ਫੁੱਲ ਗੋਭੀ ਦੀ ਫ਼ਸਲ ਤੇ ਛੋਟੀਆਂ ਅਤੇ ਵੱਡੀਆਂ ਸੁੰਡੀਆਂ ਤੋਂ ਕਿਵੇਂ ਬਚਿਆ ਜਾਵੇ

ਗੋਭੀ ਅਤੇ ਫੁੱਲ ਗੋਭੀ ਦੀ ਫ਼ਸਲ ਤੇ ਛੋਟੀਆਂ ਤੇ ਵੱਡੀਆਂ ਸੁੰਡੀਆਂ ਪੱਤਿਆਂ ਦੀ ਹੇਠਲੀ ਸਤਹ ਤੇ ਸੁਰੰਗਾਂ ਬਣਾ ਕੇ ਪੱਤਿਆਂ ਨੂੰ ਖਾ ਕੇ ਨੁਕਸਾਨ ਕਰਦੀਆਂ ਹਨ ।

cauliflower-rice-101-01
ਇਹ ਚਮਕੀਲੀ ਪਿੱਠ ਵਾਲੇ ਪਤੰਗੇ ਦੇ ਹਮਲੇ ਕਰਕੇ ਹੰਦਾ ਹੈ । ਭਿਆਨਕ ਹਮਲੇ ਕਾਰਨ ਪੱਤੇ ਬਿਲਕੁਲ ਮੁਰੰਡੇ ਜਾਂਦੇ ਹਨ ਅਤੇ ਪੱਤਿਆਂ ਦੀਆਂ ਸਿਰਫ਼ ਨਾੜੀਆਂ ਹੀ ਬਾਕੀ ਰਹਿ ਜਾਂਦੀਆਂ ਹਨ। ਜਿਸ ਕਰਕੇ ਬੂਟਿਆਂ ਦਾ ਵਿਕਾਸ ਰੁਕ ਜਾਂਦਾ ਹੈ । ਰੋਕਥਾਮ ਲਈ 300 ਮਿ. ਲਿ. ਡਾਈਪੈਲ 8 ਤਾਕਤ ਜਾਂ ਹਾਲਟ ਜਾਂ 240 ਮਿਲੀਲਿਟਰ ਸੁਕਸੈਸ 2.5 ਤਾਕਤ ਜਾਂ 70 ਗ੍ਰਾਮ ਪ੍ਰੋਕਲੇਮ 5 ਤਾਕਤ ਜਾਂ 130 ਗ੍ਰਾਮ ਅਵਾਂਟ 5.8 ਤਾਕਤ ਜਾਂ 200 ਗ੍ਰਾਮ ਪਦਾਨ 50 ਤਾਕਤ ਜਾਂ 100 ਮਿ.ਲਿ. ਸੁਮੀਸੀਡੀਨ 20 ਤਾਕਤ ਵਿਚੋਂ ਕਿਸੇ ਇਕ ਕੀਟਨਾਸ਼ਕ ਦਾ 80 ਤੋਂ 100 ਲਿਟਰ ਪਾਣੀ ਪ੍ਰਤੀ ਏਕੜ ਛਿੜਕਾਅ ਕਰੋ। ਜ਼ਰੂਰਤ ਪੈਣ ਤੇ ਡਾਈਪੈਲ ਜਾਂ ਹਾਲਟ ਦਾ ਛਿੜਕਾਅ 7 ਦਿਨ (ਸ਼ਾਮ ਵੇਲੇ) ਅਤੇ ਹੋਰ ਕੀਟਨਾਸ਼ਕਾਂ ਦਾ 10 ਦਿਨ ਬਾਅਦ ਫਿਰ ਦੁਹਰਾਓ। ਬੰਦ ਗੋਭੀ ਅਤੇ ਫੁੱਲ ਗੋਭੀ ਉੱਪਰ ਅਵਾਂਟ ਲਈ 3 ਦਿਨ, ਬੰਦ ਗੋਭੀ ਉੱਪਰ ਸੁਕਸੈਸ ਦਾ 5 ਦਿਨ ਅਤੇ ਫੁੱਲ ਗੋਭੀ ਉ ਤੇ 7 ਦਿਨ, ਪ੍ਰੋਕਲੇਮ ਦਾ ਬੰਦ ਗੋਭੀ ਲਈ 3 ਅਤੇ ਫੁੱਲ ਗੋਭੀ ਲਈ 5 ਦਿਨਾਂ ਦਾ ਉਡੀਕ ਸਮੇਂ ਦੀ ਵਰਤੋਂ ਕਰੋ।

ਇਸ ਬਲੋਗ ਵਿੱਚ ਤੁਸੀ ਜਾਣਿਆ ਗੋਭੀ ਦੀ ਫ਼ਸਲ ਤੇ ਛੋਟੀਆਂ ਤੇ ਵੱਡੀਆਂ ਸੁੰਡੀਆਂ ਦੀ ਰੋਕਥਾਮ ਦੇ ਬਾਰੇ,
ਖੇਤੀਬਾੜੀ ਤੇ ਪਸ਼ੂਆਂ ਬਾਰੇ ਹੋਰ ਜਾਣਕਾਰੀ ਲਈ ਆਪਣੀ ਖੇਤੀ ਐੱਪ ਡਾਊਨਲੋਡ ਕਰੋ ਅਤੇ ਆਪਣੇ ਆਪ ਨੂੰ ਨਵੀਂ ਜਾਣਕਾਰੀ ਨਾਲ ਅੱਪਡੇਟ ਰੱਖੋ।

ਐਂਡਰਾਇਡ ਲਈ: http://bit.ly/2ytShma
ਆਈਫੋਨ ਲਈ: https://apple.co/2EomHq6

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ