sugarcane farming pa

ਗੰਨੇ ਦੀ ਖੇਤੀ – ਬਿਜਾਈ, ਉਤਪਾਦਨ ਅਤੇ ਕਟਾਈ

Saccharum officinarum L ਨਾਮ ਜਾਣੀ ਜਾਣ ਵਾਲੀ ਗੰਨੇ ਦੀ ਮੁੱਖ ਫ਼ਸਲ ਹੈ, ਇਹ ਭਾਰਤ ਵਿੱਚ ਖੰਡ ਦਾ ਮੁੱਖ ਸ੍ਰੋਤ ਹੈ ਅਤੇ ਇਹ ਲਾਭਕਾਰੀ ਫ਼ਸਲਾਂ ਵਿੱਚੋਂ ਇੱਕ ਮਹੱਤਵਪੂਰਣ ਸਥਾਨ ਰੱਖਦੀ ਹੈ। ਗੰਨਾ ਵਿਸ਼ਵ ਵਿੱਚ ਸਭ ਤੋਂ ਜ਼ਿਆਦਾ ਉਗਾਈਆਂ ਜਾਣ ਵਾਲੀਆਂ ਵਪਾਰਕ ਫ਼ਸਲਾਂ ਵਿੱਚੋਂ ਇੱਕ ਪ੍ਰਮੁੱਖ ਫ਼ਸਲ ਹੈ। ਭਾਵੇਂ ਇਸ ਲਈ ਬਹੁਤ ਜ਼ਿਆਦਾ ਸਖਤ ਮਿਹਨਤ ਦੀ ਲੋੜ ਨਹੀਂ ਹੁੰਦੀ, ਫਿਰ ਵੀ ਗੰਨੇ ਦੀ ਖੇਤੀ ਲਈ ਕਿਸਾਨ ਨੂੰ ਬਹੁਤ ਹੀ ਜ਼ਿਆਦਾ ਸਾਵਧਾਨੀ ਵਰਤਣ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਗੰਨੇ ਦੀ ਫ਼ਸਲ ਜਲਵਾਯੂ ਦੇ ਹਾਲਾਤ, ਖਾਦ ਦੀ ਮਾਤਰਾ, ਮਿੱਟੀ ਦੀ ਕਿਸਮ, ਸਿੰਚਾਈ ਦੇ ਢੰਗ, ਕੀਟਾਂ ਆਦਿ ਤੋਂ ਬਹੁਤ ਸੰਵੇਦਨਸ਼ੀਲ ਹੁੰਦੀ ਹੈ।

ਭਾਰਤ ਦੁਨੀਆ ਦਾ ਸਭ ਤੋਂ ਵੱਡਾ ਖੰਡ ਦਾ ਖਪਤਕਾਰ ਹੈ ਅਤੇ ਗੰਨੇ ਦੇ ਉਤਪਾਦਨ ਵਿੱਚ ਭਾਰਤ ਬ੍ਰਾਜ਼ੀਲ ਤੋਂ ਬਾਅਦ ਦੂਜੇ ਸਥਾਨ ‘ਤੇ ਆਉਂਦਾ ਹੈ।ਭਾਰਤ ਵਿੱਚ ਲਗਭਗ 2.8 ਲੱਖ ਕਿਸਾਨ 4.4 ਲੱਖ ਏਕੜ ਖੇਤਰ ਵਿੱਚ ਗੰਨੇ ਦੀ ਖੇਤੀ ਕਰਦੇ ਹਨ। 11 ਕਰੋੜ ਤੋਂ ਜ਼ਿਆਦਾ ਲੋਕ ਸਿੱਧੇ ਜਾਂ ਅਸਿੱਧੇ ਤੌਰ ‘ਤੇ ਖੰਡ ਉਦਯੋਗ ‘ਤੇ ਨਿਰਭਰ ਹਨ। ਇਸ ਲਈ ਇਹ ਸਭ ਕਿਸਾਨਾਂ ਲਈ ਇੱਕ ਮਹੱਤਵਪੂਰਨ ਫ਼ਸਲ ਬਣਾਉਂਦਾ ਹੈ। ਇਸ ਲਈ, ਆਓ ਗੰਨੇ ਦੀ ਖੇਤੀ ਬਾਰੇ ਵਿਸਥਾਰ ਵਿੱਚ ਵਿਚਾਰ ਕਰੀਏ। ਖੇਤ ਤਿਆਰ ਕਰਨ ਲਈ ਦੋ ਤਰੀਕੇ ਹਨ, ਜੋ ਕਿ ਹੇਠਾਂ ਦਿੱਤੇ ਗਏ ਹਨ।

 

ਗੰਨੇ ਦੀ ਖੇਤੀ ਲਈ ਜ਼ਰੂਰੀ ਸ਼ਰਤਾਂ

ਗੰਨਾ ਇੱਕ ਸਦਾਬਹਾਰ ਵਾਲੀ ਫਸਲ ਹੈ ਜਿਹੜੀ ਊਸ਼ਣ ਕਟੀਬੰਧੀ ਅਤੇ ਉਪ-ਊਸ਼ਣ ਕਟੀਬੰਧੀ ਵਾਲੇ ਖੇਤਰਾਂ ਵਿੱਚ ਵਿਕਸਿਤ ਹੋ ਸਕਦੀ ਹੈ ਜਿੱਥੇ ਤਾਪਮਾਨ 20 ਡਿਗਰੀ ਤੋਂ 45 ਡਿਗਰੀ ਸੈਲਸੀਅਸ ਵਿਚਕਾਰ ਰਹਿੰਦਾ ਹੈ। ਇਸ ਦੇ ਇਲਾਵਾ ਇਹ ਫਸਲ ਉੱਚ ਪੱਧਰ ਦੀ ਨਮੀ ਦੇ ਨਾਲ ਬਹੁਤ ਵਧੀਆ ਪ੍ਰਤੀਕ੍ਰਿਆ ਕਰਦੀ ਹੈ। ਇਸ ਫਸਲ ਲਈ ਸਭ ਤੋਂ ਵਧੀਆ ਵਿਕਾਸ ਅਤੇ ਉਤਪਾਦਨ ਲਈ ਸਾਲਾਨਾ 1500 ਮਿਲੀਮੀਟਰ ਤੋਂ 2500 ਮਿਲੀਮੀਟਰ ਵਰਖਾ ਦੀ ਜ਼ਰੂਰਤ ਹੁੰਦੀ ਹੈ। ਹਾਲਾਂਕਿ ਅੱਜ-ਕੱਲ ਢੁੱਕਵੀਆਂ ਸਿੰਚਾਈ ਸਥਿਤੀਆਂ ਦੇ ਨਾਲ ਗੰਨਾ ਉਗਾਉਣਾ ਸੰਭਵ ਹੈ।

 

ਜ਼ਮੀਨ ਦੀ ਤਿਆਰੀ

ਗੰਨੇ ਦੀ ਖੇਤੀ ਲਈ ਡੂੰਘੀ ਵਹਾਈ ਦੀ ਜ਼ਰੂਰਤ ਹੁੰਦੀ ਹੈ ਅਤੇ ਸੁਹਾਗੇ ਨਾਲ ਖੇਤ ਨੂੰ ਤਿਆਰ ਕੀਤਾ ਜਾਂਦਾ ਹੈ, ਜਿਹਨਾਂ ਕਿਸਾਨਾਂ ਕੋਲ ਟਰੈਕਟਰ ਨਹੀਂ ਹਨ ਉਹ ਲੱਕੜ ਅਧਾਰਿਤ ਸਰਕਾਰੀ ਟੀਨ ਦੀ ਵਰਤੋਂ ਕਰ ਸਕਦੇ ਹਨ। ਗੰਨਾ ਆਮ ਤੌਰ ‘ਤੇ ਨਮੀਂ ਵਾਲੇ ਖੇਤਾਂ ਵਿੱਚ ਲਗਾਏ ਜਾਂਦੇ ਹਨ ਕਿਉਂਕਿ ਪੌਦੇ ਨੂੰ ਨਮੀ ਦੀ ਜ਼ਰੂਰਤ ਹੈ ਅਤੇ ਕਤਾਰ ਤੋਂ ਚੌੜਾਈ 3-5 ਫੁੱਟ ਹੋਣੀ ਚਾਹੀਦੀ ਹੈ।

 

ਵਹਾਈ

ਇਹ ਖ਼ੇਤ ਤਿਆਰ ਕਰਨ ਦਾ ਰਵਾਇਤੀ ਢੰਗ ਹੈ। ਹਲ ਦੀ ਸਹਾਇਤਾ ਨਾਲ ਮਿੱਟੀ ਪਲਟਾਓ ਅਤੇ ਤਵੀਆਂ ਦੀ ਸਹਾਇਤਾ ਨਾਲ 50 ਤੋਂ 60 ਸੈਂਟੀਮੀਟਰ ਡੂੰਘੀ ਵਹਾਈ ਦੋ-ਚਾਰ ਵਾਰ ਕਰੋ।

 

ਤਵੀਆਂ ਵਾਹੁਣਾ

ਇੱਕ ਹੋਰ ਵਹਾਈ ਦੀ ਵਿਧੀ ਜਿਸ ਨਾਲ ਜਟਿਲ ਮਿੱਟੀ ਨੂੰ ਨਰਮ ਕੀਤਾ ਜਾਂਦਾ ਹੈ ਤਾਂ ਕਿ ਮਿੱਟੀ ਦੀ ਨਮੀ ਨੂੰ ਬਰਕਰਾਰ ਰੱਖਿਆ ਜਾ ਸਕੇ। ਇਸ ਤਰੀਕੇ ਵਿੱਚ ਟੋਆ 12 ਤੋਂ 15 ਸੈਂਟੀਮੀਟਰ ਡੂੰਘਾ ਪੁੱਟਿਆ ਜਾਂਦਾ ਹੈ।

 

ਜ਼ਰੂਰੀ ਗੱਲਾਂ

 

ਜਲਵਾਯੂ

ਗੰਨੇ ਦੀ ਖੇਤੀ ਗਰਮ ਅਤੇ ਨਮੀਂ ਨਾਲ ਭਰਪੂਰ ਜਲਵਾਯੂ ਵਾਲੀਆਂ ਥਾਂਵਾਂ ਵਿੱਚ ਲੰਬੇ ਸਮੇਂ ਤੱਕ ਕੀਤੀ ਜਾ ਸਕਦੀ ਹੈ। ਗੰਨੇ ਦੇ ਵਿਕਾਸ ਨੂੰ 50 ਡਿਗਰੀ ਤੋਂ ਜ਼ਿਆਦਾ ਅਤੇ 20 ਡਿਗਰੀ ਤੋਂ ਘੱਟ ਤਾਪਮਾਨ ਪ੍ਰਭਾਵਿਤ ਕਰਦਾ ਹੈ। ਜ਼ਿਆਦਾ ਠੰਢ ਗੰਨੇ ਦੀ ਫ਼ਸਲ ਨੂੰ ਨੁਕਸਾਨ ਕਰ ਸਕਦੀ ਹੈ।

 

ਮਿੱਟੀ

ਗੰਨੇ ਦੀ ਫ਼ਸਲ ਦਰਮਿਆਨੀ ਭਾਰੀ ਮਿੱਟੀ ਵਿੱਚ ਵਧੀਆ ਵਿਕਾਸ ਕਰਦੀ ਹੈ। ਹਾਲਾਂਕਿ, ਇਹ ਹਲਕੀ ਮਿੱਟੀ ਵਿੱਚ ਵੀ ਉਗਾਈ ਜਾ ਸਕਦੀ ਹੈ ਜੇਕਰ ਸਿੰਚਾਈ ਦੀਆਂ ਵਧੀਆ ਸਹੂਲਤਾਂ ਮੌਜੂਦ ਹੋਣ। ਜੇਕਰ ਪਾਣੀ ਦੇ ਨਿਕਾਸ ਦੀ ਚੰਗੀ ਵਿਵਸਥਾ ਹੋਵੇ ਤਾਂ ਚੀਕਣੀ ਮਿੱਟੀ ‘ਤੇ ਵੀ ਗੰਨੇ ਦੀ ਬਿਜਾਈ ਕੀਤੀ ਜਾ ਸਕਦੀ ਹੈ।

 

ਬਿਜਾਈ ਅਤੇ ਕਾਸ਼ਤ

 

ਬਿਜਾਈ

ਲਗਾਤਾਰ ਖੇਤੀ ਦੀਆਂ ਵਿਸ਼ੇਸ਼ਤਾਵਾਂ ਨੂੰ ਯਕੀਨੀ ਬਣਾਉਣ ਲਈ, ਗੰਨੇ ਦੀ ਗੁੱਲੀ ਜਾਂ ਪਨੀਰੀ ਨਾਲ ਪ੍ਰਜਣਨ ਕੀਤਾ ਜਾਂਦਾ ਹੈ ।ਆਮ ਤੌਰ ‘ਤੇ ਬਿਜਾਈ ਸਭ ਤੋਂ ਮਹਿੰਗੀ ਪ੍ਰਕਿਰਿਆ ਮੰਨੀ ਜਾਂਦੀ ਹੈ। ਟੰਡਲ ਭਾਗ ਜਿਸ ਨੂੰ billets, setts ਅਤੇ ਬੀਜ ਦੇ ਟੁਕੜੇ ਵੀ ਕਿਹਾ ਜਾਂਦਾ ਹੈ ਜਿਸ ਵਿੱਚ ਇੱਕ ਜਾਂ ਇੱਕ ਤੋਂ ਵੱਧ ਕਲੀਆਂ ਹੁੰਦੀਆਂ ਹਨ, ਇਹਨਾਂ ਦੀ ਜ਼ਿਆਦਾਤਰ ਬਿਜਾਈ ਗਰਮੀ ਦੇ ਅੰਤ ਵਿੱਚ ਕੀਤੀ ਜਾਂਦੀ ਹੈ। ਸਰਦੀਆਂ ਦੇ ਮੌਸਮ ਵਿੱਚ ਇੱਕ ਸਟੈਂਡ ‘ਤੇ ਵਿਕਸਿਤ ਹੁੰਦੇ ਹਨ।

ਇਸ ਸਮੇਂ ਦੌਰਾਨ ਕਲਮਾਂ ਸੜਣ ਦਾ ਸਭ ਤੋਂ ਜ਼ਿਆਦਾ ਖ਼ਤਰਾ ਹੁੰਦਾ ਹੈ। ਇਸ ਲਈ ਕਿਸਾਨਾਂ ਨੂੰ ਪੌਦੇ ਲਾਉਣ ਤੋਂ ਪਹਿਲਾਂ ਕੀਟਨਾਸ਼ਕਾਂ ਅਤੇ ਫੰਗੀਨਾਸ਼ਕ ਦਵਾਈਆਂ ਨਾਲ ਛਿੜਕਾਅ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

 

ਬੀਜ ਦੀ ਸੋਧ

ਗੰਨੇ ਦੇ ਵਧੀਆ ਵਿਕਾਸ ਲਈ 10 ਤੋਂ 11 ਮਹੀਨੇ ਦੇ ਬੀਜਾਂ ਦਾ ਉਪਯੋਗ ਕਰਨਾ ਚਾਹੀਦਾ ਹੈ, ਇਹ ਪੁੰਗਰਣ ਅਤੇ ਵਿਕਾਸ ਲਈ ਮਹੱਤਵਪੂਰਣ ਹਨ। ਬੀਜ ਦੀ ਸੋਧ ਲਈ 2.5% ਯੂਰੀਆ, 2.5% KCI, 1% Hadron ਅਤੇ 0.05% ਬਾਵਿਸਟਿਨ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਕਿਸਾਨ ਉਪਰੋਕਤ ਦੱਸੇ ਗਏ ਰਸਾਇਣਾਂ ਦੀ ਵਰਤੋਂ ਨਾਲ ਬੀਜਾਂ ਦੀ ਸੋਧ ਕਰਨ ਤੋਂ ਬਾਅਦ ਗੁੱਲੀਆਂ ਦੀ ਵਰਤੋਂ ਕਰ ਸਕਦੇ ਹਨ। ਇਸ ਤੋਂ ਇਲਾਵਾ ਬੀਜ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਗਰਮ ਪਾਣੀ ਨਾਲ ਵੀ ਉਪਚਾਰ ਕੀਤਾ ਜਾ ਸਕਦਾ ਹੈ।

 

ਬਿਜਾਈ

ਗੰਨੇ ਦੀ ਬਿਜਾਈ ਆਮ ਤੌਰ ‘ਤੇ ਬਸੰਤ ਅਤੇ ਪਤਝੜ ਵਿੱਚ ਕੀਤੀ ਜਾਂਦੀ ਹੈ। ਇੱਕ ਏਕੜ ਰਕਬੇ ਲਈ 10-12.5 ਹਜ਼ਾਰ 3 ਅੱਖਾਂ ਵਾਲੀਆਂ ਗੁੱਲੀਆਂ ਦੀ ਜ਼ਰੂਰਤ ਹੁੰਦੀ ਹੈ।

 

ਬਿਜਾਈ ਦਾ ਢੰਗ

ਗੰਨ੍ਹੇ ਨੂੰ ਇੱਕ ਅਵਸਥਾ ਤੱਕ ਪਹੁੰਚਣ ਲਈ 9 ਤੋਂ 24 ਮਹੀਨੇ ਦਾ ਸਮਾਂ ਲੱਗਦਾ ਹੈ, ਇਹ ਮੁੱਖ ਤੌਰ ‘ਤੇ ਇਲਾਕੇ ਦੇ ਜਲਵਾਯੂ ‘ਤੇ ਨਿਰਭਰ ਕਰਦਾ ਹੈ। ਮੁੱਢਲੀ ਫ਼ਸਲ ਦੀ ਵਢਾਈ ਕੇਵਲ ਇੱਕ ਵਾਰ ਕੀਤੀ ਜਾਂਦੀ ਹੈ ਅਤੇ ਫਿਰ ਜੜ੍ਹਾਂ ਜਾਂ ਫਿਰ ਵਧੇ ਹੋਏ ਹਿੱਸੇ ਦੀ ਤਿੰਨ ਤੋਂ ਚਾਰ ਵਾਰ ਕਟਾਈ ਹੁੰਦੀ ਹੈ। ਜਿਹਨਾਂ ਇਲਾਕਿਆਂ ਵਿੱਚ ਸਾਲਾਨਾ ਮੀਂਹ 1500 ਮਿਲੀਮੀਟਰ ਤੋਂ ਘੱਟ ਹੁੰਦਾ ਹੈ ਅਜਿਹੇ ਖੇਤਰ ਵਿੱਚ ਤੁਪਕਾ ਸਿੰਚਾਈ ਦੀ ਲੋੜ ਪੈਂਦੀ ਹੈ।

 

ਪੱਕਣਾ

ਇਸ ਫਸਲ ਨੂੰ ਪੱਕਣ ਵਿੱਚ ਤਿੰਨ ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਇਸ ਸਮੇਂ ਵਿੱਚ, ਟੰਡਲ(stalk) ਸੁੱਕ ਜਾਂਦੇ ਹਨ ਅਤੇ ਇਹ ਖੰਡ ਦੇ ਸੰਸਲੇਸ਼ਣ ਅਤੇ ਭੰਡਾਰ ਨੂੰ ਵਧਾਉਂਦੀ ਹੈ। ਇੱਕ ਠੰਡਾ ਅਤੇ ਖੁਸ਼ਕ ਮੌਸਮ ਪੱਕਣ ਲਈ ਤਰਜੀਹ ਦਿੱਤੀ ਜਾਂਦੀ ਹੈ ਅਤੇ ਪੱਕਣ ਦੇ ਦੌਰਾਨ, fructose ਵਰਗੇ ਸਧਾਰਣ ਸ਼ੱਕਰ ਆਮ ਤੌਰ ‘ਤੇ sucrose ਵਿੱਚ ਬਦਲ ਜਾਂਦੇ ਹਨ।

 

ਕਟਾਈ

ਕਿਸਾਨ ਮਸ਼ੀਨ ਦੀ ਮਦਦ ਨਾਲ ਗੰਨੇ ਨੂੰ ਛੋਟੇ ਭਾਗਾਂ ਵਿੱਚ ਕੱਟ ਸਕਦਾ ਹੈ। ਗੰਨੇ ਦੀ ਕਟਾਈ ਕਰਨ ਵਾਲੇ ਹਾਰਵੈਸਟਰ ਦੇ ਪਿੱਛੇ ਟਰਾਲੀ ਵਿੱਚ ਛੋਟੇ ਟੁਕੜਿਆਂ ਨੂੰ ਇਕੱਠਾ ਕਰ ਲਿਆ ਜਾਂਦਾ ਹੈ।

ਗੰਨਾ ਭਾਰਤ ਵਿੱਚ ਸਭ ਤੋਂ ਵੱਧ ਉਗਾਈਆਂ ਜਾਣ ਵਾਲੀਆਂ ਵਪਾਰਕ ਫ਼ਸਲਾਂ ਵਿੱਚੋ ਇੱਕ ਹੈ। ਇਹ 3.93 ਮੀਟਰ ਪ੍ਰਤੀ ਹੈਕਟੇਅਰ ਖੇਤਰ ਵਿੱਚ ਉਗਾਇਆ ਜਾਂਦਾ ਹੈ ਅਤੇ ਭਾਰਤ ਸਾਲਾਨਾ 170 ਮਿਲੀਅਨ ਟਨ ਗੰਨੇ ਦਾ ਉਤਪਾਦਨ ਕਰਦਾ ਹੈ। ਭਾਰਤੀ ਗੰਨੇ ਦੀ ਉਤਪਾਦਕਤਾ ਲਗਭਗ 67 ਟਨ ਹੈਕਟੇਅਰ ਹੈ। ਗੰਨੇ ਦੀ ਖੇਤੀ ਫ਼ੂਡ-ਕਮ-ਕੈਸ਼ ਫ਼ਸਲਾਂ ਵਿੱਚੋਂ ਇੱਕ ਪ੍ਰਮੁੱਖ ਫ਼ਸਲ ਹੋਣ ਦੇ ਨਾਲ-ਨਾਲ ਕਈ ਲੋਕਾਂ ਲਈ ਰੁਜ਼ਗਾਰ ਦਾ ਸਾਧਨ ਵੀ ਬਣੀ ਹੈ।

ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜੇਕਰ ਤੁਸੀ ਵੀਂ ਗੰਨੇ ਦੀ ਖੇਤੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬਿੱਲਕੁਲ ਸਹੀ ਫੈਸਲਾ ਕੀਤਾ ਹੈ। ਗੰਨੇ ਦੀ ਖੇਤੀ ਬਾਰੇ ਹੋਰ ਜਾਣਕਾਰੀ ਲੈਣ ਲਈ ਜਾਂ ਫਿਰ ਗੰਨੇ ਨੂੰ ਪੇਸ਼ੇਵਰ ਪੱਧਰ ‘ਤੇ ਸ਼ੁਰੂ ਕਰਨ ਲਈ ਜਾਂ ਫਿਰ ਇਸ ਬਾਰੇ ਸਾਡੇ ਮਾਹਿਰਾਂ ਨਾਲ ਗੱਲ ਕਰਨ ਲਈ www.apnikheti.com ਵੈੱਬਸਾਈਟ ‘ਤੇ ਜਾਓ। ਖੇਤੀਬਾੜੀ ਨਾਲ ਜੁੜੀ ਕੋਈ ਵੀ ਜਾਣਕਾਰੀ ਪ੍ਰਾਪਤ ਕਰਨ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ