ਘਰ ਵਿੱਚ ਸਬਜ਼ੀਆਂ ਦੀ ਬਾਗਬਾਨੀ ਦੇ ਹਨ ਕਈ ਫਾਇਦੇ

ਘਰ ਵਿੱਚ ਛੋਟੀਆਂ ਸਬਜ਼ੀਆਂ ਦੀ ਬਾਗਬਾਨੀ ਦੇ ਕਈ ਫਾਇਦੇ ਹਨ। ਜੇਕਰ ਤਹਾਡੇ ਘਰ ਦੇ ਸਾਹਮਣੇ ਥੋੜ੍ਹੀ ਜਿਹੀ ਜ਼ਮੀਨ ਹੈ ਤਾਂ ਉਸਨੂੰ ਖਾਲੀ ਨਾ ਛੱਡੋ, ਉਸ ਦਾ ਇਸਤੇਮਾਲ ਕਰੋ।

ਜਾਣੋ ਕਿਚਨ ਗਾਰਡਨ ਦੇ ਲਾਭ :

ਤਾਜ਼ੀ ਹਰਬ ਮਿਲਣਾ : ਤੁਲਸੀ ਦੇ ਪੱਤੇ ਹੋਣ ਜਾਂ ਮਿੱਠੇ ਨਿੰਮ ਦੀਆਂ ਪੱਤੀਆਂ, ਘਰ ਵਿੱਚ ਕਿਚਨ ਗਾਰਡਨ ਹੋਣ ਤੇ ਤੁਹਾਨੂੰ ਇਹ ਅਸਾਨੀ ਨਾਲ ਮਿਲ ਜਾਂਦੀਆਂ ਹਨ, ਤੁਹਾਨੂੰ ਛੋਟੀ-ਛੋਟੀ ਹਰਬ ਲਈ ਬਾਹਰ ਨਹੀਂ ਜਾਣਾ ਪਵੇਗਾ।

ਕੀਟਨਾਸ਼ਕ ਰਹਿਤ ਸਬਜ਼ੀਆਂ ਜਾਂ ਸਾਗ : ਅੱਜ-ਕੱਲ੍ਹ ਬਜ਼ਾਰ ਵਿੱਚ ਕੀਟਨਾਸ਼ਕ ਨਾਲ ਭਰਪੂਰ ਸਬਜ਼ੀਆਂ ਜਾਂ ਸਾਗ ਮਿਲਦਾ ਹੈ , ਪਰ ਘਰ ਵਿੱਚ ਕਿਚਨ ਗਾਰਡਨ ਹੋਣ ਤੇ ਤੁਹਾਨੂੰ ਪਤਾ ਚੱਲੇਗਾ ਕਿ ਤੁਸੀਂ ਕੀ ਖਾ ਰਹੇ ਹੋ ਕਿਉਂਕਿ ਉਹ ਘਰ ਵਿੱਚ ਉੱਗੀ ਸਬਜ਼ੀ ਹੁੰਦੀ ਹੈ ਤੇ ਸਹੀ ਹੁੰਦੀ ਹੈ।

ਸਸਤਾ : ਕਿਚਨ ਗਾਰਡਨ ਵਿੱਚ ਉੱਗੀ ਸਬਜ਼ੀਆਂ ਬਣਾਉਣ ਨਾਲ ਘਰ ਦਾ ਬਜਟ ਠੀਕ ਰਹਿੰਦਾ ਹੈ। ਇਹ ਸਬਜ਼ੀਆਂ  ਸਸਤੀ ਤੇ ਵਧੀਆਂ ਹੁੰਦੀਆਂ ਹਨ।

ਸਕਾਰਤਮਕ ਪਰਿਵਰਤਨ : ਬਾਗਬਾਨੀ ਕਰਨ ਨਾਲ ਤੁਹਾਡੇ ਵਿੱਚ ਸਕਾਰਤਮਕ ਪਰਿਵਰਤਨ ਆਉਦਾ ਹੈ। ਤੁਸੀ ਖੁਦ ਦੀ ਸੰਭਾਲ ਕਰਨਾ ਸ਼ੁਰੂ ਕਰ ਦਿੰਦੇ ਹੋ ਅਤੇ ਪੌਦਿਆਂ ਦੀ ਦੇਖਭਾਲ ਕਰਨ ਨਾਲ ਤੁਹਾਨੂੰ ਸੰਤੁਸ਼ਟੀ ਮਿਲਦੀ ਹੈ।

ਕੀੜੇ-ਮਕੌੜੇ ਘੱਟ ਹੋਣਾ- ਘਰ ਵਿੱਚ ਕਿਚਨ ਗਾਰਡਨ ਹੋਣ ਨਾਲ ਕੀੜੇ ਆਦਿ ਘੱਟ ਪੈਦਾ ਹੁੰਦੇ ਹਨ ਕਿਉਂਕਿ ਖਾਲੀ ਜਗ੍ਹਾਂ ਦਾ ਸਹੀ ਉਪਯੋਗ ਹੁੰਦਾ ਹੈ । ਇਸ ਦੇ ਨਾਲ ਹੀ ਕੁੱਝ ਵਿਸ਼ੇਸ ਪੌਦੇ, ਕੀੜਿਆਂ ਨੂੰ ਭਜਾਉਣ ਵਿੱਚ ਸਮਰੱਥ ਹੁੰਦੇ ਹਨ, ਜਿਵੇਂ ਕਿ ਗੇਂਦੇ ਦੇ ਪੌਦੇ ਨੂੰ ਹਰ 3 ਹਰਬ ਬਾਅਦ ਲਗਾਉਣ ਨਾਲ ਹਰਬ ਵਧੀਆ ਬਣੀ ਰਹਿੰਦੀਆਂ ਹਨ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ