ਜਾਣੋ ਆਲੂ ਦੀ ਖੇਤੀ ਅਤੇ ਆਲੂ ਦੀਆਂ ਨਵੀਆਂ ਕਿਸਮਾਂ ਦੇ ਬਾਰੇ

ਆਲੂ ਦੀ ਖੇਤੀ, ਕਿਸਮਾਂ , ਬਿਜਾਈ ਦਾ ਸਮਾਂ ਅਤੇ ਬੀਜ ਦੇ ਉਪਚਾਰ ਦੇ ਬਾਰੇ ਜਾਣਕਾਰੀ ਪ੍ਰਾਪਤ ਕਰੋ।
ਆਲੂ ਦੀਆਂ ਅਗੇਤੀਆਂ ਕਿਸਮਾਂ
Kufri surya (2000): ਇਹ ਕਿਸਮ 90-100 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ । ਇਸ ਦੀ ਔਸਤਨ ਪੈਦਾਵਾਰ 100-125 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।
Kufri Chandramukhi (1968): ਇਹ ਅਗੇਤੀ ਕਿਸਮ ਲੱਗਭੱਗ 90 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ । ਇਸ ਦੀ ਔਸਤਨ ਪੈਦਾਵਾਰ 100 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।
Kufri Ashoka (1996) : ਇਹ ਕਿਸਮ 75-80 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ । ਇਸ ਦੀ ਔਸਤਨ ਪੈਦਾਵਾਰ 110 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।
Kufri Pukhraj (1998) : ਇਹ ਕਿਸਮ 70 ਦਿਨਾਂ ਵਿੱਚ ਪੱਕਦੀ ਹੈ। ਇਸਦਾ ਔਸਤਨ ਝਾੜ 130 ਕੁਇੰਟਲ ਪ੍ਰਤੀ ਏਕੜ ਹੈ।

ਦਰਮਿਆਨੇ ਸਮੇਂ ਦੀਆਂ ਕਿਸਮਾਂ
Kufri Pushkar (1968): ਇਹ ਦਰਮਿਆਨੇ ਸਮੇਂ ਦੀ ਕਿਸਮ ਹੈ ਅਤੇ 90-100 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ । ਇਸ ਦੀ ਔਸਤਨ ਪੈਦਾਵਾਰ 160-170 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ।
Kufri Jyoti (1968): ਇਹ ਕਿਸਮ ਪੱਕਣ ਦੇ ਲਈ 90 ਤੋਂ 110 ਦਿਨ ਲੈਂਦੀ ਹੈ ਅਤੇ ਇਸਦੀ ਔਸਤਨ ਪੈਦਾਵਾਰ 80-120 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ।
Kufri Bahar (1980): ਇਹ ਕਿਸਮ 100-110 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ । ਇਸਦੀ ਔਸਤਨ ਪੈਦਾਵਾਰ 125 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ।

ਪਿਛੇਤੀਆਂ ਕਿਸਮਾਂ
Kufri Sandhuri (1967): ਇਹ ਪਿਛੇਤੀ ਕਿਸਮ ਹੈ ਜੋ ਕਿ 110-120 ਦਿਨ ਵਿੱਚ ਤਿਆਰ ਹੋ ਜਾਂਦੀ ਹੈ ।
Kufri Badshah (1979): ਇਹ ਕਿਸਮ 100 ਤੋਂ 110 ਦਿਨਾਂ ਵਿੱਚ ਪੁਟਾਈ ਦੇ ਲਈ ਤਿਆਰ ਹੋ ਜਾਂਦੀ ਹੈ। ਇਸਦੀ ਔਸਤਨ ਪੈਦਾਵਾਰ 130 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ।
Kufri Chipsona (1998):ਇਸ ਕਿਸਮ ਦੀ ਔਸਤਨ ਪੈਦਾਵਾਰ 170-180 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ।
Kufri Chipsona-3 (2006) : ਇਸਦੀ ਔਸਤਨ ਪੈਦਾਵਾਰ 165-175 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ । ਇਹ ਚਿਪਸ ਬਣਾਉਣ ਲਈ ਢੁੱਕਵੀ ਕਿਸਮ ਹੈ।
Kufri Frysona (2010) : ਇਹ ਕਿਸਮ ਦਰਮਿਆਨੇ ਸਮੇਂ (90-100 ਦਿਨ ) ਵਿੱਚ ਤਿਅਰ ਹੋ ਜਾਂਦੀ ਹੈ । ਇਸ ਦੀ ਔਸਤਨ ਪੈਦਾਵਾਰ 160-170 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ।

ਬਿਜਾਈ ਦਾ ਸਮਾਂ : ਮੈਦਾਨੀ ਇਲਾਕਿਆਂ ਵਿੱਚ ਬਿਜਾਈ ਦਾ ਸਭ ਤੋਂ ਸਹੀ ਸਮਾਂ ਪਤਝੜ ਫਸਲ ਦੇ ਲਈ ਸਤੰਬਰ ਅਖੀਰ ਤੋਂ ਲੈ ਕੇ ਅੱਧ ਅਕਤੂਬਰ ਅਤੇ ਬਸੰਤ ਰੁੱਤ ਦੇ ਲਈ ਜਨਵਰੀ ਦਾ ਪਹਿਲਾਂ ਪੰਦਰਵਾੜਾ ਹੈ ।

ਬੀਜ ਦੀ ਮਤਾਰਾ : ਪਤਝੜ ਰੁੱਤ ਦੀ ਫਸਲ ਦੇ ਲਈ 40-50 ਗ੍ਰਾਮ ਭਾਰ ਦੇ ਆਲੂ 12-18 ਕੁਇੰਟਲ ਪ੍ਰਤੀ ਏਕੜ ਵਿੱਚ ਪ੍ਰਯੋਗ ਕਰਨਾ ਚਾਹੀਦਾ ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ