mungfali

ਸਾਡੇ ਸਰੀਰ ਲਈ ਮਾਸ (ਮੀਟ) ਅੰਡਿਆਂ ਅਤੇ ਦੁੱਧ ਤੋਂ ਵੀ ਵੱਧ ਗੁਣਕਾਰੀ ਹੈ ਮੂੰਗਫ਼ਲੀ

ਮੂੰਗਫ਼ਲੀ ਇੱਕ ਫ਼ਲੀਦਾਰ ਪੌਦਾ ਹੁੰਦਾ ਹੈ। ਇਸ ਵਿੱਚ ਪ੍ਰੋਟੀਨ ਦੀ ਮਾਤਰਾ ਮੀਟ ਦੇ ਮੁਕਾਬਲੇ 1.3 ਗੁਣਾ ਅਤੇ ਅੰਡਿਆਂ ਤੋਂ 2.5 ਗੁਣਾ ਜ਼ਿਆਦਾ ਹੁੰਦੀ ਹੈ। 100 ਗ੍ਰਾਮ ਕੱਚੀ ਮੂੰਗਫ਼ਲੀ ਵਿੱਚ 1 ਲੀਟਰ ਦੁੱਧ ਦੇ ਬਰਾਬਰ ਪ੍ਰੋਟੀਨ ਹੁੰਦੀ ਹੈ। 250 ਗ੍ਰਾਮ ਮੂੰਗਫ਼ਲੀ ਵਿੱਚ ਜਿੰਨੇ ਖਣਿਜ ਤੇ ਵਿਟਾਮਿਨ ਹੁੰਦੇ ਹਨ, ਇੰਨੇ 250 ਗ੍ਰਾਮ ਮਾਸ ਵਿੱਚ ਵੀ ਨਹੀਂ ਹੁੰਦੇ। ਇਸ ਤੋਂ ਮੱਖਣ ਵੀ ਤਿਆਰ ਹੁੰਦਾ ਹੈ। ਮੂੰਗਫ਼ਲੀ ਵਿੱਚ ਗਾੜ੍ਹੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਉਬਾਲਣ ’ਤੇ ਹੋਰ ਵੀ ਸਰਗਰਮ ਹੋ ਜਾਂਦੇ ਹਨ। 100 ਗ੍ਰਾਮ ਮੂੰਗਫ਼ਲੀ ਵਿੱਚ 567 ਕੈਲੋਰੀ ਅਤੇ 25.80 ਗ੍ਰਾਮ ਪ੍ਰੋਟੀਨ ਹੁੰਦਾ ਹੈ।

ਮੂੰਗਫ਼ਲੀ ਆਪਣੇ ਆਪ ਵਿਚ ਸੰਪੂਰਨ ਆਹਾਰ ਹੈ। ਇਹ ਐਨਰਜੀ ਅਤੇ ਪੌਸ਼ਟਿਕ ਤੱਤਾਂ ਨਾਲ ਭਰੀ ਹੁੰਦੀ ਹੈ |ਇੱਕ ਕੱਪ ਮੂੰਗਫ਼ਲੀ ਵਿਚ ਲਗਪਗ 773 ਕਲੋਰੀ ਹੁੰਦੀ ਹੈ। ਇਸ ਵਿਚ ਲਗਪਗ 8 ਮਿਲੀਗ੍ਰਾਮ ਸੋਡੀਅਮ 908 ਮਿਲੀਗ੍ਰਾਮ ਪੋਟਾਸ਼ੀਅਮ ਹੁੰਦਾ ਹੈ। ਇਸਦੇ ਇਲਾਵਾ ਇਸ ਵਿਚ 9.1 ਗ੍ਰਾਮ ਫਾਇਬਰ ,36 ਗ੍ਰਾਮ ਪ੍ਰੋਟੀਨ ,5.5 ਗ੍ਰਾਮ ਸ਼ੂਗਰ ,117 ਮਿਲੀਗ੍ਰਾਮ ਕੈਲਸ਼ੀਅਮ ਅਤੇ 2.5 ਗ੍ਰਾਮ ਆਇਰਨ ਹੁੰਦਾ ਹੈ। ਜਦਕਿ ਇੱਕ ਕੱਪ ਮੂੰਗਫਲੀ ਵਿਚ ਕੋਲੈਸਟ੍ਰਾਲ ਦੀ ਮਾਤਰਾ 0% ਹੁੰਦੀ ਹੈ |ਇਸ ਲਈ ਇਸਨੂੰ ਖਾਣ ਨਾਲ ਸਰੀਰ ਨੂੰ ਸਾਰੇ ਜ਼ਰੂਰੀ ਪੋਸ਼ਕ ਤੱਤ ਮਿਲਦੇ ਹਨ ,ਭੁੱਖ ਜਲਦੀ ਸ਼ਾਂਤ ਹੁੰਦੀ ਹੈ ਅਤੇ ਸਰੀਰ ਵਿਚ ਤੁਰੰਤ ਐਨਰਜੀ ਆਉਂਦੀ ਹੈ। ਸਰਦੀਆਂ ਵਿੱਚ ਬਹੁਤ ਸਾਰੇ ਲੋਕਾਂ ਨੂੰ ਭੁੰਨੀ ਹੋਈ ਮੂੰਗਫ਼ਲੀ ਖਾਣਾ ਪਸੰਦ ਹੁੰਦਾ ਹੈ ਪਰ ਜੇਕਰ ਮੂੰਗਫਲੀ ਦੇ ਦਾਣਿਆਂ ਨੂੰ ਭਿਉਂ ਕੇ ਖਾਧਾ ਜਾਵੇ ਤਾਂ ਇਸਦੇ ਫਾਇਦੇ ਕਈ ਗੁਣਾਂ ਵੱਧ ਜਾਂਦੇ ਹਨ ਅਤੇ ਸਰਦੀਆਂ ਵਿਚ ਖਾਣੇ ਦੇ ਇਸਦੇ ਕਈ ਲਾਭ ਹੁੰਦੇ ਹਨ।

 

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ