ਇਕਾਗਰਤਾ ਵਧਾਉਣਾ ਚਾਹੁੰਦੇ ਹੋ ਤਾਂ ਇਸ ਬੂਟੀ ਦਾ ਉਪਯੋਗ ਕਰੋ

ਕੀ ਹੈ ਗੋਟੂ ਕੋਲਾ- ਇਹ ਇੱਕ ਆਯੁਰਵੈਦਿਕ ਦਵਾਈ ਹੈ। ਜਿਸ ਨੂੰ ਪ੍ਰਾਚੀਨ ਕਾਲ ਤੋਂ ਵਿਭਿੰਨ ਸਿਹਤ ਸਮੱਸਿਆਵਾਂ ਦੇ ਲਈ ਵਰਤਿਆ ਜਾ ਰਿਹਾ ਹੈ। ਗੋਟੂ ਕੋਲਾ ਨੂੰ ਹਿੰਦੀ ਵਿੱਚ ਬ੍ਰਹਮੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਗੋਟੂ ਕੋਲਾ ਪੌਦਾ- ਇਸ ਪੌਦੇ ਦਾ ਬੋਟੈਨੀਕਲ ਨਾਮ ਸੇਂਟੇਲਾ ਏਸ਼ੀਆਟਿਕਾ ਹੈ। ਇਹ ਪੌਦਾ ਵਿਸ਼ੇਸ਼ ਤੌਰ ‘ਤੇ ਸਮਸ਼ੀਤੋਸ਼ਣ ਅਤੇ ਊਸ਼ਣਕਟੀਬੰਧੀ ਦਲਦਲ ਖੇਤਰਾਂ ਵਿੱਚ ਪਾਇਆ ਜਾਂਦਾ ਹੇ। ਇਸ ਪੌਦੇ ਦੇ ਤਣੇ ਪਤਲੇ ਹੁੰਦੇ ਹਨ। ਪੱਤੇ ਗੋਲਾਕਾਰ ਹੁੰਦੇ ਹਨ, ਜਿਹਨਾਂ ਵਿੱਚ ਨਾੜੀਆਂ ਦਾ ਜਾਲ ਦਿਖਾਈ ਦਿੰਦਾ ਹੈ, ਇਸ ਦੇ ਪੱਤੇ ਮੁਲਾਇਮ ਅਤੇ ਚਮਕਦਾਰ ਹੁੰਦੇ ਹਨ। ਇਸ ਦੇ ਪੱਤੇ ਪਤਲੀ ਟਾਹਣੀ ‘ਤੇ ਹੁੰਦੇ ਹਨ ਜਿਹਨਾਂ ਦਾ ਰੰਗ ਹਰਾ ਹੁੰਦਾ ਹੈ। ਇਸ ਪੌਦੇ ਦੇ ਫੁੱਲ ਚਿੱਟੇ ਜਾਂ ਗੁਲਾਬੀ ਰੰਗ ਦੇ ਹੁੰਦੇ ਹਨ, ਜੋ ਮਿੱਟੀ ਦੇ ਕੋਲ ਝੁੰਡ ਦੇ ਰੂਪ ਵਿੱਚ ਹੁੰਦੇ ਹਨ।

ਗੋਟੂ ਕੋਲਾ- ਗੋਟੂ ਕੋਲਾ ਦੇ ਫਾਇਦੇ ਵਿਸ਼ੇਸ ਤੌਰ ‘ਤੇ ਦਿਮਾਗ ਦੀ ਤੰਦਰੁਸਤੀ ਨੂੰ ਵਧਾਵਾ ਦੇਣ ਲਈ ਜਾਣੇ ਜਾਂਦੇ ਹਨ। ਇਸ ਤੋਂ ਇਲਾਵਾ ਇਹ ਤਣਾਅ ਨੂੰ ਘੱਟ ਕਰਨ, ਸੋਜ ਦਾ ਇਲਾਜ਼ ਕਰਨ, ਅਲਜ਼ਾਈਮਰ ਦੀ ਰੋਕਥਾਮ ਅਤੇ ਅਨੀਂਦਰ ਦਾ ਇਲਾਜ਼ ਕਰਨ ਵਰਗੇ ਲਾਭ ਪ੍ਰਦਾਨ ਕਰ ਸਕਦਾ ਹੈ।

ਆਓ ਜਾਣੀਏ ਗੋਟੂ ਕੋਲਾ ਦੇ ਫਾਇਦਿਆਂ ਬਾਰੇ:-

ਮਾਨਸਿਕ ਥਕਾਵਟ ਦੂਰ ਕਰੇ- ਮਾਨਸਿਕ ਥਕਾਵਟ ਹੋਣ ਨਾਲ ਵਿਅਕਤੀ ਵਿੱਚ ਚਿੜਚਿੜਾਪਨ, ਚਿੰਤਾ, ਘੱਟ ਕਿਰਿਆਸ਼ੀਲਤਾ ਆਦਿ ਹੋ ਸਕਦੇ ਹਨ। ਇਹ ਸਾਰੇ ਲੱਛਣ ਦਿਮਾਗ ਵਿੱਚ ਡੋਪਾਮਾਈਨ ਸਤਰ ਵਿੱਚ ਕਮੀ ਦੇ ਕਾਰਨ ਹੁੰਦੇ ਹਨ। ਗੋਟੂ ਕੋਲਾ ਡੋਪਾਮਾਈਨ ਦੇ ਨਾਲ ਨਿਊਰੋਟ੍ਰਾਂਸਮੀਟਰ ਦੇ ਉਤਪਾਦਨ ਨੂੰ ਸੰਸ਼ੋਧਿਤ ਕਰਦੇ ਹਨ। ਇਸ ਲਈ ਗੋਟੂ ਕੋਲਾ ਮਾਨਸਿਕ ਥਕਾਵਟ ਨੂੰ ਦੂਰ ਕਰਨ ਅਤੇ ਦਿਮਾਗ ਨੂੰ ਤੰਦਰੁਸਤ ਰੱਖਣ ਵਿੱਚ ਸਹਾਇਕ ਹੁੰਦੀ ਹੈ।

ਇਕਾਗਰਤਾ ਵਧਾਵੇ– ਗੋਟੂ ਕੋਲਾ ਦੀ ਵਰਤੋਂ ਕਰਕੇ ਤਣਾਅ ਅਤੇ ਮਨ ਦੀ ਇਕਾਗਰਤਾ ਵਿੱਚ ਕਮੀ ਵਰਗੀ ਸਮੱਸਿਆਵਾਂ ਦਾ ਰੋਗ ਸੰਭਵ ਹੈ। ਧਿਆਨ ਜਾਂ ਮਨ ਦੀ ਇਕਾਗਰਤਾ ਲਈ ਪ੍ਰਤੀਦਿਨ ਦੁੱਧ ਨਾਲ ਗੋਟੂ ਕੋਲਾ ਪਾਊਡਰ ਦੀ 1 ਗ੍ਰਾਮ ਮਾਤਰਾ ਦਾ ਸੇਵਨ ਕੀਤਾ ਜਾਣਾ ਚਾਹੀਦਾ ਹੈ।

ਯਾਦਦਾਸ਼ਤ ਦੀ ਸਮੱਸਿਆ ਨੂੰ ਰੋਕੇ- ਗੋਟੂ ਕੋਲਾ ਦਿਮਾਗ ਦੇ ਸੈੱਲ ਅਤੇ ਐਂਟੀ ਐਮਨੇਸਿਕ ਗਤੀਵਿਧੀਆਂ ‘ਤੇ ਰੱਖਿਅਕ ਪ੍ਰਭਾਵ ਪੈਂਦਾ ਹੈ। ਇਸ ਤੋਂ ਇਲਾਵਾ ਇਹ ਦਿਮਾਗ ਵਿੱਚ ਆੱਕਸੀਡੇਟਿਵ ਤਣਾਅ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਇਸ ਤਰ੍ਹਾਂ ਇਹ ਯਾਦਦਾਸ਼ਤ ਹਾਨੀ ਨੂੰ ਘੱਟ ਕਰਦੀ ਹੈ ਅਤੇ ਯਾਦ ਰੱਖਣ ਦੀ ਸਮਰੱਥਾ ਵਿੱਚ ਸੁਧਾਰ ਕਰਦੀ ਹੈ।

ਇਸ ਤੋਂ ਇਲਾਵਾ ਗੋਟੂ ਕੋਲਾ ਦੇ ਹੋਰ ਵੀ ਫਾਇਦੇ ਹਨ ਜਿਵੇਂ ਕਿ:

• ਇਹ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦਾ ਹੈ।

• ਇਹ ਚਮੜੀ ਲਈ ਬਹੁਤ ਹੀ ਲਾਹੇਵੰਦ ਹੁੰਦਾ ਹੈ ਕਿਉਂਕਿ ਇਹ ਚਮੜੀ ਨੂੰ ਇਨਫੈਕਸ਼ਨ ਤੋਂ ਬਚਾਉਂਦਾ ਹੈ।

• ਗੋਟੂ ਕੋਲਾ ਹਾਈ ਬਲੱਡ ਪ੍ਰੈਸ਼ਰ ਤੋਂ ਰਾਹਤ ਪ੍ਰਾਪਤ ਕਰਨ ਵਿੱਚ ਸਹਾਇਕ ਹੁੰਦਾ ਹੈ।

• ਇਹ ਵਾਲਾਂ ਨੂੰ ਝੜਨ ਤੋਂ ਰੋਕਦਾ ਹੈ।

ਨੋਟ- ਗੋਟੂ ਕੋਲਾ ਦਾ ਇਸਤੇਮਾਲ ਕੇਵਲ ਅਨੁਭਵੀ ਜਾਂ ਤਜਰਬੇਕਾਰ ਵਿਅਕਤੀ ਦੀ ਸੁਰੱਖਿਆ ਵਿੱਚ ਕੀਤਾ ਜਾਣਾ ਚਾਹੀਦਾ ਹੈ। ਜ਼ਿਆਦਾਤਰ ਲੋਕਾਂ ਲਈ ਗੋਟੂ ਕੋਲਾ ਸੁਰੱਖਿਅਤ ਹੁੰਦਾ ਹੈ। ਪਰ ਕੁੱਝ ਲੋਕ ਇਸ ਲਈ ਸੰਵੇਦਨਸ਼ੀਲ ਹੋ ਸਕਦੇ ਹਨ। ਗਰਭਵਤੀ ਔਰਤਾਂ ਅਤੇ ਬੱਚੇ ਨੂੰ ਦੁੱਧ ਪਿਲਾਉਣ ਵਾਲੀਆਂ ਔਰਤਾਂ ਨੂੰ ਇਸ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ।

 

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ