ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਸਿਹਤ ਨਾਲ ਸੰਬੰਧਿਤ ਸਮੱਸਿਆਵਾਂ ਦਾ ਹੱਲ ਕੁਦਰਤ ਨੇ ਸਾਨੂੰ ਬੜੀ ਆਸਾਨੀ ਨਾਲ ਦਿੱਤਾ ਹੈ। ਅਸੀਂ ਸਾਰੇ ਆਪਣੇ ਘਰਾਂ ਦੇ ਆਸ-ਪਾਸ ਇਹ ਕੁੱਝ ਚਕਿਤਸਕ ਪੌਦੇ ਉਗਾ ਕੇ ਉਨ੍ਹਾਂ ਦੇ ਲਾਭ ਉਠਾ ਸਕਦੇ ਹਾਂ। ਇਨ੍ਹਾਂ ਦੀ ਦੇਖ-ਭਾਲ ਵਿੱਚ ਵੀ ਤੁਹਾਨੂੰ ਕੋਈ ਖਾਸ ਧਿਆਨ ਦੇਣ ਦੀ ਲੋੜ ਨਹੀਂ ਪੈਂਦੀ। ਕੁੱਝ ਚਕਿਤਸਕ ਪੌਦੇ ਜਿਵੇਂ ਕਿ ਕਵਾਰ, ਤੁਲਸੀ, ਗੇਂਦੇ ਦਾ ਫੁੱਲ, ਅਜਮੋਦ, ਮੇਥੀ, ਅਸ਼ਵਗੰਧਾ, ਸਟੀਵੀਆ, ਪੁਦੀਨਾ, ਲੈਮਨ ਘਾਹ ਆਦਿ। ਅੱਜ ਅਸੀਂ ਤੁਲਸੀ ਦੇ ਕੁੱਝ ਗੁਣਾਂ ਬਾਰੇ ਜਾਣਾਂਗੇ:
• ਤੁਲਸੀ ਦੇ ਪੱਤਿਆਂ ਦੀ ਚਾਹ ਬਣਾ ਕੇ ਨਿਯਮਿਤ ਰੂਪ ਤੌਰ ‘ਤੇ ਪੀਣ ਨਾਲ ਇਹ ਬਿਮਾਰੀਆਂ ਸਾਡੇ ਤੋਂ ਦੂਰ ਰਹਿੰਦੀਆਂ ਹਨ:
• ਤੁਲਸੀ ਬੈਕਟੀਰੀਆ ਨਾਲ ਹੋਣ ਵਾਲੀ ਇੰਫੈਕਸ਼ਨ ਤੋਂ ਬਚਾਉਂਦੀ ਹੈ। ਇਸ ਨੂੰ ਪੀਸ ਕੇ ਚਿਹਰੇ ‘ਤੇ ਲਗਾਉਣ ਨਾਲ ਇਹ ਮੁਹਾਂਸੇ ਹੋਣ ਤੋਂ ਰੋਕਦੀ ਹੈ।
• ਤੁਲਸੀ ਵਿੱਚ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਦੀ ਸਮਰੱਥਾ ਹੁੰਦੀ ਹੈ। ਇਸ ਲਈ ਇਹ ਸ਼ੂਗਰ(ਡਾਇਬਿਟੀਜ਼) ਦੇ ਰੋਗੀਆਂ ਲਈ ਵਰਦਾਨ ਹੈ। ਤੁਲਸੀ ਦੇ ਪੱਤਿਆਂ ਨੂੰ ਨਿਯਮਿਤ ਖਾਣ ਨਾਲ ਸ਼ੂਗਰ ਦੀ ਬਿਮਾਰੀ ਠੀਕ ਹੁੰਦੀ ਹੈ।
• ਇੱਕ ਰਿਸਰਚ ਦੇ ਅਨੁਸਾਰ ਇਹ ਪਤਾ ਚੱਲਿਆ ਹੈ ਕਿ ਤੁਲਸੀ ਵਿੱਚ ਫਾਈਟੋਕੈਮੀਕਲ ਹੁੰਦੇ ਹਨ, ਜੋ ਫੇਫੜੇ, ਜਿਗਰ, ਚਮੜੀ ਦੇ ਕੈਂਸਰ ਨੂੰ ਰੋਕਣ ਵਿੱਚ ਮਦਦ ਕਰਦੇ ਹਨ।
• ਜੇਕਰ ਕਿਸੇ ਨੂੰ ਬੁਖਾਰ ਹੋ ਜਾਏ ਤਾਂ ਤੁਲਸੀ ਦੇ ਪੱਤਿਆਂ ਦੀ ਚਾਹ ਵਿੱਚ ਥੋੜਾ ਅਦਰਕ ਮਿਲਾ ਕੇ ਪਿਲਾਉਣ ਨਾਲ ਬੁਖਾਰ ਠੀਕ ਹੋ ਜਾਵੇਗਾ, ਕਿਉਂਕਿ ਇਸ ਵਿੱਚ ਐਂਟੀ-ਬਾਇਓਟਿਕ ਹੁੰਦੇ ਹਨ, ਜੋ ਬੈਕਟੀਰੀਆ(ਜੀਵਾਣੂ) ਅਤੇ ਵਿਸ਼ਾਣੂਆਂ ਤੋਂ ਸਾਡੀ ਰੱਖਿਆ ਕਰਦੇ ਹਨ।
• ਇਹ ਸਾਡੀਆਂ ਹੱਡੀਆਂ ਅਤੇ ਚਮੜੀ ਨੂੰ ਤੰਦਰੁਸਤ ਬਣਾਈ ਰੱਖਦੀ ਹੈ।
• ਤੁਲਸੀ ਸਾਨੂੰ ਦੰਦਾਂ ਦੇ ਰੋਗਾਂ ਤੋਂ ਵੀ ਬਚਾਉਂਦੀ ਹੈ। ਇਹ ਸਿਰ-ਦਰਦ ਠੀਕ ਕਰਨ ਵਿੱਚ ਸਹਾਇਕ ਹੈ ਅਤੇ ਸਾਡੀਆਂ ਅੱਖਾਂ ਲਈ ਵੀ ਬਹੁਤ ਲਾਭਦਾਇਕ ਹੈ।
• ਤੁਸੀਂ ਇਸ ਗੁਣਕਾਰੀ ਪੌਦੇ ਨੂੰ ਆਪਣੇ ਬਗੀਚੇ ਜਾਂ ਘਰ ਦੇ ਆਸ-ਪਾਸ ਲਾ ਕੇ ਬਹੁਤ ਸਾਰੀਆਂ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।
ਇਸ ਬਲੋਗ ਵਿੱਚ ਤੁਸੀ ਜਾਣਿਆ “ਤੁਲਸੀ – ਇੱਕ ਚਮਤਕਾਰੀ ਪੌਦਾ” ਬਾਰੇ,
ਖੇਤੀਬਾੜੀ ਤੇ ਪਸ਼ੂਆਂ ਬਾਰੇ ਹੋਰ ਜਾਣਕਾਰੀ ਲਈ ਆਪਣੀ ਖੇਤੀ ਐੱਪ ਡਾਊਨਲੋਡ ਕਰੋ ਅਤੇ ਆਪਣੇ ਆਪ ਨੂੰ ਨਵੀਂ ਜਾਣਕਾਰੀ ਨਾਲ ਅੱਪਡੇਟ ਰੱਖੋ।
ਐਂਡਰਾਇਡ ਲਈ: http://bit.ly/2ytShma
ਆਈਫੋਨ ਲਈ: https://apple.co/2EomHq6
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ