ਮੁੱਖ-ਤੌਰ ‘ਤੇ ਚਿਕਿਤਸਿਕ ਪੌਦਿਆਂ ਨੂੰ ਕੰਟੇਨਰਾਂ ਵਿੱਚ ਉਗਾਇਆ ਜਾਂਦਾ ਹੈ। ਵਧੀਆ ਮਿੱਟੀ ਅਤੇ ਖਾਦ ਦੇ ਨਾਲ ਗਮਲਿਆਂ ਨੂੰ ਭਰ ਲਓ, ਅਤੇ ਉਹਨਾਂ ਵਿੱਚ ਬੀਜਾਂ ਦਾ ਰੋਪਣ ਕਰਕੇ ਤੁਸੀਂ ਮਨਪਸੰਦ ਜੜ੍ਹੀ-ਬੂਟੀ ਜਿਵੇਂ ਕਿ ਧਨੀਆ, ਮੇਥੀ ਆਦਿ ਨੂੰ ਉਗਾ ਸਕਦੇ ਹੋ। ਆਉ ਅਸੀਂ ਜਾਣਦੇ ਹਾਂ ਘਰ ਦੇ ਬਾਗ਼ ਵਿੱਚ ਕਿਹੜੇ ਪੌਦਿਆਂ ਨੂੰ ਗਮਲੇ ਵਿੱਚ ਉਗਾਇਆ ਜਾ ਸਕਦਾ ਹੈ।
ਪੁਦੀਨਾ : ਪੁਦੀਨੇ ਦੀ ਪੱਤੀ, ਬਹੁਤ ਤਾਜ਼ਗੀ ਦੇਣ ਵਾਲੀ ਹੁੰਦੀ ਹੈ। ਤੁਸੀਂ ਇਸਨੂੰ ਚਾਹ, ਚਟਨੀ ਜਾਂ ਸੂਪ ਆਦਿ ਵਿੱਚ ਪਾ ਸਕਦੇ ਹੋ। ਪੁਦੀਨੇ ਨੂੰ ਧੁੱਪ ਦੀ ਜ਼ਿਆਦਾ ਲੋੜ ਨਹੀਂ ਹੁੰਦੀ।
ਲੈਮਨ ਥਾਈਮ : ਇਸਦੀ ਸੁਗੰਧੀ ਕਾਫੀ ਪ੍ਰਸਿੱਧ ਹੈ। ਇਸਨੂੰ ਚਾਹ ਵਿੱਚ ਪਾ ਕੇ ਪੀਤਾ ਜਾ ਸਕਦਾ ਹੈ, ਜਿਸ ਨਾਲ ਤਾਜ਼ਗੀ ਆ ਜਾਂਦੀ ਹੈ। ਇਹ ਬਹੁਤ ਤੇਜ਼ੀ ਨਾਲ ਵੱਧਦੀ ਹੈ। ਇਸਦੀ ਵਰਤੋਂ ਵਿਦੇਸ਼ੀ ਪਕਵਾਨਾਂ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ।
ਧਨੀਆ : ਧਨੀਏ ਦੇ ਦਾਣੇ ਲਓ ਅਤੇ ਉਹਨਾਂ ਨੂੰ ਗਮਲੇ ਵਿੱਚ ਪਾ ਦਿਓ। ਕੁੱਝ ਦਿਨਾਂ ਵਿੱਚ ਇਸਦੀਆਂ ਪੱਤੀਆਂ ਨਿਕਲਣ ਲੱਗ ਜਾਣਗੀਆਂ। ਤੁਸੀਂ ਇਸਦੀ ਵਰਤੋਂ ਚਟਨੀ ਆਦਿ ਬਣਾਉਣ ਲਈ ਕਰ ਸਕਦੇ ਹੋ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ