ਨਹੀਂ ਜਾਣਦੇ ਹੋਵੋਗੇ ਖੀਰੇ ਦੇ ਇਸ ਫਾਇਦਿਆਂ ਬਾਰੇ

ਗਰਮੀਆਂ ਦੇ ਦਿਨਾਂ ਅਸੀਂ ਸਾਰੇ ਖੀਰੇ ਦੀ ਵਰਤੋਂ ਜ਼ਿਆਦਾਤਰ ਸਲਾਦ ਦੇ ਰੂਪ ‘ਚ ਕਰਦੇ ਹਾਂ। ਖੀਰੇ ‘ਚ ਵਿਟਾਮਿਨ ਏ, ਬੀ 1, ਬੀ6 ਸੀ, ਡੀ ਪੋਟਾਸ਼ੀਅਮ, ਫਾਸਫੋਰਸ, ਆਇਰਨ ਆਦਿ ਪਾਇਆ ਜਾਂਦਾ ਹੈ ਜੋ ਸਾਡੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਰੋਜ਼ ਇਸ ਦੀ ਵਰਤੋਂ ਕਰਨ ਨਾਲ ਸਾਡੇ ਸਰੀਰ ਨੂੰ ਬਹੁਤ ਲਾਭ ਮਿਲਦਾ ਹੈ। ਖੀਰਾ ਨਾ ਸਿਰਫ ਸਲਾਦ ਦਾ ਸੁਆਦ ਵਧਾਉਣ ਲਈ ਵਰਤਿਆ ਜਾਂਦਾ ਹੈ, ਸਗੋਂ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ਖੀਰਾ ਪਾਣੀ ਦਾ ਬਹੁਤ ਵੱਡਾ ਸਰੋਤ ਹੈ, ਇਸ ਵਿੱਚ 96% ਪਾਣੀ ਹੁੰਦਾ ਹੈ। ਕੀ ਤੁਹਾਨੂੰ ਪਤਾ ਹੈ ਕਿ ਬਹੁਤੇ ਲੋਕ ਆਪਣੇ ਆਪ ਨੂੰ ਪਤਲਾ ਕਰਨ ਲਈ ਇਸ ਨੂੰ ਖਾਂਦੇ ਹਨ ਜੇ ਤੁਸੀਂ ਥੋੜੀ ਭੁੱਖ ਮਹਿਸੂਸ ਕਰਦੇ ਵੀ ਹੋ ਤਾਂ ਖੀਰਾ ਖਾਓ। ਇਸ ਵਿੱਚ, ਵਿਟਾਮਿਨ ਬੀ, ਸੀ, ਪੋਟਾਸ਼ੀਅਮ, ਫਾਸਫੋਰਸ, ਆਦਿ ਬਹੁ-ਗਿਣਤੀ ਵਿੱਚ ਮਿਲਦੇ ਹਨ। ਇਸ ਨੂੰ ਖਾਣ ਨਾਲ ਸਰੀਰ ‘ਚ ਤਾਜ਼ਗੀ ਬਣੀ ਰਹਿੰਦੀ ਹੈ। ਅੱਜਕੱਲ ਇਸ ਨੂੰ ਫਾਸਟ ਫੂਡ ਜਾਂ ਸੈਂਡਵਿੱਚ ‘ਚ ਵੀ ਵਰਤਿਆ ਜਾ ਰਿਹਾ ਹੈ।

ਫਾਇਦੇ

• ਖਾਲੀ ਪੇਟ ਖੀਰਾ ਖਾਣ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ।ਇਸ ਨੂੰ ਆਪਣੇ ਭੋਜਨ ‘ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
• ਖੀਰੇ ‘ਚ ਪਾਣੀ ਭਰਪੂਰ ਮਾਤਰਾ ‘ਚ ਹੁੰਦਾ ਹੈ। ਇਸ ਨੂੰ ਖਾਣ ਨਾਲ ਸਰੀਰ ‘ਚ ਪਾਣੀ ਦੀ ਕਮੀ ਪੂਰੀ ਹੋ ਜਾਂਦੀ ਹੈ।
• ਜਿਨ੍ਹਾਂ ਲੜਕੀਆਂ ਨੂੰ ਮਾਹਾਵਾਰੀ ਦੇ ਸਮੇਂ ਜ਼ਿਆਦਾ ਦਰਦ ਹੁੰਦਾ ਹੈ। ਉਹ ਦਹੀਂ ‘ਚ ਖੀਰੇ ਨੂੰ ਕੱਦੂਕਸ ਕਰਕੇ ਉਸ ‘ਚ ਪੁਦੀਨਾ, ਕਾਲਾ ਨਮਕ, ਕਾਲੀ ਮਿਰਚ, ਜ਼ੀਰਾ ਅਤੇ ਹਿੰਗ ਪਾ ਕੇ ਖਾਓ। ਇਸ ਨਾਲ ਆਰਾਮ ਮਿਲੇਗਾ।
• ਗਰਮੀਆਂ ਦੇ ਦਿਨਾਂ ‘ਚ ਸਾਡਾ ਸਰੀਰ ਗਰਮ-ਸਰਦ ਹੋਣ ਕਾਰਨ ਕਦੇ-ਕਦੇ ਬੁਖਾਰ ਹੋ ਜਾਂਦਾ ਹੈ। ਇਨ੍ਹਾਂ ਦਿਨਾਂ ‘ਚ ਸਰੀਰ ਦਾ ਤਾਪਮਾਨ ਸਮਾਨ ਰੱਖਣ ਲਈ ਖੀਰੇ ਦੇ ਜੂਸ ਦੀ ਵਰਤੋਂ ਕਰੋ।
• ਖੀਰੇ ‘ਚ ਸਟੀਰਾਲ ਹੁੰਦਾ ਹੈ ਜੋ ਕਿ ਕੈਲੋਸਟ੍ਰਾਲ ਲੈਵਲ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ।
• ਅੱਖਾਂ ਦੀ ਜਲਨ ਤੋਂ ਬਚਣ ਲਈ ਖੀਰੇ ਨੂੰ ਸਲਾਇਸ ਦੀ ਤਰ੍ਹਾਂ ਕੱਟ ਕੇ ਅੱਖਾਂ ਦੀਆਂ ਪਲਕਾਂ ਦੇ ਉੱਤੇ ਰੱਖਿਆ ਜਾਂਦਾ ਹੈ, ਇਸ ਨਾਲ ਅੱਖਾਂ ਨੂੰ ਠੰਢਕ ਮਿਲਦੀ ਹੈ। ਖੀਰੇ ਦੀ ਤਾਸੀਰ ਜਲਨ ਘੱਟ ਕਰਨ ਦੀ ਹੁੰਦੀ ਹੈ।
• ਖੀਰੇ ਦੇ ਇੱਕ ਟੁਕੜੇ ਨੂੰ ਜੀਭ ਨਾਲ ਮੂੰਹ ਦੇ ਉੱਪਰੀ ਹਿੱਸੇ ਉੱਤੇ ਅੱਧਾ ਮਿੰਟ ਤੱਕ ਰੋਕੋ। ਅਜਿਹੇ ਵਿੱਚ ਖੀਰੇ ਵਿਚੋਂ ਨਿਕਲਣ ਵਾਲਾ ਫਾਇਟੋਕੈਮਿਕਲ ਮੂੰਹ ਦੀ ਦੁਰਗੰਧ ਨੂੰ ਖਤਮ ਕਰਦਾ ਹੈ।
• ਗਾਜਰ ਅਤੇ ਖੀਰੇ ਦਾ ਜੂਸ ਮਿਲਾ ਕੇ ਪੀਣ ਨਾਲ ਗਠੀਆ ਰੋਗ ਵਿੱਚ ਮਦਦ ਮਿਲਦੀ ਹੈ। ਇਸ ਨਾਲ ਯੂਰਿਕ ਐਸਿਡ ਦਾ ਪੱਧਰ ਵੀ ਘੱਟ ਹੁੰਦਾ ਹੈ।
• ਇਹ ਪਿੱਤੇ ਅਤੇ ਕਿਡਨੀ ਦੀ ਪੱਥਰੀ ਤੋਂ ਬਚਾ ਕੇ ਰੱਖਦਾ ਹੈ।ਖੀਰੇ ਦੇ ਰਸ ਨੂੰ ਦਿਨ ‘ਚ 2-3 ਵਾਰ ਪੀਣਾ ਲਾਭਕਾਰੀ ਹੁੰਦਾ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ