animal-identification1

ਪਸ਼ੂਆਂ ਦੀ ਪਹਿਚਾਣ ਰੱਖਣ ਦੇ ਤਰੀਕੇ ਅਤੇ ਇਸਦੇ ਫਾਇਦੇ

ਪਸ਼ੂ-ਪਾਲਕ ਕਿਸਾਨ ਆਪਣੇ ਪਸ਼ੂਆਂ ਦੀ ਕੀਮਤ ਜਾਣਦੇ ਹਨ, ਕਿਉਂਕਿ ਆਪਣੀਆਂ ਰੋਜ਼ਮਰ੍ਹਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਉਹ ਇਨ੍ਹਾਂ ‘ਤੇ ਨਿਰਭਰ ਹਨ। ਸੋ ਅਜਿਹੇ ਵਿੱਚ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਆਪਣੇ ਅਤੇ ਦੂਜਿਆਂ ਦੇ ਪਸ਼ੂਆਂ ਵਿੱਚ ਵੱਖਰੇਵਾਂ ਕੀਤਾ ਜਾਵੇ। ਹਜ਼ਾਰਾਂ ਸਾਲਾਂ ਤੋਂ ਲੋਕਾਂ ਵੱਲੋਂ ਕਈ ਤਰ੍ਹਾਂ ਦੇ ਪਸ਼ੂ ਪਹਿਚਾਣ ਦੇ ਤਰੀਕੇ ਅਪਣਾਏ ਜਾਂਦੇ ਹਨ; ਹਾਲਾਂਕਿ ਇਨ੍ਹਾਂ ਦਿਨਾਂ ਵਿੱਚ ਪਸ਼ੂ-ਪਾਲਣ ਦੇ ਵਿਕਾਸ ਦੇ ਨਾਲ ਕਈ ਨਵੀਆਂ ਤਕਨੀਕਾਂ ਪ੍ਰਸਿੱਧ ਹੋ ਗਈਆਂ ਹਨ।

ਕਿਸਾਨ ਆਮ ਤੌਰ ‘ਤੇ ਪਸ਼ੂ ਦੇ ਜਨਮ ਤੋਂ ਕੁੱਝ ਘੰਟੇ ਜਾਂ ਦਿਨ ਬਾਅਦ ਪਸ਼ੂ ਦੇ ਪਹਿਚਾਣ ਚਿੰਨ੍ਹ ਲਗਾਉਂਦੇ ਹਨ। ਪਸ਼ੂ ਪਹਿਚਾਣ ਜ਼ਿਆਦਾਤਰ ਜ਼ਰੂਰੀ ਨਾ ਸਮਝਿਆ ਜਾਣ ਵਾਲਾ ਪਸ਼ੂ ਪਾਲਣ ਦਾ ਅਹਿਮ ਕੰਮ ਹੈ। ਆਓ ਪਸ਼ੂ ਟੈਗਿੰਗ ਦੇ ਕੁੱਝ ਮੁੱਖ ਤਰੀਕਿਆਂ ਅਤੇ ਇਸਦੇ ਫਾਇਦਿਆਂ ਬਾਰੇ ਜਾਣੀਏ।

ਪਸ਼ੂਆਂ ਦੀ ਪਹਿਚਾਣ ਦੇ ਤਰੀਕੇ

 • ਟੈਟੂ ਬਣਾਉਣਾ

ਟੈਟੂ ਬਣਾਉਣਾ ਪਹਿਚਾਣ ਲਈ ਟੈਟੂ ਬਣਾਉਣਾ ਸਭ ਤੋਂ ਪੁਰਾਣਾ ਟਿਕਾਊ ਤਰੀਕਾ ਹੈ, ਜਿਸ ਵਿੱਚ ਸੂਈ ਨਾਲ ਪਸ਼ੂ ਦੀ ਚਮੜੀ, ਜ਼ਿਆਦਾਤਰ ਕੰਨ ‘ਤੇ ਸੁਰਾਖ ਬਣਾਏ ਜਾਂਦੇ ਹਨ। ਫਿਰ ਇਨ੍ਹਾਂ ਸੁਰਾਖਾਂ ਵਿੱਚ ਸਿਆਹੀ ਭਰੀ ਜਾਂਦੀ ਹੈ ਅਤੇ ਜਖ਼ਮ ਭਰ ਜਾਣ ‘ਤੇ ਟੈਟੂ ਦਿਖਣਾ ਸ਼ੁਰੂ ਹੋ ਜਾਂਦਾ ਹੈ। ਇਸ ਤਰੀਕੇ ਲਈ ਵਰਤਿਆ ਜਾਣ ਵਾਲਾ ਸਮਾਨ ਚੰਗੀ ਤਰ੍ਹਾਂ ਕੀਟਾਣੂ-ਰਹਿਤ ਹੋਣਾ ਚਾਹੀਦਾ ਹੈ ਅਤੇ ਧਿਆਨ ਰੱਖੋ ਕਿ ਪਸ਼ੂ ਨੂੰ ਇਸ ਨਾਲ ਕੋਈ ਇਨਫੈੱਕਸ਼ਨ ਜਾਂ ਬਿਮਾਰੀ ਨਾ ਹੋਵੇ। ਆਮ ਤੌਰ ‘ਤੇ ਇਸ ਤਰੀਕੇ ਵਿੱਚ ਪੁਰਾਣੇ ਟੈਟੂ ਦੀ ਪਹਿਚਾਣ ਕਰਨਾ ਮੁਸ਼ਕਿਲ ਹੁੰਦਾ ਹੈ ਅਤੇ ਇਸਨੂੰ ਦੇਖਣ ਲਈ ਤੇਜ਼ ਰੌਸ਼ਨੀ ਦੀ ਲੋੜ ਹੁੰਦੀ ਹੈ।

 • ਕੰਨਾਂ ਵਿੱਚ ਟੈਗ ਲਗਾਉਣਾ

ਕੰਨਾਂ ਵਾਲੇ ਟੈਗ ਟੈਟੂ ਤੋਂ ਵੱਖ ਹੁੰਦੇ ਹਨ ਅਤੇ ਦੂਰ ਤੋਂ ਪੜ੍ਹੇ ਜਾ ਸਕਦੇ ਹਨ; ਤੁਹਾਨੂੰ ਪਸ਼ੂ ਦੀ ਪਹਿਚਾਣ ਕਰਨ ਲਈ ਪਸ਼ੂ ਨੂੰ ਫੜਨ ਦੀ ਲੋੜ ਨਹੀਂ। ਕੰਨਾਂ ਵਾਲੇ ਟੈਗ ਪਸ਼ੂਆਂ ਦੀ ਪਹਿਚਾਣ ਲਈ ਆਮ ਵਰਤੇ ਜਾਂਦੇ ਹਨ। ਕਿਸਾਨ ਪਸ਼ੂ ਲਈ ਨਿਰਧਾਰਿਤ ਕੀਤਾ ਨੰਬਰ ਨੋਟ ਕਰਨ ਅਤੇ ਟੈਗ ਪਾਉਣ ਤੋਂ ਪਹਿਲਾਂ ਕੰਨ ਦੀ ਨਰਮ ਹੱਡੀ ‘ਤੇ ਨਿਸ਼ਾਨ ਲਾਉਣ।

 • ਕੰਨ ਕੱਟਣਾ

ਕੰਨ ਕੱਟਣਾ ਪਸ਼ੂ-ਪਹਿਚਾਣ ਦਾ ਆਸਾਨ ਤਰੀਕਾ ਹੈ, ਜੋ ਆਮ ਤੌਰ ‘ਤੇ ਬੱਕਰੀਆਂ, ਖਰਗੋਸ਼ਾਂ, ਸੂਰਾਂ, ਭੇਡਾਂ ਆਦਿ ਵਿੱਚ ਵਰਤਿਆ ਜਾਂਦਾ ਹੈ। ਇਸ ਤਰੀਕੇ ਵਿੱਚ ਇੱਕ ਤਜ਼ਰਬੇਕਾਰ ਪਸ਼ੂ-ਪਾਲਕ ਪਸ਼ੂ ਦੇ ਕੰਨ ‘ਚੋਂ ਛੋਟਾ ਹਿੱਸਾ ਕੱਟ ਕੇ ਨਿਸ਼ਾਨ ਬਣਾਉਂਦਾ ਹੈ। ਹਰੇਕ ਕੱਟ ਇੱਕ ਨੰਬਰ ਦਰਸਾਉਂਦਾ ਹੈ, ਜੋ ਇਸਦੇ ਨਿਸ਼ਾਨ ‘ਤੇ ਅਧਾਰਿਤ ਹੁੰਦਾ ਹੈ, ਜਿਵੇਂ ਕਿ ਉੱਪਰੀ ਸਿਰਾ, ਹੇਠਲੇ ਪਾਸੇ, ਬਿਲਕੁਲ ਖੱਬੇ ਅਤੇ ਜ਼ਿਆਦਾਤਰ ਖੱਬੇ/ਸੱਜੇ ਕੰਨ ਨਾਲ ਪਸ਼ੂਆਂ ਨੂੰ ਵੱਖ ਕੀਤਾ ਜਾ ਸਕਦਾ ਹੈ।

 • ਬਰੈਂਡਿੰਗ

ਬਰੈਂਡਿੰਗ ਪਸ਼ੂ-ਪਹਿਚਾਣ ਦਾ ਇੱਕ ਹੋਰ ਪ੍ਰਭਾਵਸ਼ਾਲੀ ਤਰੀਕਾ ਹੈ, ਜੋ ਅਕਸਰ ਪਸ਼ੂਆਂ ਦੀ ਛੋਟੀ ਉਮਰ ‘ਚ ਅਪਣਾਇਆ ਜਾਂਦਾ ਹੈ। ਇਸ ਤਕਨੀਕ ਵਿੱਚ ਇੱਕ ਗਰਮ ਸੰਦ, ਜਿਸ ‘ਤੇ ਨੰਬਰ ਜਾਂ ਚਿੰਨ੍ਹ ਬਣੇ ਹੁੰਦੇ ਹਨ, ਨੂੰ ਪਸ਼ੂ ਦੇ ਸਰੀਰ, ਆਮ ਤੌਰ ‘ਤੇ ਪਿੱਛੇ, ਅਰਾਮ ਨਾਲ ਦਬਾਇਆ ਜਾਂਦਾ ਹੈ। ਇੱਕ ਵਾਰ ਜਦੋਂ ਚਮੜੀ ਦੇ ਟਿਸ਼ੂ ਸੜ ਜਾਂਦੇ ਹਨ ਅਤੇ ਠੀਕ ਹੋ ਜਾਂਦੇ ਹਨ, ਤਾਂ ਨੰਬਰ/ਚਿੰਨ੍ਹ ਦਿਖਣੇ ਸ਼ੁਰੂ ਹੋ ਜਾਂਦੇ ਹਨ ਅਤੇ ਲੰਬੇ ਸਮੇਂ ਤੱਕ ਰਹਿੰਦੇ ਹਨ। ਅਜਿਹਾ ਹੀ ਤਰੀਕਾ, ਪੇਂਟ ਬਰੈਂਡਿੰਗ ਵੀ ਅਸਥਾਈ ਤੌਰ ‘ਤੇ ਵਰਤਿਆ ਜਾਂਦਾ ਹੈ।

 • ਨੱਕ ਪ੍ਰਿੰਟਿੰਗ

ਨੱਕ ਪ੍ਰਿੰਟਿੰਗ ਕੁੱਝ ਉਚਿਤ ਟਿਕਾਊ ਪਹਿਚਾਣ ਤਰੀਕਿਆਂ ਵਿੱਚੋਂ ਇੱਕ ਹੈ; ਇਸ ਵਿੱਚ ਪਹਿਚਾਣ ਨੂੰ ਬਦਲਣਾ ਲਗਭਗ ਮੁਸ਼ਕਿਲ ਹੁੰਦਾ ਹੈ। ਇਹ ਉਨ੍ਹਾਂ ਕਿਸਾਨਾਂ ਲਈ ਆਮ ਪ੍ਰਕਿਰਿਆ ਹੈ ਜੋ ਪਸ਼ੂਆਂ ਅਤੇ ਭੇਡਾਂ ਦੀਆਂ ਪ੍ਰਦਰਸ਼ਨੀਆਂ ਅਤੇ ਵੇਚਣ ਲਈ ਜਾਂਦੇ ਹਨ। ਨੱਕ ਪ੍ਰਿੰਟਿੰਗ ਲਗਭਗ ਉਂਗਲ (ਫਿੰਗਰ) ਪ੍ਰਿੰਟਿੰਗ ਵਾਂਗ ਹੀ ਹੁੰਦੀ ਹੈ, ਜਿਸ ਵਿੱਚ ਹਰੇਕ ਪਸ਼ੂ ਦੇ ਨੱਕ ‘ਤੇ ਬਿੰਦੀਆਂ ਜਾਂ ਲਾਈਨਾਂ ਬਣਾਈਆਂ ਜਾਂਦੀਆਂ ਹਨ, ਜਿਸ ਨਾਲ ਪਹਿਚਾਣ ਕਰਨਾ ਆਸਾਨ ਹੋ ਜਾਂਦਾ ਹੈ।

 • ਨੰਬਰ ਟੈਗਿੰਗ

ਨੰਬਰ ਟੈਗਿੰਗ ਵਿੱਚ ਵੱਡੇ ਧਾਤੂ ਦੇ ਟੈਗ ਵਰਤੇ ਜਾਂਦੇ ਹਨ, ਜੋ ਉਚਿੱਤ ਦੂਰੀ ਪਹਿਚਾਣੇ ਜਾ ਸਕਦੇ ਹਨ। ਕਿਸਾਨ ਆਮ ਤੌਰ ‘ਤੇ ਧਾਤੂ ਟੈਗ ਨੂੰ ਗਲੇ ਦੀ ਸੰਗਲੀ ਨਾਲ ਲਟਕਾ ਦਿੰਦੇ ਹਨ। ਇਹ ਪੁਰਾਣਾ ਤਰੀਕਾ ਹੈ, ਜਿਸ ਵਿੱਚ ਟੈਗ ਗੁਆਚ ਸਕਦੇ ਹਨ ਅਤੇ ਇਹੀ ਇਸਦਾ ਮੁੱਖ ਨੁਕਸਾਨ ਹੈ। ਇਹ ਤਰੀਕਾ ਜ਼ਿਆਦਾਤਰ ਖੱਚਰਾਂ, ਭੇਡਾਂ, ਬੱਕਰੀਆਂ, ਪਸ਼ੂਆਂ ਅਤੇ ਖ਼ਰਗੋਸ਼ਾਂ  ਵਿੱਚ ਵਰਤਿਆ ਜਾਂਦਾ ਹੈ।

 • ਮਾਈਕ੍ਰੋਚਿਪ ਪਾਉਣਾ

ਮਾਈਕ੍ਰੋਚਿਪ ਦੁਆਰਾ ਪਹਿਚਾਣ ਦਾ ਤਰੀਕਾ ਤਕਨਾਲੋਜੀ ਅਨੁਸਾਰ ਆਧੁਨਿਕ ਤਰੀਕਾ ਹੈ। ਇਸ ਵਿੱਚ ਇੱਕ ਮਾਈਕ੍ਰੋ ਚਿਪ ਪਸ਼ੂ ਦੇ ਕੰਨ ਜਾਂ ਪੂਛ ਵਿੱਚ ਪਾਈ ਜਾਂਦੀ ਹੈ, ਜਿਸ ਵਿੱਚ ਮਾਲਕ ਅਤੇ ਜਗ੍ਹਾ ਦੀ ਸਥਾਈ ਪਹਿਚਾਣ ਹੁੰਦੀ ਹੈ। ਪਸ਼ੂ-ਮਾਹਿਰ ਅਕਸਰ ਇਸ ਤਰੀਕੇ ਦੀ ਸਿਫਾਰਸ਼ ਕਰਦੇ ਹਨ, ਕਿਉਂਕਿ ਇਸ ਤਕਨੀਕ ਵਿੱਚ ਚਿਪ ਪਾਉਣ ਸਮੇਂ ਹਲਕਾ ਜਿਹਾ ਦਰਦ ਹੀ ਮਹਿਸੂਸ ਹੁੰਦਾ ਹੈ। ਚਿਪ ਪਾਉਣ ਤੋਂ ਬਾਅਦ ਇਹ ਜ਼ਰੂਰੀ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਚਿਪ ਸਕੈਨ ਹੋ ਰਹੀ ਹੈ ਜਾਂ ਨਹੀਂ। ਕੁੱਝ ਪਸ਼ੂ ਮੇਲਿਆਂ ਅਤੇ ਪ੍ਰਦਰਸ਼ਨੀਆਂ ਵਿੱਚ ਮਾਈਕ੍ਰੋਚਿਪ ਜ਼ਰੂਰੀ ਹੁੰਦੀ ਹੈ।

ਪਸ਼ੂ ਟੈਗ ਦੇ ਫਾਇਦੇ:

 • ਪਸ਼ੂ ਪਾਲਕ ਅਤੇ ਬਰੀਡਰ ਆਸਾਨੀ ਨਾਲ ਪਸ਼ੂਆਂ ਦੇ ਰਿਕਾਰਡ ਤਿਆਰ ਕਰ ਸਕਦੇ ਹਨ।
 • ਇਸ ਨਾਲ ਪਸ਼ੂਆਂ ਦੇ ਪੁਰਾਣੇ ਰਿਕਾਰਡ ਦੇਖ ਕੇ ਇਲਾਜ ਕਰਨ ਵਿੱਚ ਆਸਾਨੀ ਹੁੰਦੀ ਹੈ।
 • ਬ੍ਰੀਡਿੰਗ ਸੀਜ਼ਨ (ਸਮਾਂ) ਆਉਣ ‘ਤੇ ਬਦਲਣ ਵਾਲੇ ਸਟੌਕ ਦੀ ਚੋਣ ਆਸਾਨੀ ਨਾਲ ਹੋ ਸਕਦੀ ਹੈ।
 • ਪਸ਼ੂਆਂ ਦੇ ਵਿਹਾਰ ਅਤੇ ਕਿਰਿਆਵਾਂ ਨੂੰ ਆਸਾਨੀ ਨਾਲ ਟਰੈਕ ਕੀਤਾ ਜਾ ਸਕਦਾ ਹੈ।
 • ਮਲਕੀਅਤ ਸਥਾਪਿਤ ਕਰਨਾ ਬੀਮਾ ਰਾਸ਼ੀ ਲੈਣ ਸਮੇਂ ਪਸ਼ੂ ਦੀ ਟੈਗਿੰਗ ਜ਼ਰੂਰੀ ਹੁੰਦੀ ਹੈ।
 • ਪਸ਼ੂਆਂ ‘ਤੇ (ਰਿਸਰਚ ਲਈ) ਪੜ੍ਹਾਈ ਅਤੇ ਪ੍ਰਬੰਧਨ ਲਈ ਅਹਿਮ

ਪਸ਼ੂਆਂ ਦੀ ਟੈਗਿੰਗ ਦੀ ਪ੍ਰਕਿਰਿਆ ਅਤੇ ਇਸਦੇ ਫਾਇਦਿਆਂ ਬਾਰੇ ਹੋਰ ਜਾਣਨ ਲਈ ਇਹ ਵੀਡੀਓ ਦੇਖੋ:

ਹੋ ਸਕਦਾ ਹੈ ਕਿ ਤੁਸੀਂ ਆਪਣੇ ਪਸ਼ੂਆਂ ਨੂੰ ਨਾਮ ਦਿੱਤੇ ਹੋਣ ਅਤੇ ਉਨ੍ਹਾਂ ਦੀ ਪਹਿਚਾਣ ਵੀ ਇਸੇ ਨਾਲ ਕਰਦੇ ਹੋਵੋ, ਪਰ ਇਹ ਤਰੀਕਾ ਛੋਟੇ ਫਾਰਮਾਂ ‘ਤੇ ਹੀ ਵਰਤਿਆ ਜਾ ਸਕਦਾ ਹੈ, ਵੱਡੇ ਪਸ਼ੂ ਫਾਰਮਾਂ ‘ਤੇ ਇਹ ਸੰਭਵ ਨਹੀਂ। ਇਸ ਲਈ ਪਸ਼ੂਆਂ ਦੀ ਟੈਗਿੰਗ ਜ਼ਰੂਰੀ ਹੈ; ਅਤੇ ਅੱਜ-ਕੱਲ੍ਹ ਇਹ ਬਹੁਤ ਅਸਾਨ ਵੀ ਹੈ। ਤੁਸੀਂ ਉੱਪਰ ਦੱਸੇ ਕਿਸੇ ਵੀ ਅਨੁਕੂਲ ਤਰੀਕੇ ਨੂੰ ਅਪਣਾ ਸਕਦੇ ਹੋ। ਹੋ ਸਕਦਾ ਪਸ਼ੂ ਟੈਗਿੰਗ ਸੰਬੰਧੀ ਤੁਹਾਡੇ ਬਹੁਤ ਸਾਰੇ ਸਵਾਲ ਵੀ ਹੋਣ, ਪਰ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਆਪਣੇ ਸਮਾਰਟਫੋਨ ‘ਤੇ ਆਪਣੀ ਖੇਤੀ ਐਪ ਡਾਊਨਲੋਡ ਕਰੋ ਅਤੇ ਵਰਤੋ, ਆਪਣੇ ਸਾਰੇ ਸਵਾਲਾਂ ਦੇ ਜਵਾਬ ਪਾਓ ਅਤੇ ਖੇਤੀਬਾੜੀ ਸੰਬੰਧੀ ਸਾਰੀਆਂ ਸਮੱਸਿਆਵਾਂ ਦੇ ਹੱਲ ਪਾਓ। ਹੋਣੇ ਐਪ ਡਾਊਨਲੋਡ ਕਰੋ!

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ