ਪੋਲੀਹਾਊਸ ਵਿੱਚ ਕੀਟਾਂ ਅਤੇ ਬਿਮਾਰੀਆਂ ਨੂੰ ਕੰਟਰੋਲ ਕਰਨ ਲਈ ਧਿਆਨ ਰੱਖਣਯੋਗ ਗੱਲਾਂ:
• ਪੋਲੀਹਾਊਸ ਵਿੱਚ ਜਾਂਦੇ ਸਮੇਂ ਪੀਲੇ ਰੰਗ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ, ਕਿਉਂਕਿ ਪੀਲਾ ਰੰਗ ਕਈ ਕੀਟਾਂ ਨੂੰ ਆਕਰਸ਼ਿਤ ਕਰਦਾ ਹੈ।
• ਪੀਲੇ ਫਿਰੋਮੋਨ ਕਾਰਡ ਨੂੰ ਸਮਾਨ ਦੂਰੀ ‘ਤੇ ਰੱਖੋ। ਫਿਰੋਮੋਨ ਕਾਰਡ ਕੀਟਾਂ ਨੂੰ ਚਿਪਕਾਉਣ ਵਿੱਚ ਮਦਦ ਕਰਦਾ ਹੈ।
• ਪੋਲੀਹਾਊਸ ਵਿੱਚ ਹਲਕੇ ਕਾਰਡ ਲਾਓ।
• ਜਦੋਂ ਫਿਰੋਮੋਨ ਕਾਰਡ ਚਿਪਕੇ ਹੋਏ ਕੀਟਾਂ ਨਾਲ ਭਰ ਜਾਣ ਤਾਂ ਕੀਟਾਂ ਨੂੰ ਪੋਲੀਹਾਊਸ ਤੋਂ ਦੂਰ ਲਿਜਾ ਕੇ ਨਸ਼ਟ ਕਰ ਦਿਓ।
• ਪੌਦੇ ਨੂੰ ਰੋਜ਼ਾਨਾ ਡੰਡੇ ਨਾਲ ਹਿਲਾਓ, ਇਸ ਨਾਲ ਪੌਦੇ ਉੱਪਰੋਂ ਕੀਟ ਉੱਡ ਜਾਣਗੇ ਅਤੇ ਫੋਰੇਮੋਨ ਕਾਰਡ ‘ਤੇ ਚਿਪਕ ਜਾਣਗੇ।
• ਜੇਕਰ ਪੋਲੀਹਾਊਸ ਦੀ ਸ਼ੀਟ ਵਿੱਚ ਦਰਾਰ ਆ ਜਾਵੇ ਤਾਂ ਉਸ ਨੂੰ ਸੈਲੋਟੇਪ ਨਾਲ ਜੋੜੋ।
• ਪਾਣੀ ਅਤੇ ਖਾਦਾਂ ਤੁਪਕਾ ਸਿੰਚਾਈ ਦੁਆਰਾ ਦਿਓ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ