ਪਸ਼ੂਆਂ ਦਾ ਖੇਤੀਬਾੜੀ ਵਿਚ ਕੀ ਹੈ ਮਹੱਤਵ?

ਸਦੀਆਂ ਤੋਂ ਮਨੁੱਖ ਕਿਸੇ ਨਾ ਕਿਸੇ ਤਰੀਕੇ ਨਾਲ ਪਸ਼ੂਆਂ ਤੇ ਨਿਰਭਰ ਕਰਦਾ ਹੈ| ਪੁਰਾਣੇ ਸਮੇਂ ਤੋਂ ਹੀ ਮਨੁੱਖ ਪਸ਼ੂਆਂ ਨੂੰ ਸਿੱਧੇ ਜਾ ਅਸਿੱਧੇ ਤਰੀਕੇ ਨਾਲ ਵਰਤੋਂ ਵਿਚ ਲੈਕੇ ਆ ਰਿਹਾ ਹੈ|  ਜੇਕਰ ਖੇਤੀ ਦੀ ਗੱਲ ਕਰੀਏ ਤਾ ਪਸ਼ੂਆਂ ਦਾ ਇਸ ਵਿਚ ਬਹੁਤ ਵੱਡਾ ਯੋਗਦਾਨ ਹੈ ਜਿਵੇ ਕਿਸਾਨ ਪੁਰਾਣੇ ਸਮੇਂ ਵਿਚ ਖੇਤੀ ਦੇ ਕੰਮਾਂ ਵਿਚ ਇਸਤੇਮਾਲ ਕਰਦਾ ਸੀ ਜਿਵੇ ਬਲਦਾਂ ਦੀ ਮਦਦ ਨਾਲ ਖੇਤ ਨੂੰ ਵਹਾਅ ਕੇ  ਫ਼ਸਲ ਦੀ ਬਿਜਾਈ ਕੀਤੀ ਜਾਂਦੀ ਸੀ ਅਤੇ ਖੂਹਾਂ ਵਿੱਚੋ ਪਾਣੀ ਕੱਢਣ ਦੇ ਲਈ ਵੀ ਬਲਦ ਮਦਦ ਕਰਦੇ ਸਨ |ਅਜੋਕੇ ਸਮੇ ਦੇ ਵਿਚ ਵੀ ਪਸ਼ੂ ਇਕ ਅਹਿਮ ਭੂਮਿਕਾ ਨਿਭਾ ਰਹੇ ਹਨ ਦੇਸ਼ ਦੀ ਅਰਥ ਵਿਵਸਥਾ ਵਿਚ 16% ਲਗਭਗ ਪਸ਼ੂਆਂ ਦਾ ਯੋਗਦਾਨ ਹੈ|

 

ਕਿਵੇਂ  ਕਰਦੇ ਹਨ ਪਸ਼ੂ ਖੇਤੀ ਵਿਚ ਮਦਦ :

1.  ਜੇਕਰ ਨਿੱਕੀ ਜਿਹੀ ਮਧੂ ਮੱਖੀ ਦੀ ਗੱਲ ਕਰੀਏ ਤਾ ਇਹ ਫ਼ਸਲਾਂ ਵਿਚ ਪ੍ਰਸਾਰ ਦੇ ਲਈ ਅਹਿਮ ਭੂਮਿਕਾ ਨਿਭਾਉਂਦੀ ਹੈ| ਜੇਕਰ ਇਹ ਆਪਣਾ ਕੰਮ ਸਹੀ ਤਰੀਕੇ ਨਾਲ ਨਾ ਕਾਰਨ ਤਾ ਫ਼ਸਲ ਦਾ ਝਾੜ ਕਈ ਗੁਣਾ ਘੱਟ ਜਾਂਦਾ ਹੈ ਅਤੇ ਦੂਜੇ ਪਾਸੇ ਇਹ ਸ਼ਹਿਦ ਬਣਾਉਂਦੀਆਂ ਹਨ ਜਿਸਦਾ ਮਨੁੱਖ ਵਲੋਂ ਸੇਵਨ ਕੀਤਾ ਜਾਂਦਾ ਹੈ| ਜੇਕਰ ਇਸ ਧਰਤੀ ਤੋਂ ਮਧੂ ਮੱਖੀਆਂ ਅਲੋਪ ਹੋ ਜਾਣ ਜਾ ਮਨੁੱਖ ਦਾ ਵੀ ਇਸ ਧਰਤੀ ਤੇ ਸਿਰਫ 4 ਸਾਲ ਤਕ ਜੀਵਨ ਬਤੀਤ ਕਰ ਸਕਦਾ ਹੈ| ਕਈ ਕਿਸਾਨ ਫ਼ਸਲ ਦਾ ਝਾੜ ਵਧਾਉਣ ਦੇ ਲਈ ਮਧੂ ਮੱਖੀਆਂ ਦੇ ਬਕਸਿਆਂ ਨੂੰ ਫ਼ਸਲ ਵਿਚ ਰੱਖਦੇ ਹਨ ਤਾ ਜੋ ਫ਼ਸਲ ਦਾ ਝਾੜ ਵਧੀਆ ਨਿਕਲ ਸਕੇ|

 2. ਮੁਰਗੀਆਂ ਵੀ ਮਿੱਟੀ ਦੀ ਗੁਣਵੱਤਾ ਨੂੰ ਵਧਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਇਸਦੇ ਲਈ ਮੁਰਗੀਆਂ ਦੀ ਵਿੱਠਾਂ ਨੂੰ ਖੇਤ ਦੀ ਤਿਆਰੀ ਦੇ ਸਮੇ ਪਾਇਆ ਜਾਂਦਾ ਹੈ ਤਾ ਜੋ ਫ਼ਸਲ ਦੀ ਬਿਜਾਈ ਦੇ ਸਮੇ ਮਿੱਟੀ ਵਿਚ ਜਰੂਰੀ ਤੱਤ ਦੀ ਮਾਤਰਾ ਵੱਧ ਜਾਏ ਅਤੇ ਫ਼ਸਲ ਸਹੀ ਤਰੀਕੇ ਨਾਲ ਆਪਣਾ ਵਾਧਾ ਕਰ ਸਕੇ| ਇਸ ਤੋਂ ਇਲਾਵਾ ਮੁਰਗੀਆਂ ਦਾ ਇਕ ਹੋਰ ਬਹੁਤ ਮਹੱਤਵਪੂਰਨ ਯੋਗਦਾਨ ਹੈ ਖੇਤਾਂ ਵਿਚ ਜੇਕਰ ਮੁਰਗੀਆਂ ਨੂੰ ਫ਼ਸਲ ਵਿਚ ਛੱਡਿਆ ਜਾਂਦਾ ਹੈ ਤਾ ਇਹ ਫ਼ਸਲ ਵਿਚ ਕੀੜਿਆਂ ਨੂੰ ਖਾ ਜਾਂਦੀਆਂ ਹਨ ਜਿਸਦੇ ਨਾਲ ਕਿਸਾਨ ਦਾ ਕੀਟਨਾਸ਼ਕ ਖਰੀਦਣ ਦਾ ਖਰਚਾ ਬਚ ਜਾਂਦਾ ਹੈ|

3. ਬੱਕਰੀਆਂ ਦਾ ਦੁੱਧ ਅਤੇ ਮੇਂਗਣਾ ਦੋਨੋ ਹੀ ਬਹੁਤ ਫਾਇਦੇਮੰਦ ਹੁੰਦੀਆਂ ਹਨ| ਬੱਕਰੀਆਂ ਦੀਆਂ ਮੇਂਗਣਾ ਕਿਸਾਨ ਦਾ ਬਹੁਤ ਖਰਚਾ ਬਚਾ ਦਿੰਦੀਆਂ ਹਨ ਕਿਉਕਿ ਜੇਕਰ ਕੋਈ ਕਿਸਾਨ ਆਪਣੇ ਖੇਤ ਵਿਚ ਮਿੱਟੀ ਬਦਲਦਾ ਹੈ ਜਾ ਨਵੀ ਮਿੱਟੀ ਖੇਤ ਵਿਚ ਪਾਈ ਹੁੰਦੀ ਹੈ ਤਾ ਨਵੀ ਫ਼ਸਲ ਦੀ ਬਿਜਾਈ ਸਮੇ ਉਸਨੂੰ ਕਾਫੀ ਮੁਸ਼ਕਲਾਂ ਆਉਂਦੀਆਂ ਹਨ ਕਿਉਕਿ ਮਿੱਟੀ ਫ਼ਸਲ ਦੀ ਬਿਜਾਈ ਦੇ ਲਈ ਤਿਆਰ ਨਹੀਂ ਹੁੰਦੀ| ਅਜਿਹੇ ਸਮੇ ਦੇ ਵਿਚ ਬੱਕਰੀਆਂ ਦੀਆਂ ਮੇਂਗਣਾ ਰਾਮਬਾਨ ਦਾ ਕੰਮ ਕਰਦੀਆਂ ਹਨ|ਜੇਕਰ ਬੱਕਰੀ ਦੀਆਂ ਮੇਂਗਣਾ ਦੀ ਵਰਤੋਂ ਖੇਤ ਦੀ ਤਿਆਰੀ ਤੋਂ ਪਹਿਲਾਂ ਕੀਤੀ ਜਾਂਦੀ ਹੈ ਤਾ ਨਵੀ ਮਿੱਟੀ ਵੀ ਫ਼ਸਲ ਦਾ ਵਧੀਆ ਝਾੜ ਦਿੰਦੀ ਹੈ|

 4. ਜੇਕਰ ਮੱਝ ਜਾ ਗਾਂ ਦੀ ਗੱਲ ਕਰੀਏ ਤਾ ਇਹਨਾਂ ਦਾ ਜੈਵਿਕ ਖੇਤੀ ਵਿਚ ਇਕ ਅਹਿਮ ਯੋਗਦਾਨ ਹੈ| ਇਹਨਾਂ ਦੇ ਮੱਲ ਮੂਤਰ ਤੋਂ ਖਾਦ ਤਿਆਰ ਕੀਤੀ ਜਾਂਦੀ ਹੈ| ਇਹਨਾਂ ਦੇ ਗੋਬਰ ਤੋਂ ਹੀ ਵਰਮੀਕੰਪੋਸਟ ਤਿਆਰ ਕੀਤੀ ਜਾਂਦੀ ਹੈ| ਇਸਤੋਂ ਇਲਾਵਾ ਕੀਟਨਾਸ਼ਕ ਬਣਾਉਣ ਵਿਚ ਵੀ ਇਹਨਾਂ ਦਾ ਮੂਤਰ ਵਰਤਿਆ ਜਾਂਦਾ ਹੈ| ਜੇਕਰ ਕਿਸਾਨ ਦੇ ਘਰ ਪਸ਼ੂ ਹਨ ਤਾ ਉਸਦਾ ਖੇਤੀ ਵਿਚ ਬਹੁਤ ਘੱਟ ਖਰਚਾ ਹੁੰਦਾ ਹੈ ਕਿਉਕਿ ਉਹ ਖਾਦ ਵੀ ਘਰ ਹੀ ਤਿਆਰ ਕਰ ਸਕਦੇ ਹੈ ਅਤੇ ਕੀਟਨਾਸ਼ਕ ਵੀ|

ਪਿੰਡਾਂ ਵਿਚ ਹਾਲੇ ਵੀ ਇਕ ਜਗਾਹ ਤੋਂ ਦੂਸਰੀ ਜਗਾਹ ਚਾਰਾ ਜਾ ਹੋਰ ਅਨਾਜ ਨੂੰ ਲੈਕੇ ਜਾਣ ਲਈ ਪਸ਼ੂਆਂ ਦੀ ਲੋੜ ਪੈਂਦੀ ਹੈ| ਜਿਸਦੇ ਨਾਲ ਉਹਨਾਂ ਦਾ ਯਾਤਾਯਾਤ ਦਾ ਸਾਧਣ ਵੀ ਪਸ਼ੂ ਹਨ| ਖੇਤੀ ਵਿਭਿੰਤਾ ਦੀ ਜੇਕਰ ਗੱਲ ਕੀਤੀ ਜਾਂਦੀ ਹੈ ਤਾ ਕਿਸਾਨਾਂ ਨੂੰ ਲੋੜ ਹੈ ਇਸਨੂੰ ਅਪਨਾਉਣ ਦੀ ਕਿਉਕਿ ਇਸਦੇ ਨਾਲ ਕਿਸਾਨਾਂ ਨੂੰ ਕਈ ਫਾਇਦੇ ਹਨ ਜਿਸਦੇ ਨਾਲ ਕਿਸਾਨਾਂ ਨੂੰ ਆਮਦਨੀ ਵੀ ਆਉਂਦੀ ਹੈ ਅਤੇ ਜਿਹੜੇ ਉਹ ਪਸ਼ੂਆਂ ਨੂੰ ਪਾਲਦੇ ਨਾਲ ਉਸ ਨਾਲ ਉਸਦੀ ਖੇਤੀ ਵਿਚ ਵੀ ਮਦਦ ਹੁੰਦੀ ਹੈ|ਕਿਸਾਨਾਂ ਦੀ ਮਦਦ ਪਸ਼ੂ ਤਾ ਕਰਦੇ ਨਾਲ ਪੰਛੀ ਵੀ ਹਨ ਜੋ ਕਿਸਾਨਾਂ ਦੀ ਮਦਦ ਕਰਦੇ ਹਨ| ਖੇਤਾਂ ਵਿਚ ਚਿੜੀਆਂ ਵੀ ਕੀੜਿਆਂ ਨੂੰ ਖਾਂਦੀਆਂ ਨੇ ਤੇ ਕਿਸਾਨਾਂ ਦਾ ਨੁਕਸਾਨ ਹੋਣ ਤੋਂ ਬਚਾਉਂਦੀਆਂ ਨੇ|

ਅੰਤ ਵਿਚ ਇਹੀ ਕਿਹਾ ਜਾ ਸਕਦਾ ਹੈ ਕੇ ਜਿਹੜੇ ਕਿਸਾਨ ਖੇਤੀ ਦੇ ਨਾਲ ਨਾਲ ਪਸ਼ੂ ਪਾਲਣ ਕਰਦੇ ਹਨ ਉਹਨਾਂ ਨੂੰ ਦੁੱਗਣਾ ਮੁਨਾਫ਼ਾ ਹੁੰਦਾ ਹੈ ਅਤੇ ਖੇਤੀ ਵਿਚ ਆਮਦ ਘੱਟ ਜਾਂਦੀ ਹੈ| ਕਿਹਾ ਜਾ ਸਕਦਾ ਹੈ ਕੇ ਜਿਹੜੇ ਕਿਸਾਨ ਖੇਤੀ ਦੇ ਨਾਲ ਨਾਲ ਪਸ਼ੂ ਪਾਲਣ ਕਰਦੇ ਹਨ ਉਹਨਾਂ ਨੂੰ ਦੁੱਗਣਾ ਮੁਨਾਫ਼ਾ ਹੁੰਦਾ ਹੈ ਅਤੇ ਖੇਤੀ ਵਿਚ ਆਮਦ ਘੱਟ ਜਾਂਦੀ ਹੈ|

ਜੇਕਰ ਤੁਸੀ ਖੇਤੀਬਾੜੀ ਜਾਂ ਪਸ਼ੂ ਪਾਲਣ ਦੇ ਕਿੱਤੇ ਨਾਲ ਜੁੜੇ ਹੋਏ ਕਿਸਾਨ ਹੋ ਅਤੇ ਪਸ਼ੂ ਪਾਲਣ ਜਾਂ ਖੇਤੀਬਾੜੀ ਨਾਲ ਸੰਬੰਧਿਤ ਤੁਹਾਡਾ ਕੋਈ ਵੀ ਸਵਾਲ ਹੋਵੇ ਤਾਂ ਆਪਣੀ ਖੇਤੀ ਐੱਪ ਡਾਊਨਲੋਡ ਕਰੋ ਅਤੇ ਮਾਹਿਰਾਂ ਨਾਲ ਜੁੜੋ|

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ