ਮਸਾਲੇ

Part 1 – ਜਾਣੋ ਕਿਹੜੇ ਰਾਜ ਵਿੱਚ ਹੁੰਦੀ ਹੈ ਕਿਹੜੇ ਮਸਾਲੇ ਦੀ ਖੇਤੀ

ਭਾਰਤ ਵਿੱਚ ਆਦਿ ਕਾਲ ਤੋਂ ਹੀ ਮਸਾਲੇ ਅਤੇ ਜੜੀ ਬੂਟਿਆਂ ਦਾ ਅਪਾਰ ਭੰਡਾਰ ਪਾਇਆ ਜਾਂਦਾ ਹੈ ਪ੍ਰਾਚੀਨ ਸਾਹਿਤ ਵੇਦ ਗਰੰਥ ਵਿੱਚ ਵੀ ਜਗਾਹ ਤੇ ਇਹਨਾਂ ਦਾ ਉੱਲੇਖ ਹੈ। ਇਹ ਮਸਾਲੇ ਇਕ ਤਰਫ ਖਾਣ ਵਾਲਿਆਂ ਪਦਾਰਥ ਨੂੰ ਸਵਾਦਿਸ਼ਟ ਬਣਾਉਂਦੇ ਨੇ ਓਥੇ ਹੀ ਇਹਨਾਂ ਦੀ ਚਿਕਿਤਸਕ ਮੁੱਲ ਹੋਣ ਦੇ ਕਾਰਨ ਇਹਨਾਂ ਨੂੰ ਰੋਗ ਨਿਵਾਰਨ ਲਈ ਵੀ ਵਰਤਿਆ ਜਾਂਦਾ ਹੈ। ਭਾਰਤ ਦਾ ਵਿਸ਼ਵ ਭਰ ਵਿੱਚ ਮਸਾਲਿਆਂ ਲਈ ਮਹੱਤਵਪੂਰਨ ਸਥਾਨ ਹੈ।

ਇਸ ਬਲਾਗ ਵਿੱਚ ਜਾਣੋ ਕਿਹੜੇ ਰਾਜ ਵਿੱਚ ਹੁੰਦੀ ਹੈ:

1. ਛੋਟੀ ਲਾਚੀ : ਭਾਰਤ ਦੇ ਪੱਛਮੀ ਘਾਟ ਦੇ ਦੱਖਣ ਭਾਗ ਵਿੱਚ ਇਸ ਦੀ ਖੇਤੀ ਕੀਤੀ ਜਾਂਦੀ ਹੈ। ਕੇਰਲਾ ਅਤੇ ਕਰਨਾਟਕ ਵਿੱਚ ਇਸਦਾ ਸੱਭ ਤੋਂ ਜ਼ਿਆਦਾ ਉਤਪਾਦਨ ਹੁੰਦਾ ਹੈ।

2. ਵੱਢੀ ਲਾਚੀ : ਇਸਦੀ ਖੇਤੀ ਪੂਰਵ ਹਿਮਾਲੀਆ ਖੇਤਰ ਵਿੱਚ ਕੀਤੀ ਜਾਂਦੀ ਹੈ। ਸਿੱਕਮ, ਨੇਪਾਲ, ਬੰਗਾਲ ਦੇ ਉੱਤਰ ਭਾਗ ਵਿੱਚ ਦਰਿਆ ਦੇ ਕੰਢੇ ਕੀਤੀ ਜਾਂਦੀ ਹੈ।

3. ਕਾਲੀ ਮਿਰਚ : ਇਸਦੀ ਖੇਤੀ ਦੱਖਣ ਪੱਛਮ ਪਹਾੜੀ ਇਲਾਕਾ ਜਿਵੇਂ ਕਿ ਕੇਰਲਾ,ਕਰਨਾਟਕ, ਤਾਮਿਲਨਾਡੂ, ਪਾਂਡੀਚਰੀ ਅਤੇ ਕਾਨਿਆਂ ਕੁਮਾਰੀ ਵਿਚ ਹੁੰਦੀ ਹੈ।

4. ਮਿਰਚ : ਭਾਰਤ ਵਿੱਚ ਮਿਰਚ ਦੀ ਖੇਤੀ ਠੰਡੇ ਐਲਪਾਇਨ ਇਲਾਕੇ ਨੂੰ ਛੱਡ ਕੇ ਪੂਰੇ ਦੇਸ਼ ਵਿਚ ਕੀਤੀ ਜਾਂਦੀ ਹੈ। ਆਂਧਰਾ ਪ੍ਰਦੇਸ਼, ਕਰਨਾਟਕ, ਮਹਾਰਾਸ਼ਟਰ, ਓਡੀਸ਼ਾ ਅਤੇ ਤਾਮਿਲਨਾਡੂ ਮਿਰਚ ਦੇ ਮੁੱਖ ਉਤਪਾਦਕ ਰਾਜ ਹਨ. ਇਸਤੋਂ ਇਲਾਵਾ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਪੰਜਾਬ, ਬਿਹਾਰ ਵਿੱਚ ਵੀ ਇਸਦੀ ਚੰਗੀ ਪੈਦਾਵਾਰ ਹੁੰਦੀ ਹੈ।

5. ਧਨੀਆ : ਭਾਰਤ ਵਿੱਚ ਹਰ ਰਾਜ ਵਿਚ ਉਗਾਇਆ ਜਾਂਦਾ ਹੈ ਪਰ ਇਸਦੀ ਖੇਤੀ ਜ਼ਿਆਦਾਤਰ ਉੱਤਰ ਪ੍ਰਦੇਸ਼, ਉੱਤਰਾਖੰਡ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕਰਨਾਟਕ, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਅਤੇ ਬਿਹਾਰ ਵਿੱਚ ਹੁੰਦੀ ਹੈ।

6. ਜੀਰਾ : ਇਸਦੀ ਖੇਤੀ ਗੁਜਰਾਤ, ਰਾਜਸਥਾਨ, ਉੱਤਰ ਪ੍ਰਦੇਸ਼, ਪੰਜਾਬ, ਪੱਛਮ ਬੰਗਾਲ, ਮੱਧ ਪ੍ਰਦੇਸ਼, ਅਸਾਮ ਅਤੇ ਕੇਰਲਾ ਵਿਚ ਕੀਤੀ ਜਾਂਦੀ ਹੈ।

7. ਸੌਂਫ : ਇਸਦੀ ਖੇਤੀ ਮੁੱਖ ਰੂਪ ਵਿੱਚ ਗੁਜਰਾਤ, ਰਾਜਸਥਾਨ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਬਿਹਾਰ ਅਤੇ ਮਹਾਰਾਸ਼ਟਰ ਵਿਚ ਹੁੰਦੀ ਹੈ।

8. ਅਜਵਾਇਣ : ਇਸਦੀ ਖੇਤੀ ਰਾਜਸਥਾਨ ਗੁਜਰਾਤ, ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਪੰਜਾਬ, ਪੱਛਮ ਬੰਗਾਲ, ਤਾਮਿਲਨਾਡੂ, ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਵਿਚ ਕੀਤੀ ਜਾਂਦੀ ਹੈ।

9. ਮੇਥੀ : ਭਾਰਤ ਵਿੱਚ ਮੇਥੀ ਦੀ ਖੇਤੀ ਪੰਜਾਬ, ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ ਵਿੱਚ ਹੁੰਦੀ ਹੈ।

10. ਪਿਪਲੀ : ਫਲਾਂ ਦੀ ਪ੍ਰਾਪਤੀ ਮੁੱਖ ਤੌਰ ਤੇ ਅਸਾਮ, ਬੰਗਾਲ, ਉਤਰ ਪ੍ਰਦੇਸ਼, ਕੇਰਲਾ, ਅਤੇ ਆਂਧਰਾ ਪ੍ਰਦੇਸ਼ ਦੇ ਸਦਾਬਹਾਰ ਜੰਗਲਾਂ ਵਿੱਚ ਹੁੰਦੀ ਹੈ।

11. ਸੈਲਰੀ : ਵਰਤਮਾਨ ਵਿੱਚ ਇਸਦੀ ਖੇਤੀ ਉਤਰ ਪੱਛਮ ਹਿਮਾਲਿਆ, ਪੰਜਾਬ ,ਹਰਿਆਣਾ ਅਤੇ ਉਤਰਾਖੰਡ ਵਿਚ ਕੀਤੀ ਜਾਂਦੀ ਹੈ।

12. ਕਾਲਾ ਜੀਰਾ : ਭਾਰਤ ਵਿੱਚ ਜ਼ਿਆਦਾਤਰ ਇਸਦੀ ਖੇਤੀ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਿੱਚ ਹੁੰਦੀ ਹੈ।

13. ਭੰਗਜੀਰਾ : ਭਾਰਤ ਵਿੱਚ ਇਹ ਮੱਧ ਪੱਛਮ ਹਿਮਾਲਿਆ ਤੇ ਉਤਰ ਪੂਰਵੀ ਹਿਮਾਲਿਆ ਵਿਚ ਇਸਦੀ ਖੇਤੀ ਕੀਤੀ ਜਾਂਦੀ ਹੈ।

14. ਆਲਸਪਾਇਸ : ਭਾਰਤ ਵਿੱਚ ਪੱਛਮ ਬੰਗਾਲ, ਬਿਹਾਰ ਅਤੇ ਉੜੀਸਾ ਵਿਚ ਇਸਦੀ ਖੇਤੀ ਕੀਤੀ ਜਾਂਦੀ ਹੈ ।

15. ਕਲੌਂਜੀ : ਇਸਦੀ ਖੇਤੀ ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ, ਅਸਾਮ, ਪੰਜਾਬ, ਮੱਧ ਪ੍ਰਦੇਸ਼ ਅਤੇ ਪੱਛਮ ਬੰਗਾਲ ਵਿੱਚ ਕੀਤੀ ਜਾਂਦੀ ਹੈ।

ਸਰੋਤ : ਮਸਾਲੋਂ ਕੀ ਖੇਤੀ ਅਤੇ ਪ੍ਰਬੰਧਨ ਡਾਕਟਰ ਕੇਵਲਾਨੰਦ ਦਵਾਰਾ – Govind Ballabh Pant University of Agriculture and Technology

ਦੂਜਾ ਹਿੱਸਾ ਪੜ੍ਹੋ:

PART 2 – ਜਾਣੋ ਕਿਹੜੇ ਰਾਜ ਵਿੱਚ ਹੁੰਦੀ ਹੈ ਕਿਹੜੇ ਮਸਾਲੇ ਦੀ ਖੇਤੀ

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ