fire

ਜਾਣੋ ਪੱਕੀ ਕਣਕ ਨੂੰ ਅੱਗ ਲੱਗਣ ਦੇ ਕਾਰਣ ਅਤੇ ਬਚਾਅ

ਕਈ ਵਾਰ ਕਈ ਕਾਰਣਾਂ ਕਰ ਕੇ ਕਣਕ ਨੂੰ ਅੱਗ ਲੱਗਣ ਵਰਗੇ ਭਿਆਨਕ ਹਾਦਸੇ ਵਾਪਰ ਜਾਂਦੇ ਹਨ। ਇਸ ਲਈ ਕਿਸਾਨਾਂ ਨੂੰ ਇਹ ਮੁੱਢਲੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਤਾਂ ਜੋ ਕਿਸੇ ਕਿਸਾਨ ਦਾ ਕੋਈ ਨੁਕਸਾਨ ਨਾ ਹੋ ਸਕੇ ਅਤੇ ਕਿਸਾਨ ਆਰਥਿਕ ਪੱਧਰ ਤੇ ਕਾਮਯਾਬ ਹੋ ਸਕੇ।

1. ਨਰਮ ਕਣਕ ਦੀ ਕਟਾਈ ਅਤੇ ਗਹਾਈ : ਨਰਮ ਕਣਕ ਦੀ ਕਟਾਈ ਅਤੇ ਗਹਾਈ ਕਈ ਵਾਰ ਅੱਗ ਦਾ ਕਾਰਣ ਬਣ ਸਕਦੀ ਹੈ। ਕਣਕ ਦਾ ਨਰਮ ਨਾੜ ਕੰਬਾਈਨ ਥਰੈਸ਼ਰਾਂ ਦੀਆਂ ਸਾਫਟਾਂ ਉੱਤੇ ਲਿਪਟ ਜਾਂਦਾ ਹੈ ਅਤੇ ਕਿਸੇ ਖੜ੍ਹੇ ਪੁਰਜ਼ੇ ਨਾਲ ਰਗੜ ਖਾਂਦਾ ਹੈ। ਇਸ ਨਾਲ ਅੱਗ ਲੱਗਣ ਦਾ ਖ਼ਤਰਾ ਵੱਧ ਹੋ ਜਾਂਦਾ ਹੈ।

2. ਬੀੜੀ- ਸਿਗਰੇਟ ਨਾਲ ਕਣਕ ਨੂੰ ਅੱਗ ਦਾ ਖ਼ਤਰਾ : ਬੀੜੀ-ਸਿਗਰੇਟ ਪੀਣੀ ਪੱਕੀ ਖੜ੍ਹੀ ਕਣਕ ਦੀ ਫ਼ਸਲ ਨੂੰ ਅੱਗ ਦੇਣ ਦਾ ਕਾਰਣ ਬਣ ਸਕਦੀ ਹੈ। ਪੱਕੀ ਕਣਕ ਦੇ ਖੇਤ ਵਿਚ ਕਦੇ ਵੀ ਬੀੜੀ-ਸਿਗਰੇਟ ਨਹੀਂ ਪੀਣੀ ਚਾਹੀਦੀ ਹੈ।

3. ਬਿਜਲੀ ਦੇ ਟਰਾਂਸਫਾਰਮਰ ਅਤੇ ਤਾਰਾਂ ਦੀਆਂ ਚਿੰਗਿਆੜੀਆਂ : ਬਿਜਲੀ ਦੇ ਟਰਾਂਸਫਾਰਮਰ ਦੇ ਖੰਬੇ ਦੇ ਆਲੇ ਦੁਆਲੇ ਦੀ ਕਣਕ ਦੀ ਫ਼ਸਲ ਨੂੰ ਕੱਟ ਕੇ ਦੂਰ ਰੱਖਣਾ ਚਾਹੀਦਾ ਹੈ ਤਾਂ ਕਿ ਜੇ ਕੋਈ ਚਿੰਗਾਰੀ ਡਿੱਗੇ ਤਾਂ ਉਹ ਪੱਕੀ ਕਣਕ ਦੀ ਫ਼ਸਲ ਨੂੰ ਤਬਾਹ ਨਾ ਕਰੇ।

4. ਟ੍ਰੈਕਟਰ ਜਾਂ ਇੰਜਣ ਦੇ ਸਾਇਲੈਂਸਰ ਵਿਚੋਂ ਨਿੱਕਲੀ ਚੰਗਿਆੜੀ : ਟ੍ਰੈਕਟਰ ਜਾਂ ਇੰਜਣ ਦੇ ਸਾਇਲੈਂਸਰ ਵਿਚੋਂ ਨਿੱਕਲੀ ਚੰਗਿਆੜੀ ਵੀ ਅੱਗ ਦਾ ਕਾਰਣ ਬਣ ਸਕਦੀ ਹੈ। ਟ੍ਰੈਕਟਰ ਦੇ ਸਾਇਲੈਂਸਰ ਦਾ ਮੂੰਹ ਹਮੇਸ਼ਾ ਉਪਰ ਵੱਲ ਰੱਖਣਾ ਚਾਹੀਦਾ ਹੈ।

5. ਕਣਕ ਦੇ ਨਾੜ ਨੂੰ ਅੱਗ ਲਾਉਣਾ : ਕਈ ਵਾਰ ਕਿਸਾਨ ਕਣਕ ਦੀ ਕਟਾਈ ਕਰਨ ਅਤੇ ਤੂੜੀ ਬਣਾਉਣ ਤੋਂ ਬਾਅਦ ਖੇਤ ਨੂੰ ਸਾਫ਼ ਕਰਨ ਲਈ ਕਣਕ ਦੇ ਨਾੜ ਨੂੰ ਅੱਗ ਲਾ ਦਿੰਦੇ ਹਨ। ਇਹ ਅੱਗ ਕਈ ਵਾਰ ਬੇਕਾਬੂ ਹੋ ਜਾਂਦੀ ਹੈ ਅਤੇ ਖੜ੍ਹੀ ਪੱਕੀ ਕਣਕ ਦੀ ਫ਼ਸਲ ਨੂੰ ਆਪਣੀ ਲਪੇਟ ਵਿਚ ਲੈ ਲੈਂਦੀ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ