ਕਬਜ ਦਾ ਕੁਦਰਤੀ ਇਲਾਜ਼ ਕਰੋ, ਬਿਨਾ ਕਿਸੇ ਬੁਰੇ ਪ੍ਰਭਾਵ ਤੋਂ

ਕਬਜ਼ ਆਮ ਤੌਰ ‘ਤੇ ਤਦ ਹੁੰਦੀ ਹੈ, ਜਦੋਂ ਮਲ ਬਹੁਤ ਲੰਬੇ ਸਮੇਂ ਤੱਕ ਕੋਲਨ (ਵੱਡੀ ਅੰਤੜੀ) ਵਿੱਚ ਰਹਿੰਦਾ ਹੈ, ਅਤੇ ਕੋਲਨ ਮਲ ਨਾਲ ਬਹੁਤ ਅਧਿਕ ਪਾਣੀ ਨੂੰ ਸੋਖਦਾ ਹੈ, ਜਿਸ ਨਾਲ ਮਲ ਕਠੋਰ ਅਤੇ ਸੁੱਕਾ ਬਣ ਜਾਂਦਾ ਹੈ। ਕਬਜ਼ ਦੇ ਵਧੇਰੇ ਮਾਮਲੇ ਕਿਸੇ ਇੱਕ ਵਿਸ਼ੇਸ਼ ਸਥਿਤੀ ਕਾਰਨ ਨਹੀਂ ਹੁੰਦੇ ਅਤੇ ਮੁੱਖ ਕਾਰਨ ਦੀ ਪਹਿਚਾਣ ਕਰਨਾ ਮੁਸ਼ਕਿਲ ਹੋ ਸਕਦਾ ਹੈ।

1. ਰੋਜ਼ਾਨਾ 8-10 ਗਿਲਾਸ ਪਾਣੀ ਪੀਓ। ਅੰਤੜੀਆਂ ਦਾ ਕੰਮ ਕਰਨਾ ਬਹੁਤ ਮਹੱਤਵਪੂਰਨ ਹੈ। ਪਾਣੀ ਨੂੰ ਪੂਰੀ ਰਾਤ ਇੱਕ ਤਾਂਬੇ ਦੇ ਬਰਤਨ ‘ਚ ਰੱਖੋ ਅਤੇ ਸਵੇਰੇ ਉੱਠ ਕੇ ਇਸਨੂੰ ਪੀਓ।

2. ਇੱਕ ਗਿਲਾਸ ਗਰਮ ਦੁੱਧ ਵਿੱਚ ਘਿਓ ਦਾ ਇੱਕ ਚਮਚ ਮਿਲਾ ਕੇ ਸੌਣ ਤੋਂ ਪਹਿਲਾਂ ਪੀਓ। ਇਹ ਕਬਜ਼ ਤੋਂ ਰਾਹਤ ਵਿੱਚ ਬਹੁਤ ਮਦਦਗਾਰ ਹੈ।

3. 2-3 ਗਲਾਸ ਗਰਮ ਪਾਣੀ ਪੀ ਕੇ ਸਵੇਰ ਦੀ ਸੈਰ ‘ਤੇ ਜਾਓ, ਇਸ ਨਾਲ ਕਬਜ਼ ਤੋਂ ਰਾਹਤ ਮਿਲੇਗੀ।

4. ਆਪਣੇ ਆਹਾਰ ਵਿੱਚ ਤਾਜ਼ਾ ਫਲ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ਸ਼ਾਮਲ ਕਰੋ। ਪਪੀਤਾ ਅਤੇ ਗੰਨਾ ਵਿਸ਼ੇਸ਼ ਤੌਰ ‘ਤੇ ਫਾਇਦੇਮੰਦ ਹਨ। ਟਮਾਟਰ ਅਤੇ ਚੁਕੰਦਰ ਸਲਾਦ ਵੀ ਕਬਜ਼ ਤੋਂ ਰਾਹਤ ਦਿਵਾਉਣ ‘ਚ ਉਪਯੋਗੀ ਹਨ।

5. ਕਬਜ਼ ਦਾ ਇਲਾਜ਼ ਕਰਨ ਵਿੱਚ ਸੇਬ ਬਹੁਤ ਫਾਇਦੇਮੰਦ ਹੈ, ਹਰ ਸਵੇਰ ਦੋ ਸੇਬ ਖਾਓ। ਸੇਬ ਨੂੰ ਚਾਕੂ ਨਾਲ ਕੱਟਣ ਦੀ ਬਜਾਏ ਦੰਦਾਂ ਨਾਲ ਕੱਟ ਕੇ ਖਾਓ।

6. ਕਬਜ਼ ਦੇ ਲਈ ਸਭ ਤੋਂ ਸੌਖਾ ਘਰੇਲੂ ਤਰੀਕਾ ਹੈ, ਇੱਕ ਗਲਾਸ ਪਾਣੀ ਵਿੱਚ ਨਿੰਬੂ ਦਾ ਰਸ ਅਤੇ ਨਮਕ ਮਿਲਾ ਕੇ ਪੀਣਾ, ਇਹ ਹਰ ਤਰ੍ਹਾਂ ਦੀ ਕਬਜ਼ ਦਾ ਇਲਾਜ਼ ਕਰਦਾ ਹੈ।

7. ਪਪੀਤਾ ਅਤੇ ਅਮਰੂਦ ਕਬਜ਼ ਦੇ ਇਲਾਜ਼ ਵਿੱਚ ਸਭ ਤੋਂ ਉਪਯੋਗੀ ਹੈ। ਖਾਲੀ ਪੇਟ ਸਵੇਰੇ-ਸਵੇਰੇ ਇੱਕ ਪਪੀਤਾ ਨਿਯਮਿਤ ਤੌਰ ‘ਤੇ ਖਾਣ ਨਾਲ ਕਬਜ਼ ਦੀ ਸਮੱਸਿਆ ਨਹੀਂ ਆਉਂਦੀ।

8. ਤੁਸੀਂ ਸਵੇਰੇ ਗਰਮ ਪਾਣੀ ਵਿੱਚ ਨਿੰਬੂ ਮਿਲਾ ਕੇ ਪੀ ਸਕਦੇ ਹੋ। ਇਹ ਕਬਜ਼ ਨੂੰ ਰੋਕਦਾ ਹੈ ਅਤੇ ਸਰੀਰ ਅਤੇ ਦਿਮਾਗ ਨੂੰ ਤਾਜ਼ਾ ਰੱਖਦਾ ਹੈ।

9. ਇੱਕ ਗਲਾਸ ਪਾਣੀ ਵਿੱਚ ਥੋੜ੍ਹਾ ਨਿੰਬੂ ਦਾ ਰਸ, ਇੱਕ ਚਮਚ ਅਦਰਕ ਦਾ ਰਸ ਮਿਲਾਓ ਅਤੇ ਸ਼ਹਿਦ ਦੇ 2 ਚਮਚ ਮਿਲਾ ਕੇ ਸਵੇਰੇ ਖਾਲੀ ਪੇਟ ਪੀਓ। ਇਹ ਪਾਚਣ ਤੰਤਰ ਨੂੰ ਪੂਰੀ ਤਰ੍ਹਾਂ ਸਾਫ਼ ਕਰੇਗਾ ਅਤੇ ਕਿਸੇ ਵੀ ਬੁਰੇ ਪ੍ਰਭਾਵ ਤੋਂ ਬਿਨਾਂ ਕਬਜ਼ ਨੂੰ ਠੀਕ ਕਰੇਗਾ।

 

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ