ਕੀ ਹੈ ਪੋਲਟਰੀ ਫਾਰਮ ਦੀ ਬਾਇਓਸਿਕਿਓਰਿਟੀ?

ਬਾਇਓਸਿਕਿਓਰਿਟੀ ਦਾ ਮਤਲਬ ਹੈ ਬਿਮਾਰੀਆਂ ਫੈਲਾਉਣ ਵਾਲੇ ਕੀਟਾਣੂਆਂ ਨੂੰ ਪੋਲਟਰੀ ਫਾਰਮ ਵਿੱਚ ਆਉਣ ਤੋਂ ਅਤੇ ਬਾਹਰ ਜਾਣ ਤੋਂ ਰੋਕਣਾ। ਬਾਇਓਸਿਕਿਓਰਿਟੀ ਬਿਮਾਰੀ ਤੋਂ ਬਚਾਵ ਲਈ ਇਕ ਬਹੁਤ ਹੀ ਪੁਖਤਾ ਤਰੀਕਾ ਹੈ। ਬਾਇਓਸਿਕਿਓਰਿਟੀ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਜਾਨਵਰਾਂ ਨਾਲ ਸੰਬੰਧਿਤ

1. ਨਵੇਂ ਲਿਆਂਦੇ ਪੰਛੀ ਬਿਮਾਰੀ ਫੈਲਾਉਣ ਦਾ ਇਕ ਵੱਡਾ ਕਾਰਨ ਹੋ ਸਕਦੇ ਹਨ ਸੋ ਨਵੇਂ ਲਿਆਂਦੇ ਪੰਛੀਆਂ ਨੂੰ ਅਲੱਗ ਸ਼ੈੱਡ ਵਿੱਚ 21 ਦਿਨਾਂ ਲਈ ਨਿਗਰਾਨੀ ਹੇਠ ਰੱਖਣਾ ਚਾਹੀਦਾ ਹੈ ਅਤੇ ਓਹਨਾ ਦਾ ਖੂਨ, ਬਿਠਾਂ ਆਦਿ ਨੂੰ ਪ੍ਰਯੋਗਸ਼ਾਲਾ ਵਿੱਚ ਟੈਸਟ ਕਰਵਾਉਣਾ ਚਾਹੀਦਾ ਹੈ।

2.ਕੋਈ ਵੀ ਪੰਛੀ ਬਾਜ਼ਾਰ, ਮੇਲੇ ਵਿਚੋਂ ਵਾਪਿਸ ਫਾਰਮ ਤੇ ਲਿਆਉਣ ਤੋਂ ਪਹਿਲਾਂ 21 ਦਿਨਾਂ ਲਈ ਅਲੱਗ ਸ਼ੈੱਡ ਵਿੱਚ ਨਿਗਰਾਨੀ ਹੇਠ ਰੱਖਣਾ ਚਾਹੀਦਾ ਹੈ।

3.ਜਿਥੋਂ ਤੱਕ ਹੋ ਸਕੇ ਆਲਇਨ ਅਤੇ ਆਲਆਊਟ ਵਾਲੀ ਪੋਲੀਸੀਅਪਨਾਉਣੀ ਚਾਹੀਦੀ ਹੈ।

4.ਚੂਚੇ ਪ੍ਰਮਾਣਿਤ ਹੇਚਰੀ ਤੋਂ ਹੀ ਲੈਣੇ ਚਾਹੀਦੇ ਹਨ। ਇਹ ਯਕੀਨੀ ਬਣਾ ਲਿਆ ਜਾਵੇ ਕਿ ਚੂਚੇ ਬਿਮਾਰੀ ਰਹਿਤ ਹੋਣ ਅਤੇ ਓਹਨਾ ਨੂੰ ਵੈਕਸੀਨ ਹੋਈ ਹੋਵੇ।

5.ਨਵੇਂ ਚੂਚੇ ਲਿਆਉਣ ਤੋਂ ਪਹਿਲਾਂ ਸ਼ੈੱਡ ਨੂੰ ਚੰਗੀ ਤਰਾਂ ਸਾਫ ਕਰਕੇ ਕੀਟਾਣੂ ਰਹਿਤ ਕਰ ਲਿਆ ਜਾਵੇ ਅਤੇ ਬਿਠਾਂ ਨੂੰ ਫਾਰਮ ਦੇ ਨੇੜੇ ਨਾ ਸੁੱਟਿਆ ਜਾਵੇ। ਫਾਰਮ ਦੇ ਗੰਦੇ ਪਾਣੀ ਦਾ ਨਿਕਾਸ ਵੀ ਠੀਕ ਢੰਗ ਨਾਲ ਕੀਤਾ ਜਾਣਾ ਚਾਹੀਦਾ ਹੈ।

6.ਕੁੱਤੇ, ਚੂਹੇ, ਜੰਗਲੀ ਜਾਨਵਰ, ਮੱਖੀਆਂ ਅਤੇ ਜੀਵ ਜੰਤੂਆਂ ਤੋਂ ਬਚਾਅ ਲਈ ਉਪਾਅ ਕਰਨੇ ਚਾਹੀਦੇ ਹਨ।

7.ਮਾਰੇ ਹੋਏ ਪੰਛੀਆਂ ਅਤੇ ਤੁਟੈ ਹੋਏ ਅੰਡਿਆਂ ਨੂੰ ਤੁਰੰਤ ਦਬਾ ਦਿੱਤਾ ਜਾਵੇ ਜਾਂ ਸਾੜ ਦਿੱਤਾ ਜਾਵੇ।

8.ਅਲੱਗ ਅਲੱਗ ਉਮਰ ਦੇ ਪੰਛੀਆਂ ਨੂੰ ਅਲੱਗ ਅਲੱਗ ਸ਼ੈੱਡ ਵਿੱਚ ਰੱਖੋ।

9.ਪੋਲਟਰੀ ਫਾਰਮ ਤੇ ਦੂਸਰੇ ਕਿਸਮ ਦੇ ਜਾਨਵਰ ਜਾਂ ਪੰਛੀ (ਜਿਵੇਂ ਕਿ ਬੱਤਖਾਂ, ਸੂਰ) ਨਾ ਰੱਖੋ।

10.ਬਿਮਾਰ ਮੁਰਗੀਆਂ ਨੂੰ ਤੁਰੰਤ ਪ੍ਰਯੋਗਸ਼ਾਲਾ ਤੋਂ ਟੈਸਟ ਕਰਵਾਉਣਾ ਚਾਹੀਦਾ ਹੈ।

ਲੋਕਾਂ ਨਾਲ ਸੰਬੰਧਿਤ

1.ਆਮ ਲੋਕਾਂ ਨੂੰ ਜੋ ਫਾਰਮ ਵਿੱਚ ਕੰਮ ਨਹੀਂ ਕਰਦੇ, ਪੰਛੀਆਂ ਦੀਆ ਸ਼ੇਡਾਂ ਵਿੱਚ ਜਾਣ ਤੋਂ ਰੋਕਣਾ ਚਾਹੀਦਾ ਹੈ।

2.ਫਾਰਮ ਵਿੱਚ ਦਾਖਿਲ ਹੋਣ ਵਾਲੇ ਲੋਕਾਂ ਲਈ ਪ੍ਰੋਟੈਕਟਿਵ ਕੱਪੜਿਆਂ (ਡਾਂਗਰੀ ਆਦਿ) ਅਤੇ ਡਿਸਇਨਫੈਕਸ਼ਨ (ਫਾਰਮ ਵਿੱਚ ਦਾਖਲੇ ਤੋਂ ਪਹਿਲਾਂ ਅਤੇ ਬਾਹਰ ਜਾਣ ਵੇਲੇ) ਪ੍ਰਬੰਧ ਹੋਣਾ ਜ਼ਰੂਰੀ ਹੈ।

3.ਫਾਰਮ ਵਿੱਚ ਕੰਮ ਕਰਨ ਵਾਲੇ ਸਟਾਫ਼ ਲਈ ਫਾਰਮ ਅੰਦਰ ਵਰਤੇ ਜਾਨ ਵਾਲੇ ਬੂਟ ਅਤੇ ਕੱਪੜੇ ਅਲੱਗ ਹੋਣੇ ਚਾਹੀਦੇ ਹਨ। ਅਤੇ ਇਹਨਾਂ ਵਸਤਾਂ ਨੂੰ ਫਾਰਮ ਤੋਂ ਬਾਹਰ ਲੈ ਕੇ ਜਾਣ ਦੀ ਇਜਾਜਤ ਨਹੀਂ ਹੋਣੀ ਚਾਹੀਦੀ ਅਤੇ ਇਹਨਾਂ ਨੂੰ ਹਮੇਸ਼ਾ ਸਾਫ਼ ਰੱਖਣਾ ਚਾਹੀਦਾ ਹੈ।

4.ਫਾਰਮ ਵਿੱਚ ਕੰਮ ਕਰਨ ਵਾਲੇ ਸਟਾਫ਼ ਨੂੰ ਹੋਰ ਕਿਸੇ ਫਾਰਮ ਤੇ ਕੰਮ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਘਰ ਵਿੱਚ ਪੰਛੀ ਰੱਖਣੇ ਚਾਹੀਦੇ ਹਨ।

5.ਪੈਰਾਂ ਦੀ ਸਫਾਈ ਲਈ ਫਾਰਮ ਦੀ ਐਂਟਰੈਂਸ ਤੇ ਫੁਟਬਾਥ ਹੋਣਾ ਚਾਹੀਦਾ ਹੈ ਅਤੇ ਇਸ ਵਿੱਚ ਕੀਟਾਣੂ ਨਾਸ਼ਕ ਪਾਇਆ ਹੋਣਾ ਚਾਹੀਦਾ ਹੈ, ਜਿਸ ਨੂੰ ਹਰ ਰੋਜ ਬਦਲਿਆ ਜਾਵੇ, ਜਾਂ ਤੁਸੀ ਕਲੀ ਵਿਛਾ ਸਕਦੇ ਹੋ ਅਤੇ ਜੋ ਵੀ ਆਏ ਕਲੀ ਤੇ ਪੈਰ ਰੱਖ ਕੇ ਹੀ ਫਾਰਮ ਦੇ ਅੰਦਰ ਆਏ।

6.ਫਾਰਮ ਵਿੱਚ ਦਾਖਿਲੇ ਤੋਂ ਪਹਿਲਾਂ ਅਤੇ ਫਾਰਮ ਵਿਚੋਂ ਨਿਕਲਣ ਤੋਂ ਬਾਅਦ ਹੱਥ ਸਾਬਣ ਨਾਲ ਜਾਂ ਕੀਟਾਣੂ ਨਾਸ਼ਕ ਨਾਲ ਧੋ ਲੈਣੇ ਚਾਹੀਦੇ ਹਨ| ਇਕ ਸ਼ੈੱਡ ਵਿੱਚ ਕੰਮ ਕਰਨ ਵਾਲੇ ਕਾਮੇ ਨੂੰ ਦੂਸਰੀ ਸ਼ੈੱਡ ਵਿੱਚ ਕੰਮ ਨਹੀਂ ਕਰਨਾ ਚਾਹੀਦਾ।

ਫਾਰਮ ਦੇ ਸਮਾਨ ਨਾਲ ਸੰਬੰਧਿਤ:

1.ਕੋਈ ਵੀ ਗੱਡੀ ਫਾਰਮ ਦੇ ਅੰਦਰ ਨਹੀਂ ਆਉਣੀ ਚਾਹੀਦੀ, ਜੇਕਰ ਜ਼ਿਆਦਾ ਜ਼ਰੂਰੀ ਹੈ ਤਾਂ ਗੱਡੀ ਡਿਸਇਨਫੈਕਟ ਕਰਨ ਤੋਂ ਬਾਅਦ ਹੀ ਫਾਰਮ ਦੇ ਅੰਦਰ ਦਾਖਿਲ ਹੋਣੀ ਚਾਹੀਦੀ ਹੈ।

2.ਕੋਈ ਵੀ ਸਮਾਨ ਜਾਂ ਏਕੁਪਮੇੰਟ ਬਿਨਾਂ ਕੀਟਾਣੂ ਰਹਿਤ ਕੀਤੇ ਫਾਰਮ ਦੇ ਅੰਦਰ ਦਾਖਿਲ ਨਹੀਂ ਹੋਣਾ ਚਾਹੀਦਾ।

3.ਦੂਸਰੇ ਫਾਰਮ ਦਾ ਸਮਾਨ ਉਧਾਰ ਨਹੀਂ ਲੈਣਾ ਚਾਹੀਦਾ ਅਤੇ ਨਾ ਹੀ ਆਪਣਾ ਸਮਾਨ ਦੇਣਾ ਚਾਹੀਦਾ ਹੈ| ਫਾਰਮ ਦੇ ਅੰਦਰ ਆਉਣ ਵਾਲੇ ਸਾਰੇ ਸਮਾਨ ਨੂੰ ਕੀਟਾਣੂ ਰਹਿਤ ਜ਼ਰੂਰ ਕਰੋ।

4.ਫਾਰਮ ਦੇ ਆਸ ਪਾਸ ਪੂਰੀ ਸਫਾਈ ਰੱਖੋ ਅਤੇ ਫਾਲਤੂ ਝਾੜੀਆਂ ਅਤੇ ਘਾਹ ਨਾ ਉੱਗਣ ਦਿਓ।

5.ਲੱਕੜੀ ਅਤੇ ਰੇਸ਼ੇ ਵਾਲਾ ਸਮਾਨ ਜੋ ਪੂਰੀ ਤਰਾਂ ਕੀਟਾਣੂ ਰਹਿਤ ਨਹੀਂ ਹੋ ਸਕਦਾ ਨੂੰ ਫਾਰਮ ਵਿੱਚ ਨਹੀਂ ਵਰਤਣਾ ਚਾਹੀਦਾ, ਉਸ ਦੀ ਜਗਾਹ ਪਲਾਸਟਿਕ ਦਾ ਸਾਫ਼ ਸੁਥਰਾ ਸਮਾਨ ਵਰਤੋਂ।

6.ਪਾਣੀ ਅਤੇ ਫੀਡ ਵੀ ਦੂਸ਼ਿਤ ਨਾ ਹੋਵੇ ਇਸ ਗੱਲ ਦਾ ਖਾਸ ਧਿਆਨ ਰੱਖੋ ਅਤੇ ਫੀਡ ਜੀ. ਐਸ. ਪੀ. ਪ੍ਰਮਾਣਿਤ ਕੰਪਨੀ ਤੋਂ ਹੀ ਲਵੋ।

7.ਫਾਰਮ ਦੇ ਬਾਹਰ ਨੋ ਐਂਟਰੀ (No Entry) ਅਤੇ ਬਾਇਓ ਸੇਫ ਏਰੀਆ (Bio Safe Area) ਦਾ ਬੋਰਡ ਲੱਗਿਆ ਹੋਣਾ ਚਾਹੀਦਾ ਹੈ।

8.ਪੋਲਟਰੀ ਫਾਰਮ ਹਾਈਵੇ, ਰਿਹਾਇਸ਼ੀ ਇਲਾਕੇ ਅਤੇ ਇੰਡਸਟਰੀਅਲ ਏਰੀਆ ਤੋਂ ਦੂਰ ਹੋਣਾ ਚਾਹੀਦਾ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ