ਪਸ਼ੂਆਂ ਵਿੱਚ ਅਫਰੇਵੇਂ ਦੀ ਸਮੱਸਿਆ ਬਹੁਤ ਜ਼ਿਆਦਾ ਹੋ ਰਹੀ ਹੈ। ਇਸਦਾ ਮੁੱਖ ਕਾਰਣ ਪਸ਼ੂ ਨੂੰ ਸਹੀ ਖੁਰਾਕ ਨਾ ਮਿਲਣ ਕਰਕੇ, ਸਹੀ ਸਮੇਂ ‘ਤੇ ਡਿਵਰਮਿੰਗ ਨਾ ਹੋਣ ਕਰਕੇ ਹੋ ਜਾਂਦੀ ਹੈ, ਜਿਸ ਨਾਲ ਪਸ਼ੂ ਨੂੰ ਬਹੁਤ ਸਮੱਸਿਆ ਹੁੰਦੀ ਹੈ। ਪਸ਼ੂਆਂ ਵਿੱਚ ਅਫਰੇਵੇਂ ਦੀ ਸਮੱਸਿਆ ਤੋਂ ਬਚਾਅ ਲਈ ਕੁੱਝ ਘਰੇਲੂ ਉਪਾਅ ਹੇਠ ਲਿਖੇ ਅਨੁਸਾਰ ਹਨ:
1. ਸਰ੍ਹੋਂ ਦਾ ਤੇਲ ਦੇਣਾ- ਕਈ ਵਾਰ ਜ਼ਿਆਦਾ ਹਰੇ ਪੱਠੇ ਖਾ ਲੈਣ ਨਾਲ ਪਸ਼ੂ ਦੀ ਉਝਰੀ ਵਿੱਚ ਗੈਸ ਜ਼ਿਆਦਾ ਬਣ ਜਾਂਦੀ ਹੈ ਜਾਂ ਕਈ ਕਾਰਨਾਂ ਕਰਕੇ ਗੈਸ ਬਾਹਰ ਨਹੀਂ ਨਿਕਲਦੀ ਇਸ ਨਾਲ ਪਸ਼ੂ ਵਿੱਚ ਅਫਾਰਾ ਹੋ ਜਾਂਦਾ ਹੈ ਅਜਿਹਾ ਹੋਣ ਦੀ ਸੂਰਤ ਵਿੱਚ ਪਾਲਕਾਂ ਵੱਲੋਂ ਸਰ੍ਹੋਂ ਦਾ ਤੇਲ ਦਿੱਤਾ ਜਾਂਦਾ ਹੈ।
2. ਸਰ੍ਹੋਂ ਦਾ ਤੇਲ, ਹਿੰਗ ਅਤੇ ਲੱਸਣ ਦੇਣਾ- ਅਫ਼ਰੇਵਾਂ ਹੋਣ ਦੀ ਸੂਰਤ ਵਿੱਚ ਕੁੱਝ ਇਲਾਕਿਆਂ ਵਿੱਚ ਸਰ੍ਹੋਂ ਦਾ ਤੇਲ, ਹਿੰਗ ਅਤੇ ਲੱਸਣ ਮਿਲਾ ਕੇ ਖਵਾਇਆ ਜਾਂਦਾ ਹੈ।
3. ਤਾਰਪੀਨ ਦਾ ਤੇਲ- ਕਈ ਕਿਸਾਨ ਅਫ਼ਰੇਵੇਂ ਦੇ ਹਾਲਾਤ ਵਿੱਚ ਪਸ਼ੂ ਨੂੰ ਤਾਰਪੀਨ ਦਾ ਤੇਲ ਪਿਲਾ ਦਿੰਦੇ ਹਨ। ਤਾਰਪੀਨ ਦਾ ਤੇਲ ਉਸ ਅਫ਼ਰੇਵੇਂ ਵਿੱਚ ਵੱਧ ਅਸਰ ਕਰਦਾ ਹੈ ਜਿਸ ਵਿੱਚ ਅਫ਼ਰੇਵੇਂ ਨਾਲ ਝੱਗ ਵੀ ਹੁੰਦੀ ਹੈ। ਪਰ ਤਾਰਪੀਨ ਦਾ ਤੇਲ 20-30 ਮਿ.ਲੀ. ਤੋਂ ਜ਼ਿਆਦਾ ਨਹੀਂ ਦੇਣਾ ਚਾਹੀਦਾ।
ਚਿਤਾਵਨੀ- ਕੋਈ ਵੀ ਤਰੀਕਾ ਵਰਤਣ ਤੋਂ ਪਹਿਲਾਂ ਇੱਕ ਵਾਰ ਆਪਣੇ ਨੇੜੇ ਦੇ ਵੈਟਨਰੀ ਡਾਕਟਰ ਦੀ ਸਲਾਹ ਜ਼ਰੂਰ ਲਓ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ