ਧਨੀਏ ਦੀ ਕਾਸ਼ਤ ਲਈ ਜ਼ਰੂਰੀ ਨੁਕਤੇ

ਹਰੇ ਪੱਤਿਆਂ ਦੀ ਕਟਾਈ ਦੇ ਲਈ ਧਨੀਏ ਦੀ ਬਿਜਾਈ ਦਾ ਸਹੀ ਸਮਾਂ ਅਕਤੂਬਰ ਦਾ ਪਹਿਲਾਂ ਹਫਤਾ ਹੁੰਦਾ ਹੈ ਪਰ ਜੇਕਰ ਤੁਸੀ ਬੀਜ ਦਾ ਉਤਪਾਦਨ ਕਰਨਾ ਹੈ ਤਾਂ ਬਿਜਾਈ ਦੇ ਲਈ ਸਹੀ ਸਮਾਂ ਅਕਤੂਬਰ ਦੇ ਆਖਰੀ ਹਫ਼ਤੇ ਤੋਂ ਲੈ ਕੇ ਨਵੰਬਰ ਦਾ ਪਹਿਲਾਂ ਹਫ਼ਤਤਾ ਹੁੰਦਾ ਹੈ।

1. ਤੁਸੀ 8-10 ਕਿੱਲੋ ਬੀਜ ਪ੍ਰਤੀ ਏਕੜ ਲਈ ਵਰਤ ਸਕਦੇ ਹੋਂ। ਹਮੇਸ਼ਾ ਸਿਹਤਮੰਦ ਅਤੇ ਬਿਮਾਰੀ ਰਹਿਤ ਬੀਜ ਹੀ ਚੁਣੋ ।

2. ਬੀਜਾਂ ਨੂੰ ਰਗੜ ਕੇ 2 ਤੋਂ 4 ਭਾਗਾਂ ਵਿੱਚ ਤੋੜੋ।

3. ਬੀਜ ਦੇ ਉਪਚਾਰ ਲਈ ਥੀਰਮ ਦੀ ਵਰਤੋ (1 ਕਿੱਲੋ ਬੀਜ ਦੇ ਲਈ 2.5 ਗ੍ਰਾਮ ਥੀਰਮ ) ਕਰੋ।

4. ਕਤਾਰਾਂ ਵਿੱਚ 30 ਸੈ:ਮੀ: ਦੇ ਫਾਸਲੇ ਤੇ ਬੀਜਣ ਲਈ “ਪੋਰਾ” ਤਰੀਕੇ ਦੀ ਵਰਤੋ ਕਰੋ ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ