ਜਾਣੋ ਫ਼ਸਲਾਂ ਲਈ ਫਾਇਦੇਮੰਦ ਅੰਮ੍ਰਿਤ ਘੋਲ ਬਾਰੇ

ਇਹ ਘੋਲ ਫ਼ਸਲ ਦੇ ਵਾਧੇ-ਵਿਕਾਸ ਵਿੱਚ ਸਹਾਇਕ ਹੁੰਦਾ ਹੈ। ਬਹੁਤ ਘੱਟ ਮਿਹਨਤ ਦੇ ਨਾਲ ਅਸੀਂ 24 ਘੰਟਿਆਂ ਦੇ ਅੰਦਰ ਇਸਨੂੰ ਬਣਾ ਸਕਦੇ ਹਾਂ।

ਸਮੱਗਰੀ

• 1 ਲਿਟਰ ਪਸ਼ੂ ਮੂਤਰ

• 1 ਕਿੱਲੋ ਗੋਬਰ

• 250 ਗ੍ਰਾਮ ਗੁੜ

• 10 ਲਿਟਰ ਪਾਣੀ

ਬਣਾਉਣ ਦਾ ਤਰੀਕਾ

ਗੋਬਰ ਨੂੰ ਪਾਣੀ ਵਿੱਚ ਚੰਗੀ ਤਰ੍ਹਾ ਮਿਲਾਉ। ਫਿਰ ਮੂਤਰ ਮਿਲਾਉ। ਗੁੜ ਨੂੰ ਤੋੜ ਲਉ ਅਤੇ ਥੋੜ੍ਹੇ ਜਿਹੇ ਪਾਣੀ ਜਾਂ ਮੂਤਰ ਵਿੱਚ ਚੰਗੀ ਤਰ੍ਹਾਂ ਮਿਲਾ ਲਉ। ਧਿਆਨ ਰਹੇ ਕੋਈ ਗੰਢ ਨਾ ਰਹੇ। ਫਿਰ ਇਸਨੂੰ ਗੋਬਰ ਅਤੇ ਮੂਤਰ ਦੇ ਘੋਲ ਵਿੱਚ ਮਿਲਾ ਲਉ। ਘੋਲ ਨੂੰ ਢਕ ਕੇ 24 ਘੰਟੇ ਲਈ ਛਾਂ ਵਿੱਚ ਰੱਖ ਦਿਉ। ਗੁੜ ਦੀ ਜਗ੍ਹਾ ਬਚੇ ਹੋਏ ਬੇਕਾਰ-ਖਰਾਬ ਫ਼ਲਾਂ ਦਾ ਪ੍ਰਯੋਗ ਵੀ ਕੀਤਾ ਜਾ ਸਕਦਾ ਹੈ। ਇਸ ਦੇ ਲਈ ਇੱਕ ਕਿੱਲੋ ਗਲੇ-ਸੜ੍ਹੇ ਫ਼ਲ ਨਾਇਲਾਨ ਦੇ ਜਾਲ ਵਿੱਚ ਪਾ ਕੇ ਗੋਬਰ ਅਤੇ ਮੂਤਰ ਦੇ ਘੋਲ ਵਿੱਚ ਡੁਬਾ ਦਿਉ।ਪੰਜ ਦਿਨ ਤੱਕ ਇਸ ਨੂੰ ਡੁੱਬਾ ਰਹਿਣ ਦਿਉ। ਇਸ ਨਾਲ ਖਮੀਰੀਕਰਨ ਚੰਗੀ ਤਰ੍ਹਾਂ ਨਾਲ ਹੋ ਜਾਂਦਾ ਹੈ।

ਪ੍ਰਯੋਗ ਵਿਧੀ

  • 10 ਲਿਟਰ ਪਾਣੀ ਵਿੱਚ ਇੱਕ ਲਿਟਰ ਅੰਮ੍ਰਿਤ ਘੋਲ ਮਿਲਾਉ ਅਤੇ ਛਿੜਕਾਅ ਕਰੋ।ਅੰਮ੍ਰਿਤ ਘੋਲ ਵਿੱਚ ਠੀਕ ਅਨੁਪਾਤ ਵਿੱਚ ਪਾਣੀ ਮਿਲਾਉ। ਪਾਣੀ ਘੱਟ ਰਹਿਣ ‘ਤੇ ਪੱਤੇ ਜਲ ਸਕਦੇ ਹਨ।
  • ਇੱਕ ਏਕੜ ਵਿੱਚ ਛਿੜਕਾਅ ਦੇ ਲਈ 60-100 ਲਿਟਰ ਅੰਮ੍ਰਿਤ ਘੋਲ ਸਿੰਚਾਈ ਵਾਲੇ ਪਾਣੀ ਵਿੱਚ ਮਿਲਾਓ। ਫ਼ਸਲ ਦੇ ਵਾਧੇ ਨੂੰ ਦੇਖ ਕੇ ਅਤੇ ਸੁਵਿਧਾ ਅਨੁਸਾਰ ਹਰ ਹਫ਼ਤੇ ਦੋ ਹਫ਼ਤੇ ਵਿੱਚ ਇਸਦਾ ਪ੍ਰਯੋਗ ਕੀਤਾ ਜਾ ਸਕਦਾ ਹੈ।

ਲਾਭ- ਇਸ ਘੋਲ ਦੇ ਪ੍ਰਯੋਗ ਨਾਲ ਸਿੱਧੇ ਪੱਤਿਆਂ ਦੇ ਵਾਧੇ ਵਿੱਚ ਸੁਧਾਰ ਹੁੰਦਾ ਹੈ।ਇਸ ਦੇ ਪ੍ਰਯੋਗ ਨਾਲ ਕੀੜੇ ਵੀ ਦੂਰ ਰਹਿੰਦੇ ਹਨ।

ਸਰੋਤ:ਅਖਿਲ ਭਾਰਤ ਸਜੀਵ ਖੇਤੀ ਸਮਾਜ

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ