benefits of coriander juice

ਧਨੀਏ ਦਾ ਜੂਸ ਰੋਜ਼ਾਨਾ ਪੀਣ ਨਾਲ ਹੋ ਸਕਦੇ ਹਨ ਕਈ ਫਾਇਦੇ

ਧਨੀਏ ਦੀ ਵਰਤੋਂ ਸਦੀਆਂ ਤੋਂ ਕੀਤੀ ਜਾ ਰਹੀ ਹੈ। ਜਿੱਥੇ ਧਨੀਆ ਭੋਜਨ ਦੀ ਸਜਾਵਟ ਦੇ ਕੰਮ ਆਉਂਦਾ ਹੈ ਉੱਥੇ ਹੀ ਇਸ ਨਾਲ ਕੁੱਝ ਸਿਹਤ ਸੰਬੰਧੀ ਲਾਭ ਵੀ ਹਨ। ਧਨੀਏ ਦਾ ਜੂਸ ਹਰ ਰੋਜ਼ ਪੀਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ।

ਧਨੀਏ ਦਾ ਜੂਸ ਬਣਾਉਣ ਦਾ ਤਰੀਕਾ

ਸਭ ਤੋਂ ਪਹਿਲਾਂ ਇੱਕ ਗਿਲਾਸ ਪਾਣੀ ਦਾ ਉਬਾਲੋ ਅਤੇ ਉਸ ਵਿੱਚ ਧਨੀਆ ਕੁੱਟ ਕੇ ਪਾਓ। ਫਿਰ ਧਨੀਏ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਉਬਾਲ ਲਓ ਅਤੇ ਫਿਰ ਇਸ ਨੂੰ ਛਾਣ ਲਵੋ। ਇਸ ਵਿੱਚ ਨਿੰਬੂ ਦਾ ਰਸ ਅਤੇ ਨਮਕ ਮਿਲਾਓ। ਇਸ ਜੂਸ ਨੂੰ ਰੋਜ਼ ਪੀਓ।

ਧਨੀਏ ਦੇ ਜੂਸ ਦੇ ਫਾਇਦੇ ਹੇਠ ਲਿਖੇ ਅਨੁਸਾਰ ਹਨ:

ਮੋਟਾਪਾ ਘੱਟ: ਧਨੀਏ ਦਾ ਜੂਸ ਮੋਟਾਪਾ ਘੱਟ ਕਰਦਾ ਹੈ। ਇਸ ਵਿੱਚ ਕੈਲਰੀ ਦੀ ਮਾਤਰਾ ਘੱਟ ਹੁੰਦੀ ਹੈ, ਜਿਸ ਨਾਲ ਸਰੀਰ ਵਿੱਚਲੀ ਵਾਧੂ ਚਰਬੀ ਖਤਮ ਹੋ ਜਾਂਦੀ ਹੈ ਅਤੇ ਮੋਟਾਪਾ ਦੂਰ ਹੋ ਜਾਂਦਾ ਹੈ।

ਕੋਲੈਸਟ੍ਰੋਲ ਨੂੰ ਕੰਟਰੋਲ: ਧਨੀਏ ਦਾ ਜੂਸ ਰੋਜ਼ਾਨਾ ਪੀਣਾ ਚਾਹੀਦਾ ਹੈ ਕਿਉਂਕਿ ਇਹ ਜੂਸ ਪੀਣ ਨਾਲ ਕੋਲੈਸਟ੍ਰੋਲ ਕੰਟਰੋਲ ਵਿੱਚ ਰਹਿੰਦਾ ਹੈ।

ਅੱਖਾਂ ਲਈ ਫਾਇਦੇਮੰਦ: ਧਨੀਏ ਵਿੱਚ ਵਿਟਾਮਿਨ-ਏ ਹੁੰਦਾ ਹੈ, ਜੋ ਅੱਖਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਧਨੀਏ ਦਾ ਜੂਸ ਪੀਣ ਨਾਲ ਮੋਤੀਆਬਿੰਦ ਤੋਂ ਬਚਾਅ ਰਹਿੰਦਾ ਹੈ।

ਸ਼ੂਗਰ ਦੀ ਸਮੱਸਿਆ ਘੱਟ: ਇਸ ਦੇ ਜੂਸ ਦੀ ਵਰਤੋਂ ਨਾਲ ਸ਼ੂਗਰ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਇਸ ਲਈ ਸ਼ੂਗਰ ਦੇ ਮਰੀਜ਼ ਨੂੰ ਇਸ ਜੂਸ ਦੀ ਰੋਜ਼ਾਨਾ ਵਰਤੋਂ ਕਰਨੀ ਚਾਹੀਦੀ ਹੈ।

ਕਿਡਨੀ ਦੀ ਸਮੱਸਿਆ ਘੱਟ: ਇਹ ਜੂਸ ਪੀਣ ਨਾਲ ਸਰੀਰ ਵਿਚਲੇ ਜ਼ਹਿਰੀਲੇ ਪਦਾਰਥ ਮਰ ਜਾਂਦੇ ਹਨ ਅਤੇ ਕਿਡਨੀ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ