ਨਹੀਂ ਜਾਣਦੇ ਹੋਵੋਗੇਂ ਤੁਸੀਂ, ਇਸਬਗੋਲ ਦੇ ਇਨ੍ਹਾਂ ਚਮਤਕਾਰੀ ਫਾਇਦਿਆਂ ਬਾਰੇ

ਕੀ ਹੈ ਇਸਬਗੋਲ?

ਇਸਬਗੋਲ ਨੂੰ ਅੰਗਰੇਜ਼ੀ ਵਿੱਚ ਸਿਲੀਅਮ ਹਸਕ ਕਹਿੰਦੇ ਹਨ। ਇਸਬਗੋਲ ਅਸਲੀਅਤ ਵਿੱਚ ਪਲਾਂਟਾਗੋ ਅੋਵਾਟਾ ਨਾਮ ਦੇ ਪੌਦੇ ਦਾ ਬੀਜ ਹੁੰਦਾ ਹੈ। ਇਸ ਦੇ ਪੱਤੇ ਐਲੋਵੇਰਾ ਤਰ੍ਹਾਂ ਦੇ ਹੁੰਦੇ ਹਨ। ਇਸ ਪੌਦੇ ਦੇ ਫੁੱਲ ਕਣਕ ਦੀ ਤਰ੍ਹਾਂ ਵੱਡੇ-ਵੱਡੇ ਹੁੰਦੇ ਹਨ ਜਿਸ ਵਿੱਚ ਇਸਬਗੋਲ ਦਾ ਬੀਜ ਪਾਇਆ ਜਾਂਦਾ ਹੈ। ਇਸਬਗੋਲ ਦਾ ਆਯੁਰਵੈਦ ਵਿੱਚ ਵੀ ਮਹੱਤਵਪੂਰਨ ਸਥਾਨ ਹੈ। ਇਹ ਆਪਣੇ ਲੈਕਸਟਿਵ, ਕੂਲਿੰਗ ਅਤੇ ਡਾਈਯੂਰੇਟਿਕ ਗੁਣਾਂ ਦੇ ਕਾਰਨ ਜਾਣਿਆਂ ਜਾਂਦਾ ਹੈ।

ਕਿਵੇਂ ਕਰਦਾ ਹੈ ਕੰਮ?

ਇਸਬਗੋਲ ਵਿੱਚ ਕੁਦਰਤੀ ਤੌਰ ‘ਤੇ ਇੱਕ ਚਿਪਚਿਪਾ ਪਦਾਰਥ ਪਾਇਆ ਜਾਂਦਾ ਹੈ। ਇਸ ਨੂੰ ਪਾਣੀ ਵਿੱਚ ਡੁਬਾਉਣ ਤੋਂ ਬਾਅਦ ਇਹ ਫੁੱਲ ਜਾਂਦਾ ਹੈ ਅਤੇ ਇੱਕ ਜੇਲ ਦਾ ਨਿਰਮਾਣ ਕਰਦਾ ਹੈ। ਇਹ ਜੇਲ ਫਿੱਕਾ (ਸੁਆਦਹੀਣ)) ਅਤੇ ਗੰਧਹੀਣ ਹੁੰਦਾ ਹੈ। ਆਪਣੇ ਲੈਕਸਟਿਵ ਗੁਣ ਕਾਰਨ ਇਹ ਆਂਤਣੀਆਂ (ਆਂਤ) ਨੂੰ ਸਾਫ ਕਰਦਾ ਹੈ ਅਤੇ ਪਾਚਣ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਤੋਂ ਇਲਾਵਾ ਇਹ ਆਂਤ ਵਿੱਚ ਮੌਜੂਦ ਬੈਕਟੀਰੀਆ ਅਤੇ ਦੂਸਰੇ ਹਾਨੀਕਾਰਕ ਟਾੱਕਸਿਨ ਨੂੰ ਵੀ ਸੋਖ ਲੈਂਦਾ ਹੈ। ਇਸ ਆਂਤ ਦੀ ਪਰਤ ‘ਤੇ ਚਿਕਨਾਹਟ ਵੀ ਲਿਆਉਂਦਾ ਹੈ।

ਇਸਬਗੋਲ ਦੀ ਤਾਸੀਰ- ਇਸਬਗੋਲ ਦੀ ਤਾਸੀਰ ਠੰਡੀ ਹੁੰਦੀ ਹੈ। ਇਹ ਸਰੀਰ ਵਿੱਚ ਜ਼ਿਆਦਾ ਗਰਮੀ ਨਾਲ ਹੋਏ ਰੋਗਾਂ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ। ਜਿਵੇਂ ਕਬਜ਼ ਅਤੇ ਆਂਤੜੀਆਂ ਦੇ ਰੋਗ।

ਇਸਬਗੋਲ ਖਾਣ ਦਾ ਸਹੀ ਸਮਾਂ- ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਇਸਬਗੋਲ ਨੂੰ ਗਰਮ ਪਾਣੀ ਵਿੱਚ ਮਿਲਾਓ ਅਤੇ ਇਸ ਮਿਸ਼ਰਣ ਨੂੰ ਪੀਵੋ।

ਮਾਤਰਾ- ਸਿਆਣੇ (ਬਾਲਗ) ਦੇ ਲਈ 7 ਤੋਂ 10 ਗ੍ਰਾਮ ਜਾਂ 4 ਤੋਂ 6 ਚਮਚ ਦੇ ਬਰਾਬਰ ਇਸਬਗੋਲ ਦਿਨ ਵਿੱਚ ਇੱਕ ਤੋਂ ਤਿੰਨ ਵਾਰ ਪਾਣੀ ਜਾਂ ਜੂਸ ਨਾਲ ਲੈਣਾ ਚਾਹੀਦਾ ਹੈ। ਸੇਵਨ ਤੋਂ ਪਹਿਲਾਂ ਇਸ ਨੂੰ ਪੂਰੀ ਰਾਤ ਫੁਲਾ ਲਵੋ।

ਇਸਬਗੋਲ ਦੇ ਫਾਇਦੇ:- ਇਸਬਗੋਲ ਦੇ ਕੁੱਝ ਅਜਿਹੇ ਫਾਇਦੇ ਵੀ ਹਨ ਜਿਨ੍ਹਾਂ ਦੇ ਬਾਰੇ ਤੁਸੀ ਸ਼ਾਇਦ ਨਹੀਂ ਜਾਣਦੇ ਹੋਵੋਗੇ। ਆਓ ਜਾਣੀਏ ਇਸਬਗੋਲ ਦੇ ਅਦਭੁੱਤ ਫਾਇਦਿਆਂ ਬਾਰੇ:

ਭਾਰ ਘੱਟ ਕਰਨ ਵਿੱਚ ਸਹਾਇਕ- ਤੁਹਾਡੀ ਆਂਤੜੀਆਂ ਵਿੱਚ ਮੌਜੂਦ ਵੇਸਟੇਜ ਦੇ ਕਾਰਨ ਸਰੀਰ ਵਿੱਚ ਫੈਟ ਵਧਣ ਲੱਗਦੀ ਹੈ, ਜਦੋਂ ਤੱਕ ਤੁਹਾਡਾ ਪੇਟ ਸਾਫ ਨਹੀਂ ਹੋਵੇਗਾ ਉਦੋਂ ਤੱਕ ਤੁਸੀ ਸਵੱਸਥ ਨਹੀਂ ਰਹਿ ਸਕਦੇ। ਪੇਟ ਸਾਫ ਨਾ ਹੋਣਾ ਭਾਰ ਵਧਣ ਦਾ ਕਾਰਨ ਬਣਦਾ ਹੈ। ਜੇਕਰ ਤੁਸੀਂ ਚਾਹੁੰਦੇ ਹੋ ਤੁਹਾਡਾ ਭਾਰ ਨਿਯੰਤ੍ਰਿਤ ਰਹੇ ਤਾਂ ਰਾਤ ਨੂੰ ਸੌਣ ਸਮੇਂ ਕੁੱਝ ਦਿਨਾਂ ਤੱਕ ਇਸਬਗੋਲ ਦਾ ਸੇਵਨ ਕਰ ਸਕਦੇ ਹੋ। ਫਾਇਬਰ ਯੁਕਤ ਇਸਬਗੋਲ ਦੇ ਸੇਵਨ ਨਾਲ ਭਾਰ ਘੱਟ ਕਰਨ ਵਿੱਚ ਮਦਦ ਮਿਲਦੀ ਹੈ।

ਦਸਤ ਤੋਂ ਰੱਖੇ ਦੂਰ- ਕੀ ਤੁਸੀਂ ਇੱਸ ਗੱਲ ਦੀ ਕਲਪਨਾ ਕਰ ਸਕਦੇ ਹੋ ਕਿ ਕਿਸੇ ਘਰੇਲੂ ਉਪਚਾਰ ਨਾਲ ਤੁਹਾਡੀ ਕਬਜ਼ ਅਤੇ ਦਸਤ ਠੀਕ ਹੋ ਜਾਵੇ, ਤਾਂ ਅਜਿਹਾ ਹੋ ਸਕਦਾ ਹੈ। ਇਸਬਗੋਲ ਦੇ ਸੇਵਨ ਨਾਲ ਇਨ੍ਹਾਂ ਦੋਨਾਂ ਸਮੱਸਿਆਵਾਂ ਤੋਂ ਆਰਾਮ ਮਿਲਦਾ ਹੈ। ਇਸਬਗੋਲ ਨੂੰ ਦਹੀਂ ਨਾਲ ਖਾਣ ਨਾਲ ਪੇਟ ਸੰਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ।

ਸ਼ੂਗਰ ਵਿੱਚ ਲਾਭਕਾਰੀ- ਇਸਬਗੋਲ ਫਾਇਬਰ ਨਾਲ ਭਰਪੂਰ ਹੈ। ਜ਼ਿਆਦਾ ਫਾਇਬਰ ਯੁਕਤ ਆਹਾਰ ਸ਼ੂਗਰ ਰੋਗ ਦੇ ਮਰੀਜ਼ ਵਿੱਚ ਬਲੱਡ ਸ਼ੂਗਰ ਦੇ ਸਤਰ ਨੂੰ ਘੱਟ ਕਰ ਸਕਦਾ ਹੈ। ਇਸਬਗੋਲ ਵਿੱਚ ਇੱਕ ਕੁਦਰਤੀ ਪਦਾਰਥ ਵੀ ਮੌਜੂਦ ਹੁੰਦਾ ਹੈ ਜਿਸ ਨੂੰ ਜਿਲੇਟਨ ਕਹਿੰਦੇ ਹਨ। ਜਿਲੇਟਨ ਸਰੀਰ ਵਿੱਚ ਗਲੂਕੋਜ਼ ਦੇ ਟੁੱਟਣ ਅਤੇ ਸੋਖਣ ਦੀ ਪ੍ਰਕਿਰਿਆ ਨੂੰ ਹੌਲੀ ਕਰਦਾ ਹੈ। ਜਿਸ ਨਾਲ ਸ਼ੂਗਰ ਕੰਟਰੋਲ ਵਿੱਚ ਰਹਿੰਦੀ ਹੈ।

ਸੁੱਕੀ ਖੰਘ ਤੋਂ ਰਾਹਤ- ਇਸਬਗੋਲ ਨੂੰ ਖੰਡ ਨਾਲ ਲੈਣਾ ਸੁੱਕੀ ਖੰਘ ਦੇ ਲਈ ਇੱਕ ਵਧੀਆ ਕੁਦਰਤੀ ਉਪਚਾਰ ਹੈ। ਇਸਬਗੋਲ ਦੀ ਛਿੱਲ ਦੀ ਪੁਡਿੰਗ ਗਲੇ ਦੀ ਖਰਾਸ਼ ਅਤੇ ਸੁੱਕੀ ਖੰਘ ਨੂੰ ਘੱਟ ਕਰਨ ਦੇ ਲਈ ਜ਼ਿਆਦਾ ਫਾਇਦੇਮੰਦ ਹੈ।

ਨੋਟ- ਇਸਬਗੋਲ ਦਾ ਅਤਿਅੰਤ ਸੇਵਨ ਨਾ ਕਰੋ ਅਤੇ ਨਾਲ ਹੀ ਇਸ ਦਾ ਸੇਵਨ ਹਮੇਸ਼ਾ ਪਾਣੀ ਵਿੱਚ ਭਿਉਂ ਕੇ ਕਰੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ