ਨਹੀਂ ਜਾਣਦੇ ਹੋਵੋਗੇ ਲੀਚੀ ਖਾਣ ਨਾਲ ਹੋਣ ਵਾਲੇ ਇਨ੍ਹਾਂ (ਸਰੀਰਕ) ਫਾਇਦੇ ਬਾਰੇ

ਲੀਚੀ ਨੂੰ ਫਲਾਂ ਦੀ ਰਾਣੀ ਕਿਹਾ ਜਾਂਦਾ ਹੈ। ਇਸ ਵਿੱਚ ਕਈ ਪੌਸ਼ਟਿਕ ਤੱਤ ਹੁੰਦੇ ਹਨ ਜਿਸ ਕਾਰਣ ਇਸ ਨੂੰ ਖਾਣਾ ਜ਼ਰੂਰੀ ਵੀ ਹੋ ਜਾਂਦਾ ਹੈ। ਰਸੀਲੀ ਲੀਚੀਆਂ ਦੇਖਦੇ ਹੀ ਸੱਭ ਦੇ ਮੁੰਹ ਤੋਂ ਲਾਰ ਟਪਕਣ ਲਗਦੀ ਹੈ, ਲੀਚੀ ਖਾਣ ਵਿੱਚ ਇੰਨੀ ਰਸੀਲੀ ਅਤੇ ਸਵਾਦਿਸ਼ਟ ਹੁੰਦੀ ਹੈ ਕਿ ਹਰ ਕੋਈ ਇਸ ਨੂੰ ਖਾਣਾ ਪਸੰਦ ਕਰਦਾ ਹੈ।

ਇਹ ਉਂਝ ਵੀ ਗਰਮੀਆਂ ਦਾ ਫਲ ਹੈ ਇਸ ਲਈ ਮੀਂਹ ਦੇ ਦੌਰਾਨ ਇਸ ਨੂੰ ਖਾਣ ਤੋਂ ਪਰਹੇਜ਼ ਹੀ ਕਰਨਾ ਚਾਹੀਦਾ ਹੈ। ਮੀਂਹ ਦੇ ਦੌਰਾਨ ਲੀਚੀ ਵਿੱਚ ਕੀੜੇ ਨਿਕਲਣ ਲਗਦੇ ਹਨ। ਆਮ ਤੌਰ ‘ਤੇ ਅਪ੍ਰੈਲ ਦੇ ਅੰਤ ਤੋਂ ਲੈ ਕੇ ਜੂਨ ਮਹੀਨੇ ਦੇ ਅੰਤ ਜਾਂ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਇਹ ਬਾਜ਼ਾਰ ਵਿਚ ਉਪਲਬਧ ਹੈ। ਪਰ ਮੀਂਹ ਨਾਲ ਲੀਚੀ ਵਿੱਚ ਕੀੜੇ ਲੱਗ ਜਾਂਦੇ ਹਨ, ਇਸ ਲਈ ਇਨ੍ਹਾਂ ਨੂੰ ਪਹਿਲੇ ਮੀਂਹ ਦੇ ਪਹਿਲੇ ਹੀ ਖਾਣਾ ਸਿਹਤਮੰਦ ਹੈ।
ਖਾਲੀ ਢਿੱਡ ਲੀਚੀ ਖਾਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਲੀਚੀ ਦੇ ਫਲ ਵਿੱਚ ਐਕਯੂਟ ਐਨਸੈਫਲਾਇਟਿਸ ਸਿਨਡਰੋਮ (acute encephalitis syndrome) ਜਾਂ AES ਫੈਲਾਉਣ ਵਾਲਾ ਵਾਇਰਸ ਪਾਇਆ ਜਾਂਦਾ ਹੈ ਅਤੇ ਇਹ ਦਿਮਾਗ ਵਿਚ ਸੋਜ ਪੈਦਾ ਕਰ ਸਕਦਾ ਹੈ। ਇਸ ਲਈ ਇਸ ਨੂੰ ਖਾਸ ਤੌਰ ਉੱਤੇ ਖਾਲੀ ਢਿੱਡ ਨਹੀਂ ਖਾਣਾ ਚਾਹੀਦਾ ਹੈ। ਇਸ ਨਾਲ ਢਿੱਡ ਦਰਦ ਹੋਣ ਦੀ ਵੀ ਸਮੱਸਿਆ ਹੋ ਸਕਦੀ ਹੈ।

ਅੱਜ ਅਸੀਂ ਤੁਹਾਨੂੰ ਲੀਚੀ ਖਾਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਲਈ ਬਹੁਤ ਹੀ ਲਾਭਕਾਰੀ ਸਾਬਤ ਹੋਣਗੇ।

• ਇਸ ਨੂੰ ਖਾਣ ਨਾਲ ਠੰਡ ਤੋਂ ਰਾਹਤ ਮਿਲਦੀ ਹੈ ਜਿਸ ਕਾਰਣ ਸਰਦੀ-ਜ਼ੁਕਾਮ ਵੀ ਘੱਟ ਹੁੰਦਾ ਹੈ।

• ਇਸ ਨਾਲ ਵੱਧਦੀ ਉਮਰ ਦਾ ਅਸਰ ਲੇਟ ਹੁੰਦਾ ਹੈ ਅਤੇ ਚਿਹਰੇ ਦੇ ਦਾਗ-ਧੱਬੇ ਨੂੰ ਦੂਰ ਕਰਕੇ ਚਿਹਰੇ ‘ਤੇ ਨਿਖਾਰ ਆਉਂਦਾ ਹੈ।

• ਲੀਚੀ ‘ਚ ‘ਫਾਇਬਰ’ ਭਰਪੂਰ ਮਾਤਰਾ ‘ਚ ਹੁੰਦਾ ਹੈ ਜਿਸ ਕਰਕੇ ਹਾਜਮਾ ਤੰਦਰੁਸਤ ਹੁੰਦਾ ਹੈ ਕਬਜ਼, ਜਲਣ ਅਤੇ ਅਪੱਚ ਨੂੰ ਵੀ ਠੀਕ ਕਰਦਾ ਹੈ।

• ਔਰਤਾਂ ਨੂੰ ਇਹ ਛਾਤੀ ਦਾ ਕੈਂਸਰ ਹੋਣ ਤੋਂ ਬਚਾ ਸਕਦਾ ਹੈ।

• ਜੇਕਰ ਖੂਨ ਦੀ ਕਮੀ ਹੈ ਤਾਂ ਵੀ ਇਸ ਦਾ ਸੇਵਨ ਕਰਨਾ ਚਾਹੀਦਾ ਹੈ।

• ਇਸ ‘ਚ ਮੌਜੂਦ ‘ਪੋਟਾਸ਼ਿਅਮ’ ਹੁੰਦਾ ਹੈ, ਜਿਹੜਾ ਦਿਲ ਨੂੰ ਤੰਦਰੁਸਤ ਰੱਖਦਾ ਹੈ।

• ਇਸ ਨੂੰ ਖਾਣ ‘ਤੇ ਜ਼ਿਆਦਾ ਦੇਰ ਤੱਕ ਭੁੱਖ ਨਹੀਂ ਲੱਗਦੀ ਜਿਸ ਕਰਕੇ ਮੋਟਾਪਾ ਵੀ ਨਹੀਂ ਕਰਦੀ।

• ਇਸ ਨਾਲ ਹੱਡੀਆਂ ਦੀਆਂ ਬੀਮਾਰੀਆਂ ਰੋਕਣ ‘ਚ ਮਦਦ ਕਰਦਾ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ