ਕਤੂਰੇ ਦੇ ਜਨਮ ਸਮੇਂ ਇਹਨਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

ਨਵੇਂ ਜੰਮੇ ਕਤੂਰਿਆਂ ਦੀ ਵਿਸ਼ੇਸ਼ ਦੇਖਭਾਲ ਬਹੁਤ ਜ਼ਰੂਰੀ ਹੈ। ਇਸ ਲਈ ਕਤੂਰੇ ਦੇ ਜਨਮ ਸਮੇਂ ਕੁੱਝ ਕੁ ਖ਼ਾਸ ਗੱਲਾਂ ਦਾ ਧਿਆਨ ਰੱਖਣ ਨਾਲ ਆਉਣ ਵਾਲੇ ਸਮੇਂ ਵਿੱਚ ਕਤੂਰੇ ਨੂੰ ਕੋਈ ਮੁਸ਼ਕਿਲ ਨਹੀ ਆਉਂਦੀ। ਕਤੂਰਿਆਂ ਲਈ 3.5 ਤੋਂ 12 ਹਫ਼ਤੇ ਤੱਕ ਦੀ ਉਮਰ ਦਾ ਸਮਾਂ ਬੜਾ ਮਹੱਤਵਪੂਰਣ ਹੁੰਦਾ ਹੈ ਕਿਉਂਕਿ ਇਸ ਸਮੇਂ ਵਿੱਚ ਹੀ ਉਸਦਾ ਆਪਣੇ ਨੇੜਲੇ ਲੋਕਾਂ ਤੇ ਬਾਕੀ ਕਤੂਰਿਆਂ ਪ੍ਰਤੀ ਨਜ਼ਰੀਆਂ ਤੇ ਸੁਭਾਅ ਬਣਦਾ ਹੈ। ਇਸ ਲਈ ਕਤੂਰੇ ਦੇ ਜਨਮ ਸਮੇਂ ਤੋਂ ਬਾਅਦ ਧਿਆਨ ਰੱਖਣ ਵਾਲੀਆ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ।

1. ਜਨਮ ਤੋਂ ਬਾਅਦ ਸਭ ਤੋਂ ਪਹਿਲਾਂ ਨਾੜੂ ਦੇ ਰਿਸਾਓ ਨੂੰ ਬੰਦ ਕਰਨਾ ਚਾਹੀਦਾ ਹੈ ਅਜਿਹਾ ਕਿਸੇ ਸਾਫ਼ ਧਾਗੇ ਨਾਲ ਉਸ ਥਾਂ ਨੂੰ ਬੰਨ ਕੇ ਜਾਂ ਟਿੰਚਰ ਆਇਉਡੀਨ ਲਗਾ ਕੇ ਕਰਨਾ ਚਾਹੀਦਾ ਹੈ।

2. ਕੁੱਤਿਆਂ ਲਈ ਜਨਮ ਤੋਂ ਲੈ ਕੇ 5 ਦਿਨ ਤੱਕ 29° ਤੋਂ 32° ਸੈਲਸੀਅਸ ਤਾਪਮਾਨ , ਇਸ ਤੋਂ ਬਾਅਦ ਦੇ ਹਫ਼ਤੇ 27° ਸੈਲਸੀਅਮ ਤਾਪਮਾਨ ਅਤੇ 4-6 ਹਫ਼ਤੇ ਤੱਕ 24° ਸੈਲਸੀਅਸ ਤਾਪਮਾਨ ਹੋਣਾ ਚਾਹੀਦਾ ਹੈ।

3.ਕਤੂਰੇ ਨੂੰ ਜਨਮ ਤੋਂ 8-10 ਘੰਟੇ ਦੇ ਵਿੱਚ ਹੀ ਬਾਹੁਲੀ ਪੀਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।

4. ਜਿਹਨਾਂ ਨਸਲਾਂ ਵਿੱਚ ਪੂਛ ਕੱਟਣਾ ਜਰੂਰੀ ਹੋਵੇ ਉਹਨਾਂ ਵਿੱਚ 3-10 ਦਿਨਾਂ ਵਿੱਚ ਪੂਛ ਕੱਟ ਦੇਣੀ ਚਾਹੀਦੀ ਹੈ।

5. ਆਮ ਤੌਰ ਤੇ ਕਤੂਰੇ ਆਪਣੀਆ ਅੱਖਾਂ 10-15 ਦਿਨਾਂ ਦੀ ਉਮਰ ਵਿੱਚ ਖੋਲ੍ਹਦੇ ਹਨ ਪਰ ਅੱਖਾਂ ਦੇ ਡੇਲੇ ਦੀ ਫੋਕਸਿੰਗ ਲੱਗਭੱਗ ਤਿੰਨ ਹਫ਼ਤਿਆਂ ਦੀ ਉਮਰ ਵਿੱਚ ਹੋ ਜਾਂਦੀ ਹੈ।

6. ਕਤੂਰੇ ਨੂੰ ਠੋਸ ਤੇ ਅਰਧ- ਠੋਸ ਖਾਣ ਵਾਲੀਆ ਵਸਤਾਂ ਤਿੰਂਨ ਹਫ਼ਤੇ ਦੀ ਉਮਰ ਵੇਲੇ ਹੀ ਦੇਣੀਆ ਚਾਹੀਦੀਆ ਹਨ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ