ਜਾਣੋ ਕਿਵੇਂ ਕੰਮ ਕਰਦਾ ਹੈ ਗੋਬਰ ਗੈਸ ਪਲਾਂਟ

ਕਿਸੇ ਵੀ ਪਲਾਂਟ ਦੇ 5 ਭਾਗ ਹੁੰਦੇ ਹਨ ਇਨਾਂ 5 ਭਾਗਾਂ ਵਿੱਚ ਦੀ ਹੋ ਕੇ ਸਾਰੀ ਪ੍ਰਕਿਰਿਆ ਹੁੰਦੀ ਹੈ।
• ਇਨਲੇਟ ਟੈਂਕ
• ਡਾਈਜ਼ੈਸਟਰ ਵੇਸਲ
• ਡੋਮ
• ਆਊਟਲੇਟ ਚੈਂਬਰ
• ਕੰਪੋਸਟ ਟੋਏ

ਪਲਾਂਟ ਵਿੱਚ ਫੀਡ ਸਟੋਕ / ਗਾਂ ਦੇ ਗੋਬਰ ਅਤੇ ਪਾਣੀ ਦੇ ਇਨਲੇਟ ਟੈਂਕ ਵਿੱਚ ਮਿਕਸ ਕਰੋ ਅਤੇ ਫਿਰ ਮਿਕਸ ਫੀਡ ਸਟੋਕ ਡਾਈਜੈਸਟਰ ਵੈਸਲ ਵਿੱਚ ਪਾਓ। ਡਾਈੌਜੈਸਟਰ ਵਿੱਚ ਮਿਥਾਨੋਜੇਨੇਸਿਸ ਕਿਰਿਆ ਦੇ ਦੁਆਰਾ ਪੈਦਾ ਹੋਈ ਗੈਸ ਨੂੰ ਗੁੰਬਦ ਵਿੱਚ ਜਮਾ ਕਰ ਲਿਆ ਜਾਂਦਾ ਹੈ ਅਤੇ ਗੁੰਬਦ ਵਿੱਚ ਲੱਗੇ ਪਾਈਪ ਨਾਲ ਗੈਸ ਦੀ ਨਿਕਾਸੀ ਕਰਕੇ ਤੁਸੀ ਵਰਤੋਂ ਕਰ ਸਕਦੇ ਹੋਂ। ਹੁਣ ਡਾਈਜੈਸਟਰ ਵਿੱਚ ਪਚਿਆ ਹੋਇਆ ਘੋਲ ਮੇਨਹੋਲ ਤੋਂ ਆਊਟਲੈਟ ਚੈਂਬਰ ਵਿੱਚ ਜਮਾ ਹੋ ਜਾਂਦਾ ਹੈ ਅਤੇ ਓਵਰਫਲੋਅ ਹੋ ਕੇ ਕੰਪੋਸਟ ਟੋਏ ਵਿੱਚ ਆ ਜਾਂਦਾ ਹੈ। ਕੰਪੋਸਟ ਟੋਏ ਵਿੱਚੋ ਸਮੱਗਰੀ ਨੂੰ ਕੱਢ ਕੇ ਖੇਤਾਂ ਵਿੱਚ ਖਾਦ ਦੇ ਰੂਪ ਵਿੱਚ ਪ੍ਰਯੋਗ ਕਰ ਸਕਦੇ ਹੋਂ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ