ਜਾਣੋ ਕਿਵੇਂ ਤਿਆਰ ਕੀਤੀ ਜਾਂਦੀ ਹੈ ਪਾਥੀਆਂ ਦੀ ਸਪਰੇਅ

ਪਾਥੀਆਂ ਦੀ ਸਪਰੇ ਬਾਰੇ ਆਮ ਜਾਣਕਾਰੀ: ਫਸਲਾਂ ਉੱਪਰ ਪਾਥੀਆਂ ਦੀ ਸਪਰੇਅ ਕਰਨ ਨਾਲ ਫਸਲਾਂ ਤੋਂ ਵਧੀਆ ਪੈਦਾਵਾਰ ਲਈ ਜਾ ਸਕਦੀ ਹੈ। ਇਹ ਫਸਲਾਂ ਨੂੰ ਕੱਚਾਂ ਕਰ ਦਿੰਦੀ ਹੈ ਜਿਸ ਨਾਲ ਫਸਲਾਂ ਦਾ ਵਿਕਾਸ ਤੇਜ਼ੀ ਨਾਲ ਹੁੰਦਾ ਹੈ। ਇਸ ਨੂੰ ਬਣਾਉਣ ਦੇ ਵਿਚ ਕੋਈ ਖਰਚਾ ਨਹੀਂ ਆਉਂਦਾ ਅਤੇ ਇਸ ਨੂੰ ਘਰ ਵਿਚ ਆਸਾਨੀ ਨਾਲ ਬਣਾਇਆ ਜਾ ਸਕਦਾ ਹੈl

ਪਾਥੀਆਂ ਦੀ ਸਪਰੇ ਬਣਾਉਣ ਲਈ ਲੋੜੀਦੀ ਸਮੱਗਰੀ:
1 ਸਾਲ ਪੁਰਾਣੀਆਂ 15-18 ਪਾਥੀਆਂ
50 ਲੀਟਰ ਪਾਣੀ
ਇੱਕ 50-60 ਲੀਟਰ ਦੀ ਸਮਰੱਥਾ ਵਾਲਾ ਡਰੰਮ

Cow-Dung-cake-100-organic
ਪਾਥੀਆਂ ਦੀ ਸਪਰੇ ਬਣਾਉਣ ਦੀ ਵਿਧੀ : ਇਹ ਸਪਰੇਅ ਤਿਆਰ ਕਰਨ ਦੇ ਲਈ 1 ਸਾਲ ਪੁਰਾਣੀਆਂ ਪਾਥੀਆਂ ਦੀ ਜਰੂਰਤ ਹੁੰਦੀ ਹੈ। ਇਨਾਂ ਪਾਥੀਆਂ ਨੂੰ ਇੱਕ ਵੱਡੇ ਡਰੰਮ ਵਿੱਚ ਪਾ ਦਿਓ ਜਿਸ ਦੀ ਸਮਰੱਥਾ ਲੱਗਭੱਗ 50-60 ਲੀਟਰ ਹੋਵੇ। ਇੱਕ ਏਕੜ ਦੇ ਲਈ ਸਪਰੇਅ ਤਿਆਰ ਕਰਨ ਦੇ ਲਈ 15-18 ਪਾਥੀਆਂ ਦੀ ਜਰੂਰਤ ਹੁੰਦੀ ਹੈ। ਇਸ ਡਰੰਮ ਦੇ ਵਿੱਚ 50 ਲੀਟਰ ਪਾਣੀ ਪਾਓ ਅਤੇ ਬਾਅਦ ਵਿੱਚ ਇਹਨਾਂ ਪਾਥੀਆਂ ਨੂੰ ਇਸ ਦੇ ਵਿੱਚ ਪਾ ਦਿਓ। ਇਹਨਾਂ ਪਾਥੀਆਂ ਨੂੰ ਉਸ ਡਰੰਮ ਵਾਲੇ ਪਾਣੀ ਦੇ ਵਿੱਚ 4 ਦਿਨਾਂ ਦੇ ਲਈ ਪਾਣੀ ਦੇ ਵਿੱਚ ਭਿਓ ਕੇ ਰੱਖੋ। ਇਸ ਘੋਲ ਨੂੰ ਛਾਂ ਦੇ ਵਿੱਚ ਤਿਆਰ ਕਰੋ। 4 ਦਿਨਾਂ ਬਾਅਦ ਇਹ ਪਾਥੀਆਂ ਪਾਣੀ ਦੇ ਵਿੱਚ ਘੁਲ ਜਾਂਦੀਆਂ ਹਨ ਅਤੇ ਇਹ ਪਾਣੀ 25-30 ਲੀਟਰ ਰਹਿ ਜਾਂਦਾ ਹੈ । ਤਿਆਰ ਕੀਤੀ ਹੋਈ ਪਾਥੀਆਂ ਦੀ ਸਪਰੇਅ ਨੂੰ 150 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਇਸ ਨਾਲ ਪੌਦਿਆਂ ਦੇ ਵਿੱਚ ਭਰਪੂਰ ਗਰੋਥ ਹੁੰਦੀ ਹੈ। ਇਹ ਸਪਰੇਅ ਪੱਤਿਆਂ ਅਤੇ ਪੌਦਿਆਂ ਨੂੰ ਨਰਮ ਕਰ ਦਿੰਦੀ ਹੈ ਜਿਸ ਨਾਲ ਉਹਨਾਂ ਦੀ ਗਰੋਥ ਹੋ ਜਾਂਦੀ ਹੈ। 15-20 ਦਿਨਾਂ ਦੇ ਫਾਸਲੇ ਤੇ ਗਰੋਥ ਦੇ ਲਈ ਇਸ ਦੀ ਦੁਬਾਰਾ ਸਪਰੇਅ ਕੀਤੀ ਜਾ ਸਕਦੀ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ