ਪੈਦਾਵਾਰ ਵਧਾਉਣ ਦੇ ਲਈ ਹਰੀ ਖਾਦ ਦੀ ਬਿਜਾਈ ਕਰੋ

ਪੰਜਾਬ ਵਿਚ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਦੀ ਕਾਸ਼ਤ ਕਰਨ ਨਾਲ ਪੈਦਾਵਾਰ ਵਿਚ ਕਾਫੀ ਵਾਧਾ ਹੋਇਆ ਪਰ ਲਗਾਤਾਰ ਝੋਨਾ-ਕਣਕ ਦੀਆਂ ਜ਼ਿਆਦਾ ਝਾੜ ਦੇਣ ਵਾਲੀਆਂ ਕਿਸਮਾਂ ਦੀ ਕਾਸ਼ਤ ਕਰਨ ਨਾਲ ਜ਼ਮੀਨ ਦੀ ਸਿਹਤ ’ਤੇ ਬੁਰਾ ਪ੍ਰਭਾਵ ਪਿਆ ਹੈ।ਕਿਸਾਨ ਜ਼ਿਆਦਾਤਰ ਯੂਰੀਆ ਅਤੇ ਡਾਇਆ (DAP) ਖਾਦਾਂ ਦਾ ਇਸਤੇਮਾਲ ਕਰਦੇ ਹਨ। ਇਨ੍ਹਾਂ ਖਾਦਾਂ ਨਾਲ ਨਾਈਟ੍ਰੋਜਨ ਅਤੇ ਫਾਸਫੋਰਸ ਤੱਤ ਮਿਲਦਾ ਹੈ ਅਤੇ ਕੁਝ ਕਿਸਾਨ ਮਿਉਰੇਟ ਆਫ ਪੋਟਾਸ਼ ਨੂੰ ਪੋਟਾਸ਼ ਤੱਤ ਲਈ ਵਰਤਦੇ ਹਨ।ਇਨ੍ਹਾਂ ਖਾਦਾਂ ਨਾਲ ਨਾਈਟ੍ਰੋਜਨ ਅਤੇ ਫਾਸਫੋਰਸ ਤੱਤ ਮਿਲਦਾ ਹੈ ਅਤੇ ਕੁਝ ਕਿਸਾਨ ਮਿਉਰੇਟ ਆਫ ਪੋਟਾਸ਼ ਨੂੰ ਪੋਟਾਸ਼ ਤੱਤ ਲਈ ਵਰਤਦੇ ਹਨ। ਜ਼ਮੀਨ ਵਿਚ ਲਘੂ ਤੱਤਾਂ ਜਿਵੇਂ ਕਿ ਜ਼ਿੰਕ, ਲੋਹਾ, ਸਲਫਰ ਅਤੇ ਮੈਂਗਨੀਜ਼ ਆਦਿ ਦੀ ਘਾਟ ਆਉਣ ਲੱਗ ਪਈ ਹੈ, ਜਿਸ ਦਾ ਸਿੱਧਾ ਅਸਰ ਪੈਦਾਵਾਰ ’ਤੇ ਪੈਂਦਾ ਹੈ। ਰੂੜੀ ਦੀ ਖਾਦ ਅਤੇ ਕੰਪੋਸਟ ਕਾਫੀ ਮਿਕਦਾਰ ਵਿਚ ਨਹੀਂ ਮਿਲ ਸਕਦੀਆਂ। ਕਣਕ ਦੀ ਵਾਢੀ ਕਰਨ ਤੋਂ ਬਾਅਦ ਅਤੇ ਸਾਉਣੀ ਰੁੱਤ ਦੀ ਫਸਲ ਬੀਜਣ ਤੋਂ ਪਹਿਲਾਂ ਖੇਤ ਕਾਫੀ ਸਮੇਂ ਲਈ ਖਾਲੀ ਰਹਿੰਦੇ ਹਨ ਅਤੇ ਅਸੀਂ ਹਰੀ ਖਾਦ ਦੀ ਫਸਲ ਬੀਜ ਕੇ ਜ਼ਮੀਨ ਵਿਚ ਜੈਵਿਕ ਮਾਦਾ ਵਧਾ ਸਕਦੇ ਹਾਂ। ਹਰੀ ਖਾਦ ਨਾਲ ਜ਼ਮੀਨ ਨੂੰ ਜੈਵਿਕ ਮਾਦਾ ਮਿਲਣ ਦੇ ਨਾਲ-ਨਾਲ ਹੋਰ ਨਾਈਟ੍ਰੋਜਨ ਵੀ ਮਿਲ ਜਾਂਦੀ ਹੈ। ਇਹ ਹਰੀ ਖਾਦ ਆਪਣੀਆਂ ਜੜ੍ਹਾਂ ਵਿਚਲੀਆਂ ਗੰਢਾਂ ਵਿਚਲੇ ਬੈਕਟੀਰੀਆ ਦੀ ਸਹਾਇਤਾ ਨਾਲ ਹਵਾ ਵਿਚੋਂ ਨਾਈਟ੍ਰੋਜਨ ਲੈ ਕੇ ਜ਼ਮੀਨ ਵਿਚ ਜਮ੍ਹਾਂ ਕਰਦੀਆਂ ਹਨ। ਅਸੀਂ ਹਰੀ ਖਾਦ ਦੇ ਰੂਪ ਵਿਚ ਸਣ, ਢੈਂਚਾ ਅਤੇ ਰਵਾਂਹ ਫਸਲਾਂ ਬੀਜ ਸਕਦੇ ਹਾਂ। 40-45 ਦਿਨਾਂ ਦਾ ਸਣ ਤਕਰੀਬਨ 6-8 ਟਨ ਹਰਾ ਮਾਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਪ੍ਰਾਪਤ ਹੁੰਦਾ ਹੈ। ਹਰੀ ਖਾਦ ਨਾਲ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਅਤੇ ਲਘੂ ਤੱਤ ਜਿਵੇਂ ਕਿ ਲੋਹਾ, ਮੈਂਗਨੀਜ਼, ਜ਼ਿੰਕ ਅਤੇ ਤਾਂਬਾ ਆਦਿ ਪਾਏ ਜਾਂਦੇ ਹਨ।

• ਹਰੀ ਖਾਦ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਵਾਧਾ ਹੁੰਦਾ ਹੈ, ਕਿਉਂਕਿ ਇਹ ਜ਼ਮੀਨ ਦੇ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਅਤੇ ਹੋਰ ਖੁਰਾਕੀ ਤੱਤਾਂ ਵਿਚ ਵਾਧਾ ਕਰਦੀ ਹੈ।

• ਹਰੀ ਫ਼ਸਲ ਵਾਲੇ ਖੇਤਾਂ ਵਿਚ ਖੁਰਾਕੀ ਤੱਤਾਂ ਦੇ ਪਾਣੀ ਵਿਚ ਘੁਲ ਕੇ ਜ਼ਮੀਨ ਦੇ ਹੇਠ ਰਿਸ ਜਾਣਾ ਘੱਟ ਹੋ ਜਾਂਦਾ ਹੈ।

• ਹਰੀ ਖਾਦ ਨਾਲ ਜ਼ਮੀਨ ਦੀ ਸਿਹਤ ਵਿਚ ਸੁਧਾਰ ਹੁੰਦਾ ਹੈ। ਭਾਰੀਆਂ ਜ਼ਮੀਨਾਂ ਵਿਚ ਇਹ ਧਰਤੀ ਵਿਚ ਨਮੀ ਅਤੇ ਹਵਾ ਦਾ ਸਬੰਧ ਜੋੜਦੀ ਹੈ ਜਦਕਿ ਹਲਕੀਆਂ ਜ਼ਮੀਨਾਂ ਦੀ ਪਾਣੀ ਨੂੰ ਜਜ਼ਬ ਕਰਕੇ ਰੱਖਣ ਦੀ ਤਾਕਤ ਵਧ ਜਾਂਦੀ ਹੈ, ਜਿਸ ਕਰਕੇ ਹਰੀ ਖਾਦ ਤੋਂ ਬਾਅਦ ਬੀਜੀਆਂ ਜਾਣ ਵਾਲੀਆਂ ਫ਼ਸਲਾਂ ਦੀਆਂ ਜੜ੍ਹਾਂ ਕਾਫੀ ਵਧਦੀਆਂ ਹਨ ਜੋ ਕਿ ਬੂਟੇ ਨੂੰ ਜ਼ਿਆਦਾ ਖੁਰਾਕੀ ਤੱਤ ਸਪਲਾਈ ਕਰਨ ਵਿਚ ਸਹਾਈ ਹੁੰਦੀਆਂ ਹਨ, ਜਿਸ ਨਾਲ ਬੂਟੇ ਦਾ ਵਿਕਾਸ ਚੰਗਾ ਹੁੰਦਾ ਹੈ।

• ਹਰੀ ਖਾਦ ਨਦੀਨਾਂ ਨੂੰ ਘਟਾਉਣ ਵਿਚ ਸਹਾਇਤਾ ਕਰਦੀ ਹੈ, ਕਿਉਂਕਿ ਹਰੀ ਖਾਦ ਵਾਲੀ ਫ਼ਸਲ ਜਲਦੀ ਵਧਣ ਕਰਕੇ ਨਦੀਨਾਂ ਨੂੰ ਦੱਬ ਲੈਂਦੀ ਹੈ। ਜੋ ਨਦੀਨ ਖੇਤ ਵਿਚ ਉੱਗ ਪਏ ਹੋਣ, ਉਹ ਬੀਜ ਬਣਨ ਤੋਂ ਪਹਿਲਾਂ ਹਰੀ ਖਾਦ ਨੂੰ ਖੇਤ ਵਿਚ ਵਾਹੁਣ ਸਮੇਂ ਖੇਤ ਵਿਚ ਦੱਬ ਜਾਂਦੇ ਹਨ।

ਪੰਜਾਬ ਵਿਚ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਦੀ ਕਾਸ਼ਤ ਕਰਨ ਨਾਲ ਪੈਦਾਵਾਰ ਵਿਚ ਕਾਫੀ ਵਾਧਾ ਹੋਇਆ ਹੈ ਪਰ ਕਿਸਾਨ ਜ਼ਿਆਦਾਤਰ ਯੂਰੀਆ ਅਤੇ ਡਾਇਆ (DAP) ਖਾਦਾਂ ਦਾ ਇਸਤੇਮਾਲ ਕਰਦੇ ਹਨ ਜਿਸਦੇ ਨਾਲ ਫ਼ਸਲ ਨੂੰ ਤੱਤ ਤਾ ਮਿਲਦੇ ਹਨ ਪਰ ਜਮੀਨ ਦੀ ਉਪਜਾਊ ਸ਼ਕਤੀ ਵਿਚ ਕੋਈ ਵਾਧਾ ਨਹੀਂ ਹੁੰਦਾ। ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਦੇ ਲਈ ਤੁਸੀ ਹਰੀ ਖਾਦ ਉਗਾਓ ਜਿਸਦੇ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਿਚ ਵਾਧਾ ਹੁੰਦਾ ਹੈ। ਹਰੀ ਖਾਦ ਨਾਲ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਅਤੇ ਲਘੂ ਤੱਤ ਜਿਵੇਂ ਕਿ ਲੋਹਾ, ਮੈਂਗਨੀਜ਼, ਜ਼ਿੰਕ ਅਤੇ ਤਾਂਬਾ ਆਦਿ ਪਾਏ ਜਾਂਦੇ ਹਨ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ