ਅੰਕੁਰਿਤ ਦਾਲਾਂ ਅਤੇ ਅਨਾਜ ਨੂੰ ਬਹੁਤ ਪੋਸ਼ਟਿਕ ਆਹਾਰ ਮੰਨਿਆ ਜਾਂਦਾ ਹੈ ਕਿਉਕਿ ਅਨਾਜ/ਦਾਲਾਂ ਦੇ ਅੰਕੁਰਿਤ ਹੋ ਜਾਣ ਤੋਂ ਬਾਅਦ ਉਸ ਵਿੱਚ ਪੋਸ਼ਕ ਤੱਤਾਂ ਦਾ ਅਨੁਪਾਤ ਹੋਰ ਵੀ ਜਿਆਦਾ ਵੱਧ ਜਾਂਦਾ ਹੈ । ਅੱਜ ਦੇ ਸਮੇ ਵਿੱਚ ਬਾਜ਼ਾਰ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਦਾਲਾਂ/ਅਨਾਜ ਦੇ ਸਪਰਾਊਟ ਬਹੁਤ ਅਸਾਨੀ ਨਾਲ ਉਪਲੱਬਧ ਹਨ ਪਰ ਇਸ ਨੂੰ ਤੁਸੀਂ ਅਸਾਨੀ ਨਾਲ ਘਰੇ ਵੀ ਬਣਾ ਸਕਦੇ ਹੋ।
ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਘਰ ਵਿੱਚ ਹੀ ਸਪਰਾਊਟ ਬਣਾਉਣ ਦਾ ਤਰੀਕਾ –
ਸਮੱਗਰੀ :
ਹਰੀ ਮੂੰਗ ਦਾਲ , ਕਾਲੇ ਛੋਲੇ, ਸਫ਼ੇਦ ਛੋਲੇ (ਤੁਸੀਂ ਇਹਨਾਂ ਵਿੱਚੋਂ ਕਿਸੇ ਦੇ ਵੀ ਸਪਰਾਊਟ ਬਣਾ ਸਕਦੇ ਹੋ )
ਤਰੀਕਾ :
• ਦਾਲ ਦੇ ਸਪਰਾਊਟ ਬਣਾਉਣ ਦੇ ਲਈ ਦਾਲ ਨੂੰ ਚੰਗੀ ਤਰ੍ਹਾਂ ਧੋਕੇ ਇੱਕ ਵੱਡੇ ਬਰਤਨ ਵਿੱਚ ਪਾਣੀ ਭਰਕੇ 10-12 ਘੰਟਿਆਂ ਲਈ ਭਿਉ ਕੇ ਰੱਖੋ ।
• ਸਵੇਰੇ ਦਾਲ ਦੇ ਪਾਣੀ ਨੂੰ ਪਾਣੀ ਨੂੰ ਛਾਣਨੀ ਨਾਲ ਛਾਣ ਕੇ ਸਪਰਾਊਟ ਨੂੰ ਮੋਟੇ ਸੂਤੀ ਸਫ਼ੇਦ ਕੱਪੜੇ ਵਿੱਚ ਲਪੇਟ ਕੇ ਗਠੜੀ ਬਣਾਕੇ ਕੰਟੇਨਰ ਵਿੱਚ ਪਾ ਕੇ ਗਰਮ ਜਗਾਂ ਤੇ ਰੱਖ ਦਿਓ।
• ਸਪਰਾਊਟ ਬਣਾਉਣ ਲਈ ਤਾਪਮਾਨ ਦਾ ਵੱਡਾ ਰੋਲ ਹੁੰਦਾ ਹੈ ਕਿਉਂਕਿ ਗਰਮੀ ਦੇ ਦਿਨਾਂ ਵਿੱਚ ਸਪਰਾਊਟ ਬਹੁਤ ਅਸਾਨੀ ਨਾਲ ਅਤੇ ਜਲਦੀ ਬਣ ਕੇ ਤਿਆਰ ਹੋ ਜਾਂਦੇ ਹਨ ਤੇ ਸਰਦੀਆਂ ਵਿੱਚ ਥੋੜਾ ਜ਼ਿਆਦਾ ਟਾਈਮ ਲੱਗਦਾ ਹੈ।
• ਤਕਰੀਬਨ 8-10 ਘੰਟਿਆਂ ਦੇ ਬਾਅਦ ਦਾਲ ਪੂਰੀ ਤਰ੍ਹਾਂ ਪੁੰਗਰ ਜਾਂਦੀ ਹੈ।
• ਤੁਸੀਂ ਸਪਰਾਊਟ ਦਾਲ ਤੋਂ ਚਾਟ, ਸਲਾਦ ਅਤੇ ਸੈਂਡਵਿਚ ਆਦਿ ਬਣਾਓ ਅਤੇ ਆਪਣੇ ਪਰਿਵਾਰ ਨੂੰ ਸਵਾਦਿਸ਼ਟ ਅਤੇ ਸਿਹਤ ਲਈ ਲਾਭਕਾਰੀ ਡਾਈਟ ਦਿਓ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ