ਜਾਣੋ ਅਜੋਲਾ ਬਾਰੇ ਮਹੱਤਵਪੂਰਨ ਜਾਣਕਾਰੀ ਬਾਰੇ

ਚਾਰੇ ਦੇ ਲਈ ਇੱਕ ਚੰਗਾ ਪੌਸ਼ਟਿਕ ਵਿਕਲਪ-ਅਜੋਲਾ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਅਜੋਲਾ ਦੇ ਫਾਇਦਿਆਂ ਬਾਰੇ:

1. ਅਜੋਲਾ ਪਾਣੀ ਵਿੱਚ ਪੈਦਾ ਹੋਣ ਵਾਲੀ ਨੀਲੇ-ਹਰੇ ਰੰਗ ਦੀ ਐਲਗੀ ਜਾਂ ਫਰਨ ਵਿੱਚੋਂ ਇੱਕ ਹੈ, ਜੋ ਦੁਨੀਆਂ ਦੇ ਕਈ ਹਿੱਸਿਆਂ ਵਿੱਚ ਝੋਨੇ ਦੀ ਖੇਤੀ ਲਈ ਜੈਵਿਕ ਖਾਦ ਦੇ ਤੌਰ ‘ਤੇ ਵਰਤੀ ਜਾਂਦੀ ਹੈ।

2. ਅਜੋਲਾ ਵਿੱਚ ਸਧਾਰਨ ਚਾਰੇ ਜਾਂ ਘਾਹ ਦੀ ਤੁਲਨਾ ਵਿੱਚ 25% ਤੋਂ 35% ਪ੍ਰੋਟੀਨ ਅਤੇ ਨਾਲ ਹੀ ਲੋਹੇ, ਕਾੱਪਰ, ਮੈਗਨੀਸ਼ੀਅਮ ਦਾ ਅਨੁਪਾਤ ਵੀ ਵਧੀਆ ਹੁੰਦਾ ਹੈ। ਜੇਕਰ ਅਸੀਂ ਅਜੋਲਾ ਨੂੰ ਦੁਧਾਰੂ ਪਸ਼ੂਆਂ ਦੇ ਭੋਜਨ ਲਈ ਵਰਤਦੇ ਹਾਂ, ਤਾਂ ਦੁੱਧ ਉਤਪਾਦਨ ਸਪੱਸ਼ਟ ਤੌਰ ‘ਤੇ ਵਧੇਗਾ।

3. ਸੁੱਕੇ ਅਜੋਲਾ ਨੂੰ ਪੋਲਟਰੀ ਅਤੇ ਮੱਛੀ-ਪਾਲਣ ਲਈ ਚਾਰੇ ਦੇ ਤੌਰ ‘ਤੇ ਵਰਤਿਆ ਜਾ ਸਕਦਾ ਹੈ, ਕਿਉਂਕਿ ਇਸ ਵਿੱਚ ਵਧੇਰੇ ਮਾਤਰਾ ਵਿੱਚ ਪ੍ਰੋਟੀਨ ਅਤੇ ਵਿਟਾਮਿਨ ਹੁੰਦੇ ਹਨ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ