ਨਦੀਨ ਜਿਵੇਂ ਕਿ ਫਲੈਰਿਸ ਮਾਈਨਰ, ਜੰਗਲੀ ਜਵੀਂ, ਜੰਗਲੀ ਪਾਲਕ, ਬਾਥੂ, ਚਿੱਟੀ ਸੇਂਜੀ, ਜੰਗਲੀ ਮਟਰ ਆਦਿ ਕਣਕ ਨਾਲ ਜਗ੍ਹਾ, ਆਹਾਰ ਅਤੇ ਸੂਰਜ ਦੀ ਰੌਸ਼ਨੀ ਦੇ ਲਈ ਮੁਕਾਬਲਾ ਕਰਦੇ ਹਨ।
• ਕਣਕ ਵਿੱਚ ਨਦੀਨਾਂ ਦੇ ਰੋਕਥਾਮ ਲਈ ਬਿਜਾਈ ਅੰਤ-ਅਕਤੂਬਰ ਅਤੇ ਨਵੰਬਰ ਦੇ ਪਹਿਲੇ ਹਫ਼ਤੇ ਵਿੱਚ ਕੀਤੀ ਜਾਣੀ ਚਾਹੀਦੀ ਹੈ।
• ਫ਼ਸਲ ਦੀ ਬਿਜਾਈ ਤੋਂ 30-40 ਦਿਨ ਬਾਅਦ ਭਾਵ ਜਦੋਂ ਨਦੀਨਾਂ ਦੇ 2-4 ਪੱਤੇ ਨਿਕਲਣ ਤੋਂ ਬਾਅਦ ਮੁੱਖ ਤੌਰ ‘ਤੇ ਨਦੀਨ-ਨਾਸ਼ਕਾਂ ਦੀ ਸਪਰੇਅ ਕਰਨੀ ਚਾਹੀਦੀ ਹੈ।
• ਸਿਫਾਰਿਸ਼ ਕੀਤੀ ਗਏ ਨਦੀਨ-ਨਾਸ਼ਕ ਦੀ ਮਾਤਰਾ ਘੱਟ-ਵੱਧ ਨਾ ਕਰੋ।
• ਨਦੀਨ-ਨਾਸ਼ਕ ਦੀ ਸਪਰੇਅ 150-200 ਲੀਟਰ ਪਾਣੀ ਵਿੱਚ ਮਿਲਾ ਕੇ ਕਰਨੀ ਚਾਹੀਦੀ ਹੈ।
• ਜੇਕਰ ਖੇਤ ਵਿੱਚ ਟੋਪਿਕ ਨਦੀਨ-ਨਾਸ਼ਕ ਦੀ ਸਪਰੇਅ ਪਹਿਲਾਂ ਕੀਤੀ ਜਾ ਚੁੱਕੀ ਹੈ, ਤਾਂ ਅਗਲੀ ਵਾਰ ਕਿਸੇ ਹੋਰ ਜਿਵੇਂ ਕਿ Total ਵਰਗੇ ਨਦੀਨ-ਨਾਸ਼ਕ ਦੀ ਸਪਰੇਅ ਕਰੋ।
• ਜੇਕਰ ਸੰਭਵ ਹੋਵੇ ਤਾਂ ਫ਼ਸਲੀ ਚੱਕਰ ਅਪਣਾਓ ਅਤੇ ਫ਼ਸਲਾਂ ਬਦਲ-ਬਦਲ ਕੇ ਉਗਾਓ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ