ਜੈਵਿਕ ਉੱਲੀਨਾਸ਼ਕ ਟ੍ਰਾਈਕੋਡਰਮਾ ਦੀ ਸਹੀ ਅਤੇ ਪ੍ਰਭਾਵੀ ਵਰਤੋਂ

ਸਾਡੀ ਮਿੱਟੀ ਵਿੱਚ ਉੱਲੀ ਦੀਆਂ ਅਨੇਕਾਂ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ, ਜੋ ਫਸਲਾਂ ਲਈ ਬਹੁਤ ਮਹੱਤਵਪੂਰਨ ਹਨ। ਇਨ੍ਹਾਂ ਵਿੱਚੋਂ ਇੱਕ ਪਾਸੇ ਜਿੱਥੇ ਕੁੱਝ ਪ੍ਰਜਾਤੀਆਂ ਫਸਲਾਂ ਨੂੰ ਹਾਨੀ ਪਹੁੰਚਾਉਂਦੀਆਂ ਹਨ, ਉੱਥੇ ਹੀ ਦੂਜੇ ਪਾਸੇ ਕੁੱਝ ਪ੍ਰਜਾਤੀਆਂ ਲਾਭਦਾਇਕ ਵੀ ਹਨ, ਜਿਵੇਂ ਕਿ ਟ੍ਰਾਈਕੋਡਰਮਾ। ਕੁਦਰਤ ਨੇ ਖੁਦ ਨੂੰ ਜੀਵਾਂ ਨਾਲ ਮਿਲਾਇਆ ਹੋਇਆ ਹੈ, ਜਿਸ ਨਾਲ ਕਿਸੇ ਵੀ ਜੀਵ ਦੀ ਸੰਖਿਆ ਵਿੱਚ ਬਿਨਾਂ ਕਿਸੇ ਕਾਰਨ ਵਾਧਾ ਨਾ ਹੋਵੇ ਅਤੇ ਇਹ ਪ੍ਰਤੱਖ ਜਾਂ ਅਪ੍ਰਤੱਖ ਤੌਰ ਤੇ ਕਿਸੇ ਸਮੱਸਿਆ ਦਾ ਕਾਰਨ ਨਾ ਬਣੇ।

ਟ੍ਰਾਈਕੋਡਰਮਾ ਇੱਕ ਮਿੱਤਰ ਉੱਲੀ ਹੈ, ਜੋ ਵੱਖਵੱਖ ਤਰ੍ਹਾਂ ਦੀਆਂ ਦਾਲਾਂ, ਤੇਲ ਵਾਲੀਆਂ ਫਸਲਾਂ, ਕਪਾਹ, ਸਬਜ਼ੀਆਂ, ਤਰਬੂਜ਼, ਫੁੱਲ ਦੇ ਕਾੱਰਮ ਆਦਿ ਦੀਆਂ ਫਸਲਾਂ ਵਿੱਚ ਪਾਇਆ ਜਾਣ ਵਾਲਾ ਭੂਮੀ ਉਤਪਾਦਿਤ ਰੋਗ ਉਖੇੜਾ, ਜੜ੍ਹ ਗਲਣ, ਕਾੱਲਰ ਰੋਟ, ਕਾੱਰਮ ਸੜਨ ਨੂੰ ਕੰਟਰੋਲ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦਿੰਦੀ ਹੈ।

ਇਹ ਰੋਗ ਮਿੱਟੀ ਵਿੱਚ ਪਾਈ ਜਾਣ ਵਾਲੀ ਉੱਲੀ ਜਿਵੇਂ ਕਿ ਫਿਊਜੇਰੀਅਮ ਪਿਥਿਅਮ, ਰਾਜੋਕਟੀਨਿਆ ਸਕੇਲੇਰੋਟੀਆ, ਫਾਈਟੋਫਥੋਰਾ, ਮੈਕਰੋਫੋਮਿਨਾ, ਅਰਮੀਲੌਰਿਆ ਆਦਿ ਪ੍ਰਜਾਤੀਆਂ ਤੋਂ ਹੁੰਦੇ ਹਨ, ਜੋ ਬੀਜਾਂ ਦੇ ਪੁੰਗਰਾਅ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਪੁੰਗਰਾਅ ਤੋਂ ਬਾਅਦ ਉਖੇੜਾ ਜਾਂ ਪੌਦਿਆਂ ਦੇ ਹੋਰ ਵਿਕਾਸ ਪੱਧਰ ਤੇ ਵੀ ਰੋਗ ਪੈਦਾ ਕਰਦੀ ਹੈ।

ਇਨ੍ਹਾਂ ਰੋਗਾਂ ਨੂੰ ਕੰਟਰੋਲ ਕਰਨ ਲਈ ਰਸਾਇਣ ਆਰਥਿਕ ਪੱਖੋਂ ਪ੍ਰਭਾਵੀ ਨਹੀਂ ਹਨ। ਉੱਲੀਨਾਸ਼ਕ ਰਸਾਇਣਿਕ ਦਵਾਈਆਂ ਦਾ ਅਸਰ 10 ਤੋਂ 20 ਦਿਨ ਤੱਕ ਰਹਿੰਦਾ ਹੈ। ਜੇਕਰ ਉੱਲੀ ਦਾ ਹਮਲਾ ਦੋਬਾਰਾ ਹੋਵੇ ਤਾਂ ਸਾਨੂੰ ਫਿਰ ਦੋਬਾਰਾ ਰਸਾਇਣਿਕ ਦਵਾਈ ਹੀ ਵਰਤਣੀ ਪਵੇਗੀ। ਇਸ ਤਰ੍ਹਾਂ ਰੋਗ ਦਾ ਹਮਲਾ ਫਸਲ ਵਿੱਚ ਲਗਭਗ 45 ਦਿਨ ਤੱਕ ਰਹਿੰਦਾ ਹੈ। ਲਗਾਤਾਰ ਰਸਾਇਣਾਂ ਦੇ ਛਿੜਕਾਅ ਅਤੇ ਬੀਜ ਉਪਚਾਰ ਨਾਲ ਮਿੱਟੀ ਵਿੱਚ ਰਹਿਣ ਵਾਲੇ ਲਾਭਦਾਇਕ ਸੂਖਮਜੀਵਾਣੂਆਂ ਤੇ ਉਲਟਾ ਪ੍ਰਭਾਵ ਪੈਂਦਾ ਹੈ ਅਤੇ ਵਾਧੂ ਪਦਾਰਥ ਮਿੱਟੀ ਵਿੱਚ ਰਹਿ ਜਾਂਦੇ ਹਨ। ਰੋਗ ਪੈਦਾ ਕਰਨ ਵਾਲੀ ਉੱਲੀ ਵਿੱਚ ਪ੍ਰਤੀਰੋਧਕ ਸਮਰੱਥਾ ਉਤਪੰਨ ਹੁੰਦੀ ਹੈ ਅਤੇ ਬਚਿਆਖੁਚਿਆ ਪਦਾਰਥ ਸਿਹਤ ਲਈ ਹਾਨੀਕਾਰਕ ਹੁੰਦਾ ਹੈ।

ਟ੍ਰਾਈਕੋਡਰਮਾ ਇੱਕ ਮਿਤਰਉੱਲੀ ਹੈ ਅਤੇ ਫਸਲਾਂ ਲਈ ਨੁਕਸਾਨਦਾਇਕ ਉੱਲੀ ਨੂੰ ਖਤਮ ਕਰਦੀ ਹੈ। ਇਸ ਲਈ ਮਿੱਟੀ ਵਿੱਚ ਉੱਲੀਆਂ ਦੁਆਰਾ ਪੈਦਾ ਹੋਣ ਵਾਲੀਆਂ ਕਈ ਕਿਸਮ ਦੀਆਂ ਫਸਲਾਂ ਦੀਆਂ ਬਿਮਾਰੀਆਂ ਦੇ ਪ੍ਰਬੰਧਨ ਲਈ ਮਹੱਤਵਪੂਰਨ ਉੱਲੀ ਹੈ।

ਉਪਯੋਗ

ਬੀਜ ਦੀ ਸੋਧ: ਬੀਜਾਂ ਦੀ ਸੋਧ ਲਈ 5 ਗ੍ਰਾਮ ਪਾਊਡਰ ਪ੍ਰਤੀ ਕਿਲੋ ਬੀਜ ਵਿੱਚ ਮਿਲਾਓ। ਇਹ ਪਾਊਡਰ ਬੀਜਾਂ ਨੂੰ ਚਿਪਕ ਜਾਂਦਾ ਹੈ, ਬੀਜਾਂ ਨੂੰ ਭਿਉਣ ਦੀ ਲੋੜ ਨਹੀਂ, ਕਿਉਂਕਿ ਪਾਊਡਰ ਵਿੱਚ ਕਾਰਬਕਸੀ ਮਿਥਾਈਲ ਸੈਲਿਊਲੋਜ ਮਿਲਿਆ ਹੁੰਦਾ ਹੈ। ਬੀਜ ਦੇ ਜੰਮਣ ਦੇ ਨਾਲਨਾਲ ਟ੍ਰਾਈਕੋਡਰਮਾ ਵੀ ਮਿੱਟੀ ਵਿੱਚ ਚਾਰੋਂ ਪਾਸੇ ਵੱਧਦਾ ਹੈ ਅਤੇ ਜੜ੍ਹ ਨੂੰ ਚਾਰੋਂ ਪਾਸੇ ਤੋਂ ਘੇਰ ਕੇ ਰੱਖਦਾ ਹੈ, ਜਿਸ ਨਾਲ ਉਪਰੋਕਤ ਕੋਈ ਵੀ ਉੱਲੀ ਨੇੜੇ ਵਿਕਾਸ ਨਹੀਂ ਕਰ ਪਾਉਂਦੀ ਅਤੇ ਇਹ ਫਸਲ ਦੀ ਆਖਰੀ ਅਵਸਥਾ ਤੱਕ ਬਣਿਆ ਰਹਿੰਦਾ ਹੈ।

ਮਿੱਟੀ ਦੀ ਸੋਧ: ਇੱਕ ਕਿਲੋ ਟ੍ਰਾਈਕੋਡਰਮਾ ਨੂੰ 25 ਕਿਲੋ ਰੂੜੀ ਦੀ ਖਾਦ ਵਿੱਚ ਮਿਲਾ ਕੇ ਇੱਕ ਹਫਤੇ ਲਈ ਛਾਂਦਾਰ ਸਥਾਨ ਤੇ ਰੱਖ ਦਿਓ, ਜਿਸ ਨਾਲ ਸਪੋਰ ਜੰਮ ਜਾਏ। ਫਿਰ ਇਸਨੂੰ ਇੱਕ ਖੇਤ ਦੀ ਮਿੱਟੀ ਵਿੱਚ ਫੈਲਾ ਦਿਓ ਅਤੇ ਇਸ ਤੋਂ ਬਾਅਦ ਬਿਜਾਈ ਕਰ ਸਕਦੇ ਹਾਂ। ਬਿਜਾਈ ਤੋਂ 5 ਦਿਨ ਪਹਿਲਾਂ 150 ਗ੍ਰਾਮ ਪਾਊਡਰ ਨੂੰ 1 ਘਣ ਮੀਟਰ ਮਿੱਟੀ ਵਿੱਚ 4-5 ਸੈ.ਮੀ. ਗਹਿਰਾਈ ਤੱਕ ਚੰਗੀ ਤਰ੍ਹਾਂ ਮਿਲਾ ਲਓ ਅਤੇ ਫਿਰ ਬਿਜਾਈ ਕਰੋ। ਬਾਅਦ ਵਿੱਚ ਜੇਕਰ ਸਮੱਸਿਆ ਆਏ ਤਾਂ ਪੌਦਿਆਂ ਦੇ ਚਾਰੋਂ ਪਾਸੇ ਟੋਆ ਜਾਂ ਖਾਲੀ ਬਣਾ ਕੇ ਪਾਊਡਰ ਪਾਓ, ਜਿਸ ਨਾਲ ਪੌਦਿਆਂ ਦੀ ਜੜ੍ਹ ਤੱਕ ਇਹ ਪਹੁੰਚ ਸਕੇ।

ਕੰਦ ਜਾਂ ਕਾੱਰਮ ਜਾਂ ਰਾਈਜ਼ੋਮ ਦੀ ਸੋਧ: 1 ਲੀਟਰ ਪਾਣੀ ਨਾਲ ਬਣੇ ਸਪੋਰ ਨੂੰ 10 ਲੀਟਰ ਪਾਣੀ ਵਿੱਚ ਘੋਲ ਕੇ ਰਾਈਜ਼ੋਮ, ਕੰਦ, ਬਲਬ ਜਾਂ ਕਾੱਰਮ ਨੂੰ 30 ਮਿੰਟ ਤੱਕ ਡੋਬੋ ਅਤੇ ਤੁਰੰਤ ਬੀਜ ਦਿਓ।

ਕਈ ਸਾਲਾਂ ਤੱਕ ਪੈਦਾਵਾਰ ਦੇਣ ਵਾਲੇ ਪੌਦਿਆਂ ਲਈ ਅੱਧਾ ਕਿਲੋ ਤੋਂ 1 ਕਿਲੋ ਪਾਊਡਰ ਜੜ੍ਹ ਦੇ ਚਾਰੋਂ ਪਾਸੇ ਟੋਆ ਪੁੱਟ ਕੇ ਮਿੱਟੀ ਵਿੱਚ ਮਿਲਾਉਣ ਨਾਲ ਉਖੇੜਾ ਰੋਗ ਦੂਰ ਹੋ ਸਕਦਾ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ