ਨਰਮੇ ਵਿੱਚ ਕੀਟਾਂ ਦੀ ਰੋਕਥਾਮ ਲਈ ਮਾਹਿਰਾਂ ਦੇ ਸੁਝਾਅ

ਕੀਟਾਂ ਵਿੱਚੋਂ ਇੱਕ ਹੈ ਮਿਲੀ ਬੱਗ, ਜਿਸਦਾ ਹਮਲਾ ਅੱਜਕੱਲ੍ਹ ਆਮ ਦੇਖਣ ਨੂੰ ਮਿਲਦਾ ਹੈ। ਕ੍ਰਿਸ਼ੀ ਵਿਗਿਆਨੀਆਂ ਦੀ ਮੰਨੀ ਜਾਵੇ ਤਾਂ ਇਸ ਵਿੱਚ ਹਾਲੇ ਕੋਈ ਸਪਰੇਅ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਸ਼ੁਰੂਆਤੀ ਸਮੇਂ ਵਿੱਚ ਪਰਜੀਵੀ ਹੀ ਇਨ੍ਹਾਂ ਨੂੰ ਨਸ਼ਟ ਕਰ ਦਿੰਦੇ ਹਨ।

ਨਰਮੇ ਦੀ ਫਸਲ ਜਿਵੇਂ ਜਿਵੇਂ ਵੱਧ ਰਹੀ ਹੈ, ਨਾਲਨਾਲ ਹੀ ਕੀਟਾਂ ਜਾਂ ਬਿਮਾਰੀਆਂ ਦਾ ਹਮਲਾ ਹੋਣਾ ਵੀ ਸੁਭਾਵਿਕ ਹੈ। ਜਿਵੇਂ ਕਿ ਹੁਣ ਨਰਮੇ ਦੀ ਫਸਲ ਤੇ ਫੁੱਲ ਆ ਰਹੇ ਹਨ ਤਾਂ ਕੀਟਾਂ ਦੇ ਹਮਲੇ ਦੀ ਸੰਭਾਵਨਾ ਵੀ ਵੱਧ ਹੈ। ਇਨ੍ਹਾਂ ਕੀਟਾਂ ਵਿੱਚੋਂ ਇੱਕ ਹੈ ਮਿਲੀ ਬੱਗ, ਜਿਸਦਾ ਹਮਲਾ ਅੱਜਕੱਲ੍ਹ ਆਮ ਦੇਖਣ ਨੂੰ ਮਿਲਦਾ ਹੈ। ਕ੍ਰਿਸ਼ੀ ਵਿਗਿਆਨੀਆਂ ਦੀ ਮੰਨੀ ਜਾਵੇ ਤਾਂ ਇਸ ਵਿੱਚ ਹਾਲੇ ਕੋਈ ਸਪਰੇਅ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਸ਼ੁਰੂਆਤੀ ਸਮੇਂ ਵਿੱਚ ਪਰਜੀਵੀ ਹੀ ਇਨ੍ਹਾਂ ਨੂੰ ਨਸ਼ਟ ਕਰ ਦਿੰਦੇ ਹਨ।

ਇਸ ਦੇ ਹਮਲੇ ਤੋਂ ਬਚਣ ਲਈ ਕਿਸਾਨਾਂ ਨੂੰ ਖੇਤ ਦਾ ਨਿਯਮਿਤ ਸਰਵੇਖਣ ਕਰਨ ਦੀ ਲੋੜ ਹੈ, ਤਾਂ ਜੋ ਸਮਾਂ ਰਹਿੰਦਿਆਂ ਹੀ ਉਚਿੱਤ ਕਦਮ ਚੁੱਕੇ ਜਾ ਸਕਣ।

ਮਿਲੀ ਬੱਗ ਵੱਲੋਂ ਕੀਤੇ ਜਾਣ ਵਾਲੇ ਨੁਕਸਾਨ:

ਕ੍ਰਿਸ਼ੀ ਮਾਹਿਰਾਂ ਅਨੁਸਾਰ ਨਮੀਂ ਵਾਲਾ ਮੌਸਮ ਮਿਲੀ ਬੱਗ ਦੇ ਹਮਲੇ ਲਈ ਅਨੁਕੂਲ ਹੁੰਦਾ ਹੈ। ਇਹ ਪੌਦੇ ਦਾ ਰਸ ਚੂਸ ਕੇ ਪੌਦੇ ਨੂੰ ਇੰਨਾ ਕਮਜ਼ੋਰ ਕਰ ਦਿੰਦਾ ਹੈ ਕਿ ਇਹ ਖਤਮ ਹੋਣ ਦੀ ਸਥਿਤੀ ਤੇ ਪਹੁੰਚ ਜਾਂਦਾ ਹੈ।

ਰੋਕਥਾਮ:

ਜੇਕਰ ਖੇਤ ਵਿੱਚ ਦੋਚਾਰ ਪੌਦਿਆਂ ਤੇ ਹੀ ਮਿਲੀ ਬੱਗ ਦਾ ਹਮਲਾ ਦਿਖੇ ਤਾਂ ਨੁਕਸਾਨੇ ਪੌਦਿਆਂ ਨੂੰ ਜੜ੍ਹੋਂ ਪੁੱਟ ਕੇ ਜ਼ਮੀਨ ਚ ਦਬਾ ਦਿਓ। ਅਗਰ ਮਿਲੀ ਬੱਗ ਦੇ ਸਰੀਰ ਤੇ ਕਾਲੇ ਰੰਗ ਦੇ ਧੱਬੇ ਹੋਣ ਤਾਂ ਇਹ ਅਨੇਸ਼ਿਆ ਨਾਮਕ ਪਰਜੀਵੀ ਹੈ, ਜੋ ਮਿਲੀ ਬੱਗ ਨੂੰ ਖਾ ਕੇ ਨਸ਼ਟ ਕਰਦਾ ਹੈ। ਜੇਕਰ ਮਿਲੀ ਬੱਗ ਦਾ ਹਮਲਾ ਜ਼ਿਆਦਾ ਹੋਵੇ ਤਾਂ ਤੁਸੀਂ ਰਸਾਇਣਿਕ ਉਤਪਾਦ ਵੀ ਅਪਣਾ ਸਕਦੇ ਹੋ, ਜਿਵੇਂ ਕਿ ਪ੍ਰੋਫੈੱਨੋਫਾੱਸ 50 ਈ ਸੀ ਦਾ 2.5 ਮਿ.ਲੀ. ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ।

ਥਰਿੱਪ ਅਤੇ ਹਰਾ ਤੇਲਾ:

  • ਜੇਕਰ ਨਰਮੇ ਤੇ ਇਨ੍ਹਾਂ ਦਾ ਹਮਲਾ ਦਿਖਾਈ ਦੇਵੇ ਤਾਂ ਕਿਸਾਨ ਨਿਮੀਸਡੀਨ 1 ਲੀਟਰ ਜਾਂ ਸਪਿਨੋਸੈੱਡ (ਟ੍ਰੇਸਰ) 60 ਮਿ.ਲੀ. ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ।
  • ਇਸ ਤੋਂ ਇਲਾਵਾ ਤੁਸੀਂ ਇਮੀਡਾਕਲੋਪ੍ਰਿਡ 17.8 SL @0.5 ਮਿ.ਲੀ. ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ।
  • ਇਸ ਤੋਂ ਇਲਾਵਾ ਸਾਰੇ ਕਿਸਾਨ ਵੀਰ ਨਿਯਮਿਤ ਤੌਰ ਤੇ ਖੇਤਾਂ ਦਾ ਸਰਵੇਖਣ ਕਰਦੇ ਰਹਿਣ ਤਾਂ ਜੋ ਭਾਰੀ ਨੁਕਸਾਨ ਤੋਂ ਬਚਿਆ ਜਾ ਸਕੇ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ