ਗਿਲੋਅ ਦੇ ਪੱਤੇ ਪਾਨ ਦੇ ਪੱਤੇ ਦੀ ਤਰ੍ਹਾਂ ਹੁੰਦੇ ਹਨ। ਗਿਲੋਅ ਇੰਨੀ ਗੁਣਕਾਰੀ ਹੈ ਕਿ ਇਸ ਦਾ ਨਾਮ ਅਮ੍ਰਿਤਾ ਰੱਖਿਆ ਗਿਆ। ਇਸ ਦੇ ਪੱਤਿਆਂ ਵਿੱਚ ਕੈਲਸ਼ੀਅਮ, ਪ੍ਰੋਟੀਨ ਅਤੇ ਫਾਸਫੋਰਸ ਹੰਦਾ ਹੈ ਅਤੇ ਇਸ ਤਣੇ ਵਿੱਚ ਸਟਾਰਚ ਪਾਇਆ ਜਾਂਦਾ ਹੈ।
ਜਾਣੋ ਗਿਲੋਅ ਨਾਲ ਹੋਣ ਵਾਲੇ ਸਿਹਤ ਸੰਬੰਧੀ ਲਾਭ ਦੇ ਬਾਰੇ
• ਗਿਲੋਅ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦੀ ਹੈ ਅਤੇ ਸਰੀਰ ਵਿੱਚ ਖੂਨ ਦੀ ਘਾਟ ਨੂੰ ਪੂਰਾ ਕਰਦੀ ਹੈ। ਸਵੇਰ-ਸ਼ਾਮ ਗਿਲੋਅ ਦੇ ਰਸ ਨੂੰ ਸ਼ਹਿਦ ਵਿੱਚ ਮਿਲਾ ਕੇ ਸੇਵਨ ਕਰਨ ਨਾਲ ਖੂਨ ਦੀ ਕਮੀ ਦੂਰ ਹੁੰਦੀ ਹੈ।
• ਗਿਲੋਅ ਦੇ ਸੇਵਨ ਨਾਲ ਅੱਖਾਂ ਦੇ ਰੋਗ ਦੂਰ ਹੁੰਦੇ ਹੀ ਹਨ ਅਤੇ ਨਾਲ ਹੀ ਅੱਖਾਂ ਦੀ ਰੋਸ਼ਨੀ ਵੀ ਵੱਧਦੀ ਹੈ। ਗਿਲੋਅ ਦੇ ਰਸ ਨੂੰ ਆਂਵਲੇ ਦੇ ਰਸ ਨਾਲ ਮਿਲਾ ਕੇ ਪ੍ਰਤੀਦਿਨ ਸੇਵਨ ਕਰੋ।
• ਗਿਲੋਅ ਮੋਟਾਪਾ ਘੱਟ ਕਰਨ ਵਿੱਚ ਵੀ ਮਦਦ ਕਰਦੀ ਹੈ, ਮੋਟਾਪਾ ਘੱਟ ਕਰਨ ਲਈ ਗਿਲੋਅ ਅਤੇ ਤ੍ਰਿਫਲਾ ਚੂਰਨ ਨੂੰ ਸਵੇਰ ਅਤੇ ਸ਼ਾਮ ਸ਼ਹਿਦ ਨਾਲ ਖਾਣ ਨਾਲ ਫਾਇਦਾ ਹੁੰਦਾ ਹੈ।
• ਜੇਕਰ ਚਿਹਰੇ ‘ਤੇ ਦਾਗ, ਧੱਬੇ ਹਨ ਤਾਂ ਗਿਲੋਅ ਦੇ ਫਲਾਂ ਨੂੰ ਪੀਸ ਲਓ ਅਤੇ ਇਸ ਦਾ ਲੇਪ ਚਿਹਰੇ ‘ਤੇ ਲਾਓ। ਇਸ ਵਿੱਚ ਐਂਟੀ ਬੈਕਟੀਰੀਅਲ ਗੁਣ ਹੋਣ ਕਾਰਨ ਇਹ ਚਮੜੀ ਦੀ ਸਾਰੀ ਇੰਨਫੈਕਸ਼ਨ ਨੂੰ ਦੂਰ ਕਰਦਾ ਹੈ।
• ਗਿਲੋਅ ਦਾ ਸੇਵਨ ਪੀਲੀਆ ਰੋਗ ਵਿੱਚ ਵੀ ਬਹੁਤ ਫਾਇਦੇਮੰਦ ਹੁੰਦਾ ਹੈ, ਇਸ ਲਈ ਇੱਕ ਚਮਚ ਗਿਲੋਅ ਦਾ ਚੂਰਨ, ਕਾਲੀ ਮਿਰਚ ਅਤੇ ਤ੍ਰਿਫਲਾ ਦਾ ਇੱਕ ਚਮਚ ਚੂਰਨ ਸ਼ਹਿਦ ਵਿੱਚ ਮਿਲਾ ਕੇ ਖਾਣ ਨਾਲ ਪੀਲੀਆ ਰੋਗ ਵਿੱਚ ਲਾਭ ਹੁੰਦਾ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ