ਗੱਭਣ ਲਵੇਰੀਆਂ ਦੀ ਦੇਖਭਾਲ ਬਹੁਤ ਧਿਆਨ ਨਾਲ ਕਰਨੀ ਚਾਹੀਦੀ ਹੈ । ਆਮ ਤੌਰ ਤੇ ਪਸ਼ੂਆਂ ਨੂੰ ਗੱਭਣ ਅਵਸਥਾ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਜਾਂਦੀਆਂ ਹਨ ਜਿਹਨਾਂ ਦੇ ਇਲਾਜ਼ ਲਈ ਕਈ ਵਾਰ ਦਵਾਈਆਂ ਵਰਤਣੀਆਂ ਪੈਂਦੀਆ ਹਨ। ਪਰ ਕੁੱਝ ਦਵਾਈਆਂ ਇਸ ਅਵਸਥਾ ਵਿੱਚ ਦਿੱਤੇ ਜਾਣ ਤੇ ਪਸ਼ੂ ਨੂੰ ਠੀਕ ਕਰਨ ਦੀ ਬਜਾਇ ਨੁਕਸਾਨ ਕਰਦੀਆਂ ਹਨ । ਇਸ ਲਈ ਕੁੱਝ ਦਵਾਈਆਂ ਦੇ ਨਾਮ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਜੋ ਬਿਲਕੁੱਲ ਨਹੀ ਵਰਤੀਆ ਜਾ ਸਕਦੀਆਂ।
- ਅਮਾਈਨੋ ਗਲਾਈਕੋਸਾਈਡ
- ਐਂਮਫੋਟੈਰੀਸੀਨ
- ਕਲੋਰਮਫੈਨੀਕੋਲ
- ਫਲੋਰੋਕੀਨੋਕੋਨਜ਼
- ਗਰੀਸੀਓਫਲਵੀਨ
- ਕੀਟੋਕੋਨਾਜ਼ੋਲ
- ਮੈਟਰੋਨਿਡਾਜ਼ੋਲ
- ਨਾਈਟ੍ਰੋਫਿਉਰੈਂਨਟੋਨ
- ਸਲਫੋਨਾਮਾਈਡ
- ਟੈਟਰਾਸਾਈਕਲੀਨ
- ਟੈਸਟੋਸਟਿਰੋਨ
- ਈਸਟ੍ਰੋਜਨ
ਇਸ ਤੋਂ ਇਲਾਵਾ ਪਸ਼ੂਆਂ ਨੂੰ ਉੱਲੀ ਲੱਗੇੇ ਦਾਣੇ,ਵੰਡ ਪੱਠਿਆਂ ਦਾ ਆਚਾਰ, ਤੂੜੀ ਅਤੇ ਫੀਡ ਕਦੇ ਵੀ ਗੱਭਣ ਲਵੇਰੀ ਨੂੰ ਨਾ ਖਵਾਓ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ