jaivik

ਇਸ ਤਰ੍ਹਾਂ ਤਿਆਰ ਕਰੋ ਜੈਵਿਕ ਖਾਦ

ਜੈਵਿਕ ਖਾਦ ਮਿੱਟੀ ਦੀ ਗੁਣਵੱਤਾ ਨੂੰ ਵਧਾਉਣ ਵਿੱਚ ਸਭ ਤੋਂ ਵੱਧ ਸਹਾਇਕ ਹੈ। ਇਹ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਸੁਧਾਰਨ ਲਈ ਸਭ ਤੋਂ ਸੁਰੱਖਿਅਤ ਤਰੀਕਾ ਹੈ ਅਤੇ ਇਸ ਦਾ ਸਕਰਾਤਮਕ ਪ੍ਰਭਾਵ ਲੰਬੇ ਸਮੇਂ ਤਕ ਰਹਿੰਦਾ ਹੈ। ਫ਼ਸਲਾਂ ਦੀ ਰਹਿੰਦ ਖੂਹੰਦ ਨੂੰ ਸਾੜਨ ਦੀ ਬਜਾਏ ਓਹਨਾ ਤੋਂ ਜੈਵਿਕ ਖਾਦ ਤਿਆਰ ਕਰ ਕੇ ਆਪਣੇ ਖੇਤਾਂ ਦੀ ਪੈਦਾਵਾਰ ਵਧਾਈ ਜਾ ਸਕਦੀ ਹੈ। ਹੇਠਾਂ ਲਿਖੇ ਹੋਏ ਸਰਲ ਤਰੀਕਿਆਂ ਨਾਲ ਤੁਸੀ ਜੈਵਿਕ ਖਾਦ ਤਿਆਰ ਕਰ ਸਕਦੇ ਹੋ:

 ਘਾਹ ਕੁਤਰਨ ਵਾਲੀ ਮਸ਼ੀਨ ਦੇ ਨਾਲ ਖੇਤਾਂ ਦੀ ਰਹਿੰਦ ਖੂੰਹਦ ਅਤੇ ਪਸ਼ੂਆਂ ਦੇ ਗੋਹੇ ਨੂੰ ਛੋਟੇ ਛੋਟੇ ਟੁਕੜੇ ਕਰ ਕੇ ਖੇਤਾਂ ਵਿਚ ਛਿੜਕ ਦਿਓ ।
•  ਇਸ ਨੂੰ ਨਰਮ ਕਰਨ ਦੇ ਲਈ ਗੋਬਰ ਅਤੇ ਪਾਣੀ ਦਾ ਘੋਲ ਬਣਾ ਕੇ ਇਸ ਤੇ ਛਿੜਕਾਅ ਕਰੋ।
  ਹੁਣ ਇਸ ਤੇ ਜੈਵਿਕ ਖਾਦ ਪਾਓ।
  ਥੋੜ੍ਹੇ ਦਿਨ ਬਾਅਦ, ਸੂਖਮ ਜੀਵਾਣੂ ਇਸ ਰਹਿੰਦ ਖੂੰਹਦ ਨੂੰ ਜੈਵਿਕ ਖਾਦ ਵਿਚ ਬਦਲ ਦਿੰਦੇ ਹਨ ਜੋ ਕਿ ਮਿੱਟੀ ਦੀ ਗੁਣਵੱਤਾ ਵਧਾ ਕੇ ਖੇਤਾਂ ਦੀ ਪੈਦਾਵਾਰ ਵਧਾਉਂਦੇ ਹਨ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ