। ਪਰ ਤੁਸੀਂ ਜਾਣਦੇ ਹੋ ਕਿ ਆਧੁਨਿਕ ਬੰਦ ਇਮਾਰਤਾਂ ਵਿੱਚ ਸੜਕਾਂ ਤੋਂ 10 – 15 ਗੁਣਾ ਜ਼ਿਆਦਾ ਪ੍ਰਦੂਸ਼ਣ ਹੁੰਦਾ ਹੈ। ਲਿਵਿੰਗ ਇਲਾਕੇ ਦੇ ਆਲੇ–ਦੁਆਲੇ ਕਈ ਰਸਾਇਣਿਕ ਏਜੈਂਟ ਮੌਜੂਦ ਹੁੰਦੇ ਹਨ, ਆਧੁਨਿਕ ਨਿਰਮਾਣ ਤਕਨੀਕ, ਖਰਾਬ ਵੈਂਟੀਲੇਸ਼ਨ ਦਾ ਹੋਣਾ, ਪਹਿਲਾਂ ਤੋਂ ਕਈ ਵਾਰ ਉਪਯੋਗ ਕੀਤੇ ਗਏ ਇਲੈਕਟ੍ਰੋਨਿਕਸ ਆਦਿ ਪ੍ਰਦੂਸ਼ਣ ਵਧਾਉਣ ਦਾ ਕੰਮ ਕਰਦੇ ਹਨ। ਅਜਿਹੇ ਵਿੱਚ ਸਾਨੂੰ ਚਾਹੀਦਾ ਹੈ ਕਿ ਜਿਹੜੇ ਵਾਤਾਵਰਣ ਵਿੱਚ ਰਹਿ ਰਹੇ ਹਾਂ ਉਸ ਵਾਤਾਵਰਣ ਦੀ ਹਵਾ ਤਾਂ ਸ਼ੁੱਧ ਹੋਵੇ। ਅਜਿਹੇ ਹੀ ਕੁੱਝ ਪੌਦਿਆਂ ਬਾਰੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਨੂੰ ਤੁਸੀਂ ਜੇਕਰ ਘਰ ਵਿੱਚ ਲਗਾਉਂਦੇ ਹੋ ਤਾਂ ਇਨ੍ਹਾਂ ਨਾਲ ਨਾ ਸਿਰਫ ਘਰ ਦੀ ਖੂਬਸੂਰਤੀ ਵੱਧ ਸਕਦੀ ਹੈ ਬਲਕਿ ਹਵਾ ਨੂੰ ਸਾਫ਼ ਅਤੇ ਤਾਜ਼ਾ ਰੱਖਣ ਵਿੱਚ ਵੀ ਇਹਨਾਂ ਦਾ ਬਹੁਤ ਮਹੱਤਵ ਹੈ।
ਆਓ ਜਾਣੀਏ ਅਜਿਹੇ ਹੀ ਕੁੱਝ ਪੌਦਿਆਂ ਬਾਰੇ ਜੋ ਸਾਡੇ ਘਰ ਨੂੰ ਫ੍ਰੈੱਸ਼ ਲੁਕ ਦੇਣਗੇ, ਤੁਹਾਨੂੰ ਤਾਜ਼ਗੀ ਦਾ ਅਹਿਸਾਸ ਕਰਵਾਉਣਗੇ ਅਤੇ ਹਵਾ ਨੂੰ ਸਾਫ਼ ਕਰਨਗੇ।
ਗੋਲਡਨ ਪੋਥੋਸ:- ਇਹ ਤੇਜੀ ਨਾਲ ਵਧਣ ਵਾਲਾ ਪੌਦਾ ਹੈ ਅਤੇ ਇਹ ਲਟਕਦੇ ਗਮਲੇ ਵਿੱਚ ਸਭ ਤੋਂ ਵਧੀਆ ਦਿਖਾਈ ਦਿੰਦਾ ਹੈ। ਇਸ ਪੌਦੇ ਦੀ ਖਾਸੀਅਤ ਇਹ ਹੈ ਕਿ ਹਨੇਰੇ ਵਿੱਚ ਰੱਖਣ ਨਾਲ ਵੀ ਹਰਾ ਰਹਿੰਦਾ ਹੈ।
ਗ੍ਰੀਨ ਸਪਾਈਡਰ ਪਲਾਂਟ:- ਮੱਕੜੀ ਦੀ ਤਰ੍ਹਾਂ ਦਿਖਾਈ ਦੇਣ ਵਾਲਾ ਇਹ ਇੰਨਡੋਰ ਪਲਾਂਟ ਹਵਾ ਨੂੰ ਸ਼ੁੱਧ ਕਰਨ ਵਿੱਚ ਮਦਦ ਕਰਦਾ ਹੈ। ਇਸ ਪੌਦੇ ਨੂੰ ਪਾਣੀ ਦੀ ਜ਼ਰੂਰਤ ਘੱਟ ਪੈਂਦੀ ਹੈ। ਇਸ ਲਈ ਇਸ ਪੌਦੇ ਨੂੰ ਗਰਮੀਆਂ ਵਿੱਚ ਰੱਖਿਆ ਜਾਂਦਾ ਹੈ।
ਜੇਕਰ ਇਸ ਪੌਦੇ ਨੂੰ ਭੂਰੇ ਰੰਗ ਵਿੱਚ ਬਦਲਦਾ ਦੇਖੋ ਤਾਂ ਚਿੰਤਾ ਨਾ ਕਰੋ, ਇਹ ਆਮ ਹੈ ਅਤੇ ਇਹ ਜਲਦੀ ਹੀ ਆਪਣੇ ਹਰੇ ਰੰਗ ਵਿੱਚ ਆਪਣੇ–ਆਪ ਵਾਪਿਸ ਆ ਜਾਵੇਗਾ। ਨਿਸ਼ਚਿਤ ਕਰੋ ਕਿ ਤੁਸੀਂ ਚੰਗੀ ਤਰ੍ਹਾਂ ਨਾਲ ਸੁੱਕੀ ਮਿੱਟੀ ਦੀ ਵਰਤੋਂ ਕਰੋ ਅਤੇ ਤਾਜ਼ਾ ਦਿਖਾਈ ਦੇਣ ਵਾਲੇ ਸਪਾਈਡਰ ਪਲਾਂਟ ਦੇ ਲਈ ਮਿੱਟੀ ਨੂੰ ਜ਼ਿਆਦਾ ਗਿੱਲਾ ਨਾ ਬਣਾਓ।
ਸਨੇਕ ਪਲਾਂਟ:- ਇਹ ਪੌਦਾ ਘੱਟ ਰੌਸ਼ਨੀ ਅਤੇ ਨਮੀਂ ਵਾਲੇ ਇਲਾਕਿਆਂ ਵਿੱਚ ਜੀਵਿਤ ਰਹਿ ਸਕਦਾ ਹੈ। ਇਸ ਪੌਦੇ ਦੀ ਧਿਆਨ ਵਿੱਚ ਰੱਖਣ ਵਾਲੀ ਗੱਲ ਇਹ ਹੈ ਕਿ ਇਹ ਆਸਾਨੀ ਨਾਲ ਗਲ ਜਾਂਦੇ ਹਨ ਇਸ ਲਈ ਇਨ੍ਹਾਂ ਨੂੰ ਪਾਣੀ ਮੁਕਤ ਨਿਕਾਸੀ ਮਿੱਟੀ ਵਿੱਚ ਲਗਾਇਆ ਜਾਣਾ ਚਾਹੀਦਾ ਹੈ।
ਬੈਮਬੂ ਪਾਮ:- ਬੈਮਬੂ ਪਾਮ ਛਾਂ ਵਾਲੇ ਘਰ ਵਿੱਚ ਜੀਵਿਤ ਰਹਿ ਸਕਦਾ ਹੈ, ਇਹ ਬੈਂਜੀਨ ਅਤੇ ਟ੍ਰਾਈਕਲੋਰੋਪਿਥੀਨ ਵਰਗੇ ਪ੍ਰਦੂਸ਼ਣਾਂ ਨੂੰ ਫਿਲਟਰ ਕਰਦਾ ਹੈ।
ਵਾੱਰਨਕ ਡਰੈਕੇਨਾ:- ਇਹ ਇੰਨਡੋਰ ਪਲਾਂਟ ਉੱਚਾਈ ਵਿੱਚ 12 ਫੁੱਟ ਤੱਕ ਵੱਧਦਾ ਹੈ। ਇਸ ਨੂੰ ਜ਼ਿਆਦਾ ਸੂਰਜ ਦੀ ਰੌਸ਼ਨੀ ਦੀ ਜ਼ਰੂਰਤ ਨਹੀਂ ਹੁੰਦੀ। ਇਹ ਆਮ ਤੌਰ ‘ਤੇ ਵਾਰਨਿਸ਼ ਵਿੱਚ ਪਾਏ ਜਾਣ ਵਾਲੇ ਪ੍ਰਦੂਸ਼ਣਾਂ ਤੋਂ ਸਾਡੀ ਸੁਰੱਖਿਆ ਕਰਦਾ ਹੈ ਅਤੇ ਵਾਤਾਵਰਣ ਨੂੰ ਸ਼ੁੱਧ ਕਰਦਾ ਹੈ।
ਐਰੇਕਾ ਪਾਮ:- ਇਹ ਪੌਦਾ ਲਗਭਗ 3 – 5 ਫੁੱਟ ਦੀ ਉੱਚਾਈ ਤੱਕ ਵੱਧਦਾ ਹੈ। ਇਨ੍ਹਾਂ ਨੂੰ ਇੰਨੀ ਰੌਸ਼ਨੀ ਕਾਫੀ ਹੁੰਦੀ ਹੈ ਜਿੰਨੀ ਖਿੜਕੀ ਦੇ ਅੰਦਰ ਆਉਂਦੀ ਹੈ ਅਤੇ ਇਹ ਘੱਟ ਪਾਣੀ ਵਿੱਚ ਵੀ ਜੀਵਿਤ ਰਹਿ ਲੈਂਦੇ ਹਨ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ