ਕਿਵੇਂ ਕਰੀਏ ਮਟਕਾ ਵਿਧੀ ਰਾਹੀ ਸਿਉਂਕ ਦੀ ਰੋਕਥਾਮ

ਲੋੜੀਂਦੀ ਸਮੱਗਰੀ :

  • 8-10 ਮੱਕੀ ਦੀ ਛੱਲੀ ਦੇ ਭੁੱਠੇ ਜਾਂ ਟਾਹਲੀ ਦੀ ਕੱਚੀ ਲੱਕੜ
  • ਮਿੱਟੀ ਦਾ ਘੜਾ
  • ਸੂਤੀ ਕੱਪੜਾ

ਵਰਤੋਂ ਦਾ ਢੰਗ :

• ਇੱਕ ਮਿੱਟੀ ਦਾ ਘੜਾ ਲਓ, ਉਸ ਤੇ ਚਾਰੇ ਪਾਸੇ ਮੋਰੀਆ ਕਰੋ ।

• ਉਸ ਤੋਂ ਬਾਅਦ ਘੜੇ ਵਿੱਚ ਗਿੱਲੀਆਂ ਜਾਂ ਸ਼ੀਸ਼ਮ ਦੀ ਲੱਕੜ ਨੂੰ ਰੱਖ ਕੇ ਘੜੇ ਦੇ ਮੂੰਹ ਤੇ ਸੂਤੀ ਕੱਪੜਾ ਬੰਨੋ।

• ਫਿਰ ਇਸ ਨੂੰ ਜ਼ਮੀਨ ਵਿੱਚ ਇਸ ਤਰਾਂ ਗੱਡੋ ਕਿ ਉਸਦਾ ਮੂੰਹ ਜ਼ਮੀਨ ਤੋਂ 1 ਇੰਚ ਉੱਪਰ ਹੋਵੇ ।

• ਕੁੱਝ ਦਿਨਾਂ ਤੋਂ ਬਾਅਦ ਘੜੇ ਵਿੱਚ ਬਹੁਤ ਸਾਰੀ ਸਿਉਂਕ ਆ ਜਾਂਦੀ ਹੈ , ਇਸ ਨੂੰ ਖੇਤ ਤੋਂ ਦੂਰ ਲਿਜਾ ਕੇ ਨਸ਼ਟ ਕਰ ਦਿਓ। ਇਸ ਤਰਾਂ ਦੇਸੀ ਤਰੀਕੇ ਨਾਲ ਸਿਉਂਕ ਨੂੰ ਰੋਕਿਆ ਜਾ ਸਕਦਾ ਹੈ ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ