ਜਾਣੋ ਕਿਹੜੀ ਯੂਨੀਵਰਸਿਟੀ ਵਿੱਚ ਹੈ ਪਸ਼ੂਆਂ ਦਾ ਆਧੁਨਿਕ ਤਕਨੀਕਾਂ ਵਾਲਾ ਹਸਪਤਾਲ

ਪਸ਼ੂਆਂ ਵਿੱਚ ਆਮ ਬਿਮਾਰੀਆਂ ਦੇ ਇਲਾਜ਼ ਲਈ ਹਰ ਜ਼ਿਲ੍ਹੇ ਵਿੱਚ ਪਸ਼ੂ ਹਸਪਤਾਲ ਵਿੱਚ ਸਾਰੀਆ ਸਹੂਲਤਾਂ ਉਪਲੱਬਧ ਹਨ। ਕਈ ਵਾਰ ਪਸ਼ੂਆਂ ਦੀਆਂ ਅਜਿਹੀਆਂ ਬਿਮਾਰੀਆਂ ਜਿੰਨਾਂ ਦੇ ਇਲਾਜ਼ ਲਈ ਨੇੜੇ ਦੇ ਪਸ਼ੂ ਹਸਪਤਾਲਾਂ ਵਿੱਚ ਵੱਡੇ ਲੈਵਲ ਦੀਆਂ ਮਸ਼ੀਨਾਂ ਉਪਲੱਬਧ ਨਹੀ ਹੁੰਦੀਆਂ ਜਾਂ ਫੋਰ ਕੋਈ ਮਾਹਿਰ ਡਾਕਟਰ ਉਪਲੱਬਧ ਨਹੀ ਹੁੰਦਾ। ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਪਸ਼ੂ ਹਸਪਤਾਲ ਵਿੱਚ ਵੱਡੇ ਜਾਨਵਰਾ ਜਿਵੇਂਂ ਮੱਝ, ਗਾਂ, ਘੋੜਾ, ਖੱਚਰ ਆਦਿ ਦਾ ਇਲਾਜ਼ ਮਾਹਿਰ ਡਾਕਟਰਾਂ ਦੁਆਰਾ ਆਧੁਨਿਕ ਤਰੀਕਿਆਂ ਨਾਲ ਕੀਤਾ ਜਾਂਦਾ ਹੈ।

1. ਵੱਡੇ ਜਾਨਵਰਾਂ ਨਾਲ ਸਬੰਧਿਤ ਬਿਮਾਰੀਆਂ ਜਿਵੇਂ ਅੰਤੜੀਆਂ ਦਾ ਬੰਨ, ਪੇਟ ਦੀ ਸੋਜ਼ਿਸ਼, ਲੇਵੇ ਦੀ ਸੋਜ, ਰਸੌਲੀ, ਹੱਡੀਆਂ ਦੇ ਟੁੱਟਣ ਸਬੰਧੀ, ਹਰਨੀਆਂ, ਲੰਗੜੇਪਣ, ਚਮੜੀ ਦੇ ਰੋਗ ਆਦਿ ਦਾ ਇਲਾਜ਼ ਕੀਤਾ ਜਾਂਦਾ ਹੈ।

2. ਪਸ਼ੂਆਂ ਦੇ ਪੇਟ ਵਿੱਚ ਲੋਹੇ ਦੀ ਜਾਂਚ ਲਈ ਐਕਸਰੇ ਦੀ ਸੁਵਿਧਾ ਉੇਪਲੱਬਧ ਹੈ।

3.ਲੇਵੇ ਦੀ ਸੋਜ ਹੋਣ ਤੇ ਦੁੱਧ ਦੀ ਜਾਂਚ ਲਈ ਲੈਬੋਰਟਰੀ ਦਾ ਪ੍ਰਬੰਧ ਹੈ।

4.ਘੋੜਿਆਂ ਵਿੱਚ ਪੇਟ ਦਰਦ ਦੇ ਕਾਰਨਾਂ ਦਾ ਪਤਾ ਲਗਾਉੇਣ ਵਾਸਤੇ ਅਲਟਰਾ ਸਾਊਂਡ ਉਪਲੱਬਧ ਹੈ।

5.ਪਸ਼ੂਆਂ ਦੇ ਸੂਣ ਵੇਲੇ ਆਉਣ ਵਾਲੀਆਂ ਔਕੜਾਂ ਦਾ ਇਲਾਜ਼ ਵੀ ਉੇੱਤਮ ਤਰਕੇ ਨਾਲ ਕੀਤਾ ਜਾਂਦਾ ਹੈ।

6.ਹੱਡੀਆਂ , ਹਰਨੀਆਂ, ਪਿਸ਼ਾਬ ਅਤੇ ਅੰਤੜੀਆਂ ਦੇ ਬੰਨ ਦੇ ਆਪ੍ਰੇਸ਼ਨ ਕੀਤੇ ਜਾਂਦੇ ਹਨ।

ਇਸ ਤੋਂ ਇਲਾਵਾ ਜੇਕਰ ਕਿਸੇ ਪਸ਼ੂ ਪਾਲਕ ਨੇ ਬਿਮਾਰੀਆਂ ਸਬੰਧੀ ਕੋਈ ਸਲਾਹ ਲੈਣੀ ਹੈ ਤਾਂ ਉਹ ਵੀ ਮਾਹਿਰ ਡਾਕਟਰਾਂ ਨੂੰ ਮਿਲ ਸਕਦਾ ਹੈ । ਪਸ਼ੂ ਹਸਪਤਾਲ ਦੇ ਕੁੱਝ ਸੰਪਰਕ ਨੰਬਰ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜੇਕਰ ਤੁਸੀ ਕੋਈ ਹੋਰ ਜਾਣਕਾਰੀ ਲੈਣੀ ਹੈ ਤਾਂ ਤੁਸੀ ਇਨ੍ਹਾਂ ਨੰਬਰਾਂ ਤੇ ਕਾਲ ਕਰ ਸਕਦੇ ਹੋ:
0161- 2414007,2414011,2414060

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ