ਥਣਾਂ ਦੀ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰਨ ਦਾ ਅਸਰਦਾਰ ਨੁਸਖਾ

ਅੱਜ ਦੇ ਸਮੇਂ ਵਿੱਚ ਪਸ਼ੂ ਪਾਲਣ ਵਿੱਚ ਸਭ ਤੋਂ ਵੱਡੀ ਸਮੱਸਿਆਂ ਹੈ ਥਣਾਂ ਦੀ ਸਮੱਸਿਆ। ਜਿੰਨੀਆਂ ਹੀ ਥਣਾਂ ਦੀਆਂ ਬਿਮਾਰੀਆਂ ਹਨ ਉਸ ਤੋਂ ਕਈ ਜਿਆਦਾ ਦਵਾਈਆਂ ਦੀਆਂ ਕੰਪਨੀਆਂ ਆ ਚੁੱਕੀਆਂ ਹਨ ਜੋ ਕਿ ਪਸ਼ੂ ਪਾਲਕਾਂ ਨੂੰ ਭੰਬਲਭੂਸੇ ਵਿੱਚ ਪਾ ਕੇ ਆਪਣੇ ਪ੍ਰੋਡਕਟ ਵੇਚ ਦਿੰਦੀਆ ਹਨ ਪਰ ਪਰਨਾਲਾ ਫਿਰ ਉੱਥੇ ਦਾ ਉੱਥੇ। ਪਸ਼ੂਆਂ ਦੇ ਥਣਾਂ ਦੇ ਥਨੈਲਾਂ ਰੋਗ  ਦੀ ਸਮੱਸਿਆ ਲਈ ਅਸਾਨ ਨੁਸਖਾ ਸ਼ੇਅਰ ਕਰ ਰਹੇ ਹਾਂ ਜੋ ਕਿ NDDB ਦਾ ਵੱਡੇ ਲੈਵਲ ਤੇ ਅਜ਼ਮਾਇਆ ਹੋਇਆ ਹੈ।

ਨੁਸਖਾ ਬਣਾਉਣ ਲਈ ਸਮਾਨ:

• 250 ਗ੍ਰਾਮ ਐਲੋਵੀਰਾ (ਜੇ ਜੰਗਲੀ ਆਪਣੇ ਆਪ ੳੇੁੱਗਿਆ ਹੋਏ ਤਾਂ ਜਿਆਦਾ ਵਧੀਆ ਹੈ)

• ਲਗਭਗ 50 ਗ੍ਰਾਮ ਹਲਦੀ

• 15 ਗ੍ਰਾਮ ਚੂਨਾ (ਜਰਦੇ ਵਾਲਾ)

ਕਿਵੇਂ ਤਿਆਰ ਕੀਤਾ ਜਾਵੇ ਤੇ ਵਰਤਣਾ ਕਿਵੇਂ ਹੇੈ

ਸਭ ਤੋਂ ਪਹਿਲਾਂ ਤੁਸੀ ਐਲੋਵੀਰਾ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ। ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ। ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ। ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ। ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ। ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ।

ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ। ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਚ ਅਲੱਗ ਬਰਤਨ ਵਿੱਚ ਕੱਢ ਲਵੋ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ ਜੋ ਅਲੱਗ ਕੱਢਿਆ ਹੋਵੇਗਾ 2-3 ਚਮਚ ਉਸ ਵਿੱਚ ਥੋੜ੍ਹਾ ਜਿਹਾ ਪਾਣੀ ਪਾ ਕੇ ਘੋਲ ਲਵੋ। ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ ਉਸ ਨੂੰ ਚੰਗੀ ਤਰਾਂ ਧੋ ਕੇ ਸਾਫ਼ ਕਰ ਲਵੋ। ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰ੍ਹਾਂ ਮਾਲਿਸ਼ ਕਰੋ ।

ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆ ਮਟੀਰੀਅਲ ਹੈ ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ ।ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ। ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰ੍ਹੋਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ। ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ। 5-6 ਦਿਨ ਲਗਾਤਰਾ ਇਸਤਰਾਂ ਨਾਲ ਮਾਲਿਸ਼ ਕਰਨ ਨਾਲ ਥਨੈਲਾ ਰੋਗ ਠੀਕ ਹੋ ਜਾਵੇ ਤਾਂ ਜੇਕਰ ਧਾਰ ਕਰੜੀ ਹੈ ਤਾਂ ਵੀ ਇਸ ਨਾਲ ਠੀਕ ਹੋ ਜਾਵੇਗੀ । ਬਾਕੀ ਜੇਕਰ ਤੰਦਰੁਸਤ ਪਸ਼ੂ ਦੇ ਵੀ ਹਫਤੇ ਵਿੱਚ ਦੋ-ਤਿੰਨ ਦਿਨ ਇਸ ਤਰਾਂ ਨਾਲ ਮਾਲਿਸ਼ ਕਰਦੇ ਰਹੋਗੇ ਤਾਂ ਥਣਾਂ ਦੀ ਸਮੱਸਿਆਂ ਆਵੇਗੀ ਹੀ ਨਹੀ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ