ਕੀ ਤੁਸੀਂ ਜਾਣਦੇ ਹੋ ਕਿ ਦੁੱਧ ਕਿਉਂ ਤੁਹਾਡੀ ਰੋਜ਼ਾਨਾ ਖੁਰਾਕ ਦਾ ਇੱਕ ਅਹਿਮ ਹਿੱਸਾ ਹੈ?

ਦੁੱਧ ਚਾਹੇ ਗਾਂ ਦਾ ਹੋਵੇ ਜਾਂ ਮੱਝ ਦਾ, ਪਰ ਇਹ ਚੰਗੀ ਸਿਹਤ ਲਈ ਜ਼ਰੂਰੀ ਹੈ। ਇਹ ਇੱਕ ਕੁਦਰਤੀ ਪੀਣਯੋਗ ਪਦਾਰਥ ‘ਚੋਂ ਇੱਕ ਹੈ, ਜਿਸ ਵਿੱਚ 85% ਪਾਣੀ, ਕਾਰਬੋਹਾਈਡ੍ਰੇਟ, ਪ੍ਰੋਟੀਨ ਅਤੇ ਪੋਸ਼ਕ ਤੱਤ ਹੁੰਦੇ ਹਨ। ਪਿਛਲੀਆਂ ਕਈ ਸਦੀਆਂ ਤੋਂ ਚਮੜੀ ਅਤੇ ਵਾਲਾਂ ਵਿੱਚ ਪ੍ਰੋਟੀਨ ਅਤੇ ਵਿਟਾਮਿਨ ਦੀ ਪੂਰਤੀ ਲਈ ਦੁੱਧ ਦੀ ਵਰਤੋਂ ਕੀਤੀ ਜਾ ਰਹੀ ਹੈ। ਦੁੱਧ ਵਿੱਚਲੇ ਮੌਜੂਦਾ ਤੱਤ ਬਹੁਤ ਫਾਇਦੇਮੰਦ ਹੁੰਦੇ ਹਨ ਅਤੇ ਤੁਹਾਨੂੰ ਸਿਹਤਮੰਦ ਬਣਾਉਂਦੇ ਹਨ।

ਇਸ ਲਈ ਅੱਜ ਅਸੀਂ ਦੁੱਧ ਨਾਲ ਸੰਬੰਧਿਤ ਕੁੱਝ ਅਜਿਹੇ ਭੇਤ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ, ਜਿਨ੍ਹਾਂ ਤੋਂ ਸ਼ਾਇਦ ਤੁਸੀਂ ਜਾਣੂ ਨਹੀਂ ਹੋਵੋਗੇ:

• ਦੁੱਧ ਪੂਰਨ ਭੋਜਨ ਹੈ, ਜਿਸ ਵਿੱਚ ਹੋਰ ਭੋਜਨ ਦੇ ਮੁਕਾਬਲੇ ਅਹਿਮ ਤੱਤ ਜ਼ਿਆਦਾ ਮੌਜੂਦ ਹੁੰਦੇ ਹਨ, ਜੋ ਚੰਗੀ ਸਿਹਤ ਲਈ ਜ਼ਰੂਰੀ ਹੁੰਦੇ ਹਨ ਅਤੇ ਇਹ ਬਜ਼ੁਰਗਾਂ ਲਈ ਇੱਕ ਉੱਤਮ ਭੋਜਨ ਹੈ।

• ਦੁੱਧ ਉੱਤਮ ਗੁਣਵੱਤਾ ਵਾਲੇ ਪ੍ਰੋਟੀਨ ਦਾ ਸ੍ਰੋਤ ਹੈ, ਜਿਸਦਾ ਜੈਵਿਕ ਮੁੱਲ 84 ਅਤੇ NPU (Net Protein Utilization) 1 ਹੁੰਦਾ ਹੈ।

• ਮਿਲਕ ਵੇਅ ਪ੍ਰੋਟੀਨ ਸਲਫਰ ਵਾਲੇ ਅਮੀਨੋ ਐਸਿਡ ਦਾ ਇੱਕ ਚੰਗਾ ਸ੍ਰੋਤ ਹੈ ਅਤੇ ਅਸਧਾਰਨ ਤੌਰ ‘ਤੇ BCAAs: leucine, isoleucine and valine ਉੱਚ-ਮਾਤਰਾ ਵਿੱਚ ਹੁੰਦਾ ਹੈ।

• ਦੁੱਧ ਵਿੱਚ ਜ਼ਿਆਦਾਤਰ ਪਾਈ ਜਾਣ ਵਾਲੀ ਫੈਟ ਪਚਣ-ਯੋਗ ਹੁੰਦੀ ਹੈ। ਦੁੱਧ ਵਿੱਚ ਕੌਂਜੂਗੇਟਡ ਲਿਨੌਲਿਕ ਐਸਿਡ ਹੋਣ ਕਾਰਨ ਇਹ ਸਰੀਰ ਵਿੱਚ ਕੈਂਸਰ ਤੋਂ ਬਚਾਅ ਕਰਦਾ ਹੈ, ਧਮਣੀਆਂ ਨੂੰ ਸਖ਼ਤ ਹੋਣ ਤੋਂ ਰੋਕਦਾ ਹੈ ਅਤੇ ਫੈਟ ਜੰਮਣ ਨਹੀਂ ਦਿੰਦਾ।

• ਦੁੱਧ ਵਿੱਚ ਲੈੱਕਟੌਸ ਮੌਜੂਦ ਹੁੰਦਾ ਹੈ ਅਤੇ ਇਸਦਾ ਮੈਟਾਬੋਲਾਈਟ ਗਲੈੱਕਟੋਸ ਮਾਨਸਿਕ ਵਿਕਾਸ ਵਿੱਚ ਮਦਦ ਕਰਦਾ ਹੈ ਅਤੇ ਆਇਰਨ ਸੋਖਣ ਵਿੱਚ ਵੀ ਮਦਦ ਕਰਦਾ ਹੈ।

• ਸ਼ਾਕਾਹਾਰੀਆਂ ਲਈ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਵਿਟਾਮਿਨ B12 ਦਾ ਖਾਸ ਸ੍ਰੋਤ ਹਨ।

• ਦੁੱਧ ਵਿੱਚ ਅਧਿਕ ਵਿੱਚ ਉਪਯੋਗੀ ਕੈਲਸ਼ਿਅਮ ਹੁੰਦਾ ਹੈ ਅਤੇ ਇਹ ਬੱਚਿਆਂ ਲਈ ਕੈਲਸ਼ਿਅਮ ਦਾ ਮੁੱਖ ਸ੍ਰੋਤ ਹੈ।

• ਦੁੱਧ ਬਾਇਓਐਕਟਿਵ ਪੈੱਪਟਾਈਡਸ ਦਾ ਵੀ ਚੰਗਾ ਸ੍ਰੋਤ ਹੈ, ਜੋ ਪੌਸ਼ਟਿਕਤਾ ਤੋਂ ਵੀ ਜ਼ਿਆਦਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ।

ਇਸ ਤਰ੍ਹਾਂ ਅਸੀਂ ਦੁੱਧ ਦੀ ਦਵਾਈ ਨਾਲ ਤੁਲਨਾ ਕਰ ਸਕਦੇ ਹਾਂ।

ਇਸ ਲਈ ਤੁਸੀਂ ਮਜ਼ਬੂਤ ਹੱਡੀਆਂ, ਚਮਕਦਾਰ ਤਵੱਚਾ, ਲੰਬੇ ਵਾਲਾਂ ਅਤੇ ਤੰਦਰੁਸਤ ਸਰੀਰ ਲਈ ਆਪਣੀ ਖੁਰਾਕ ਵਿੱਚ ਦੁੱਧ ਦੇ ਦੋ ਗਲਾਸ ਰੋਜ਼ਾਨਾ ਲੈਣਾ ਸ਼ੁਰੂ ਕਰੋ।

ਕੀ ਤੁਸੀਂ ਜਾਣਦੇ ਹੋ?
ਸੰਪੂਰਨ ਦੁੱਧ ਦੇ ਇੱਕ ਗਲਾਸ ਵਿੱਚ 3.25% ਫੈਟ ਹੁੰਦੀ ਹੈ:

• 146 ਕੈਲੋਰੀ
• 8 ਗ੍ਰਾਮ ਫੈਟ
• 13 ਗ੍ਰਾਮ ਕਾਰਬੋਹਾਈਡ੍ਰੇਟਸ
• 8 ਗ੍ਰਾਮ ਪ੍ਰੋਟੀਨ

ਜੇਕਰ ਸੰਭਵ ਹੋਵੇ ਤਾਂ ਚੰਗੀ ਸਿਹਤ ਲਈ ਆਪਣੇ ਆਹਾਰ ਵਿੱਚ A2 ਦੁੱਧ ਸ਼ਾਮਲ ਕਰੋ ਅਤੇ ਦੁੱਧ ਉਤਪਾਦਾਂ, ਜਿਵੇਂ ਕਿ ਦਹੀਂ, ਮੱਖਣ ਅਤੇ ਘਿਓ ਤੋਂ ਪ੍ਰਹੇਜ਼ ਨਾ ਕਰੋ। ਮੱਖਣ ਅਤੇ ਘਿਓ ਦੇ ਆਹਾਰ ਵਿੱਚ ਸੰਤੁਲਨ ਬਣਾ ਕੇ ਰੱਖੋ, ਕਿਉਂਕਿ ਇਨ੍ਹਾਂ ਵਿੱਚ ਵਧੇਰੇ ਮਾਤਰਾ ਵਿੱਚ ਸੈਚੂਰੇਟਡ ਫੈਟ ਹੁੰਦੀ ਹੈ।

ਲੈਕਟੋਸ ਦੀ ਅਸਹਿਣਸ਼ੀਲਤਾ ਦੀ ਸਮੱਸਿਆ ਵਾਲੇ ਲੋਕਾਂ ਨੂੰ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਅਤੇ ਇਨ੍ਹਾਂ ਦੀ ਜਗ੍ਹਾ ਪ੍ਰੋਟੀਨ ਦੇ ਹੋਰਨਾਂ ਸ੍ਰੋਤਾਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ