ਇਨ੍ਹਾਂ ਸੁਧਰੀਆਂ ਕਿਸਮਾਂ ਦੀ ਬਿਜਾਈ ਲਈ ਕਿਹੋ ਜਿਹੀ ਮਿੱਟੀ ਦੀ ਲੋੜ ਹੁੰਦੀ ਹੈ ਅਤੇ ਸਿੰਚਾਈ ਲਈ ਪਾਣੀ ਕਿਸ ਤਰ੍ਹਾਂ ਦਾ ਹੋਣਾ ਚਾਹੀਦੀਆਂ ਅਤੇ ਫਸਲ ਨੂੰ ਕਿੰਨੇ ਅੰਤਰਾਲ ‘ਤੇ ਪਾਣੀ ਦੇਣਾ ਹੈ ਆਦਿ ਬਾਰੇ ਜਾਣਕਾਰੀ ਮਾਹਿਰਾਂ ਵੱਲੋਂ ਦੱਸੀ ਗਈ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਹਰ ਸਾਲ ਸਬਜ਼ੀਆਂ ਅਤੇ ਫਲਾਂ ਦੀਆਂ ਨਵੀਆਂ ਕਿਸਮਾਂ ਤਿਆਰ ਕੀਤੀਆਂ ਜਾਂਦੀਆਂ ਹਨ, ਜੋ ਕਿ ਬਿਮਾਰੀਆਂ ਅਤੇ ਕੀਟਾਂ ਦੀਆਂ ਪ੍ਰਤੀਰੋਧਕ ਹੁੰਦੀਆਂ ਹਨ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਫਲਾਂ ਦੀਆਂ ਨਵੀਆਂ ਕਿਸਮਾਂ ਤਿਆਰ ਕੀਤੀਆਂ ਗਈ ਹਨ, ਜੋ ਪਹਿਲੀਆਂ ਕਿਸਮਾਂ ਨਾਲੋਂ ਉੱਨਤ ਹਨ। ਇਨ੍ਹਾਂ ਸੁਧਰੀਆਂ ਕਿਸਮਾਂ ਦੀ ਬਿਜਾਈ ਲਈ ਕਿਹੋ ਜਿਹੀ ਮਿੱਟੀ ਦੀ ਲੋੜ ਹੁੰਦੀ ਹੈ ਅਤੇ ਸਿੰਚਾਈ ਲਈ ਪਾਣੀ ਕਿਸ ਤਰ੍ਹਾਂ ਦਾ ਹੋਣਾ ਚਾਹੀਦੀਆਂ ਅਤੇ ਫਸਲ ਨੂੰ ਕਿੰਨੇ ਅੰਤਰਾਲ ‘ਤੇ ਪਾਣੀ ਦੇਣਾ ਹੈ ਆਦਿ ਬਾਰੇ ਜਾਣਕਾਰੀ ਮਾਹਿਰਾਂ ਵੱਲੋਂ ਦੱਸੀ ਗਈ ਹੈ। ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਦੱਸਿਆ ਜਾਵੇਗਾ ਕਿ ਕਿਹੜੀ ਕਿਸਮ ਕਿਹੜੇ ਇਲਾਕੇ ਲਈ ਅਨੁਕੂਲ ਹੈ। ਇਨ੍ਹਾਂ ਉੱਨਤ ਕਿਸਮਾਂ ਨੂੰ ਉਗਾ ਕੇ ਕਿਸਾਨ ਆਪਣੀ ਆਮਦਨੀ ਵਿੱਚ ਵਾਧਾ ਕਰ ਸਕਦੇ ਹਨ।
ਇਨ੍ਹਾਂ ਕਿਸਮਾਂ ਬਾਰੇ ਜਾਣਕਾਰੀ ਹੇਠਾਂ ਦਿੱਤੇ ਅਨੁਸਾਰ ਹੈ:
1. ਅਮਰੂਦ
ਪੰਜਾਬ ਐਪਲ ਅਮਰੂਦ: ਇਸ ਕਿਸਮ ਦੇ ਬੂਟੇ ਦਰਮਿਆਨੇ, ਗੋਲ ਛੱਤਰੀ ਵਾਲੇ ਅਤੇ ਝੁੱਕੀਆਂ ਸ਼ਾਖਾਵਾਂ ਵਾਲੇ ਹੁੰਦੇ ਹਨ। ਇਸ ਦੇ ਫ਼ਲ ਗੋਲ, ਦਰਮਿਆਨੇ ਅਕਾਰ ਦੇ ਅਤੇ ਗੂੜੀ ਲਾਲ ਚਮੜੀ ਵਾਲੇ ਹੁੰਦੇ ਹਨ। ਇਸ ਦੇ ਗੁੱਦੇ ਦਾ ਰੰਗ ਕਰੀਮ ਹੁੰਦਾ ਹੈ ਅਤੇ ਬੀਜ ਦਰਮਿਆਨੇ ਅਕਾਰ ਦੇ ਹੁੰਦੇ ਹਨ। ਇਸ ਵਿਚ ਮਿਠਾਸ 11.83 % ਅਤੇ ਖਟਾਸ ਦੀ ਮਾਤਰਾ 0.45 % ਹੁੰਦੀ ਹੈ। ਇਹ ਕਿਸਮ ਸਿਆਲੂ ਫ਼ਸਲ ਲਈ ਵਧੇਰੇ ਢੁੱਕਵੀਂ ਹੈ।
2. ਅੰਜੀਰ
ਪੰਜਾਬ ਅੰਜੀਰ: ਇਸ ਕਿਸਮ ਦੇ ਬੂਟੇ ਮਧਰੇ ਹੁੰਦੇ ਹਨ ਅਤੇ ਪ੍ਰਤੀ ਬੂਟਾ ਝਾੜ 13 ਕਿਲੋ ਹੁੰਦਾ ਹੈ। ਇਸ ਦੇ ਫ਼ਲ ਅੱਧ ਜੂਨ ਤੋਂ ਜੁਲਾਈ ਦੇ ਅਖੀਰਲੇ ਹਫ਼ਤੇ ਤੱਕ ਪੱਕਦੇ ਹਨ। ਫ਼ਲ ਦਰਮਿਆਨੇ ਤੋਂ ਵੱਡੇ ਅਕਾਰ ਦੇ, ਸਵਾਦਲੇ ਅਤੇ ਪੀਲੇ ਫ਼ਲਾਂ ਉੱਪਰ ਜਾਮਣੀ ਗੁਲਾਬੀ ਰੰਗ ਦੀ ਭਾਅ ਅਤੇ ਦਰਮਿਆਨੇ ਆਕਾਰ ਦੀ ਅੱਖ ਹੰਦੀ ਹੈ। ਫ਼ਲ ਦਾ ਗੁੱਦਾ ਕਰੀਮੀ ਤੋਂ ਗੁਲਾਬੀ ਰੰਗ ਦਾ ਅਤੇ ਉੱਤਮ ਸੁਗੰਧੀ ਵਾਲਾ ਹੁੰਦਾ ਹੈ।
3. ਸੰਤਰਾ
ਡੇਜ਼ੀ ਸੰਤਰੇ ਦੀ ਪੰਜਾਬ ਦੇ ਦੱਖਣ-ਪੱਛਮੀ ਖਿੱਤੇ ਵਿਚ ਕਾਸ਼ਤ ਲਈ ਸਿਫ਼ਾਰਸ਼| ਡੇਜ਼ੀ ਸੰਤਰੇ ਦੀ ਸ਼ਿਫ਼ਾਰਿਸ ਕੈਰੀਜ਼ੋ ਜੜ੍ਹ-ਮੁੱਢ ਤੇ ਪਹਿਲਾਂ ਹੀ ਅਰਧ-ਪਹਾੜੀ ਅਤੇ ਕੇਂਦਰੀ ਇਲਾਕਿਆ ਲਈ ਹੋ ਚੁੱਕੀ ਹੈ ਜਿੱਥੇ ਮਿੱਟੀ ਦੀ ਪੀ.ਐੱਚ. 8.0 ਤੋ ਵਧੇਰੇ ਨਾ ਹੋਵੇ।
ਪੰਜਾਬ ਦੇ ਦੱਖਣ-ਪੱਛਮੀ ਖਿੱਤੇ ਵਿਚ ਡੇਜ਼ੀ ਸੰਤਰੇ ਦੀ ਕਾਸ਼ਤ ਕਰਨ ਲਈ, ਇਸ ਦੇ ਬੂਟੇ ਜੱਟੀ-ਖੱਟੀ ਦੇ ਜੜ੍ਹ – ਮੁੱਢ ਤੇ ਪਿਉਂਦ ਕਰ ਕੇ ਕਾਸ਼ਤ ਕੀਤੀ ਜਾ ਸਕਦੀ ਹਨ।ਇਸ ਵਿਧੀ ਨਾਲ ਤਿਆਰ ਬੂਟਿਆਂ ਦਾ 15 ਪ੍ਰਤੀਸ਼ਤ ਵੱਧ ਝਾੜ ਨਿਕਲਦਾ ਹੈ।
ਸੋ ਇਹ ਤਾਂ ਸਨ ਪੀ ਏ ਯੂ ਵੱਲੋਂ ਤਿਆਰ ਕੀਤੀਆਂ ਨਵੀਆਂ ਉੱਨਤ ਕਿਸਮਾਂ। ਹੋਰ ਫਸਲਾਂ ਅਤੇ ਬਾਗਬਾਨੀ ਸੰਬੰਧੀ ਜਾਣਕਾਰੀ ਲਈ ਡਾਊਨਲੋਡ ਕਰੋ ਆਪਣੀ ਖੇਤੀ ਐਪ ਜਾਂ ਫਿਰ ਲੌਗ ਆੱਨ ਕਰੋ www.apnikheti.com
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ