cow

ਪਸ਼ੂਆਂ ਨੂੰ ਵਾਰ ਵਾਰ ਆਸ ਕਰਾਉਣ ਦੇ ਬਾਅਦ ਵੀ ਗਰਭ ਧਾਰਨ ਨਾ ਕਾਰਨ ਦਾ ਕੀ ਕਾਰਣ ਹੈ?

ਅਕਸਰ ਇਹ ਦੇਖਿਆ ਗਿਆ ਹੈ ਕਿ ਕੁੱਝ ਮੱਝਾਂ ਸਿਹਤਮੰਦ ਹੁੰਦੇ ਹੋਇਆ ਵੀ ਪ੍ਰਜਣਨ ਦੇ ਯੋਗ ਨਹੀ ਹੁੰਦੀਆ । ਇਸ ਦਾ ਕਾਰਨ ਪਸ਼ੂ ਵਿੱਚ ਜਣਨ ਰੋਗ ਦਾ ਨਾ ਹੋਣਾ ਹੈ। ਜਿਸ ਦੇ ਲੱਛਣ ਸਾਫ ਦਿਖਾਈ ਨਹੀ ਦਿੰਦੇ। ਇਸ ਲਈ ਕਿਸਾਨਾਂ ਨੂੰ ਪ੍ਰਜਨਣ ਸਬੰਧੀ ਜਾਣਕਾਰੀ ਹੋਣਾ ਬਹੁਤ ਜਰੂਰੀ ਹੈ। ਪਸ਼ੂਆਂ ਦੇ ਜਣਨ ਸਬੰਧੀ ਰੋਗਾਂ ਦੇ ਮੁੱਖ ਕਾਰਨ ਹੇਠਾ ਲਿਖੇ ਹਨ:

ਕਾਰਨ:

1. ਕੁੱਝ ਪਸ਼ੂਆਂ ਵਿੱਚ ਜਮਾਂਦਰੂ ਕਾਰਣਾ ਤੋਂ ਬਾਂਝਪਣ ਦੀ ਸਮੱਸਿਆ ਪੀੜ੍ਹੀ ਦਰ ਪੀੜ੍ਹੀ ਚਲਦੀ ਰਹਿੰਦੀ ਹੈ ।

2.ਇਸਦੇ ਅੰਡਸ਼ਅ ਜਾਂ ਅੰਡਨਾਲ ਦਾ ਨਾ ਹੋਣ, ਬੱਚੇਦਾਨੀ ਦਾ ਨਾ ਹੋਣਾ ਜਾਂ ਛੋਟਾ ਹੋਣਾ, ਬੱਚੇਦਾਨੀ ਦਾ ਮੂੰਹ ਬੰਦ ਹੋਣਾ ਪ੍ਰਮੁੱਖ ਕਾਰਨ ਹੈ। ਇਨ੍ਹਾਂ ਰੋਗਾਂ ਦਾ ਇਲਾਜ਼ ਬਹੁਤ ਮੁਸ਼ਕਿਲ ਹੈ।

3.ਹਾਰਮੋਨ ( ਜੋ ਸਰੀਰ ਦੇ ਅੰਦਰ ਬਣਦੇ ਹਨ) ਦੀ ਸਹੀ ਮਾਤਰਾ ਵਿੱਚ ਨਾ ਹੋਣ ਦੇ ਕਾਰਨ, ਪਸ਼ੂਆਂ ਦਾ ਹੀਟ ਵਿੱਚ ਨਾ ਆਉਣਾ, ਗਰਭਧਾਰਨ, ਜਲਦੀ ਜਾਂ ਲੇਟ ਹੀਟ ਵਿੱਚ ਆਉਣਾ ਪ੍ਰਭਾਵਿਤ ਹੁੰਦਾ ਹੈ।

4.ਕੁੱਝ ਛੂਤ ਦੇ ਰੋਗ ਜਿਵੇਂ ਬਰੂਸੀਲੋਸਿਸ ਆਦਿ ਬਿਮਾਰੀ ਹੋਣ ਦੇ ਕਾਰਨ 3 ਤੋਂ 8 ਮਹੀਨੇ ਦੇ ਭਰੂਣ ਦਾ ਕਦੇ ਵੀ ਗਰਭਪਾਤ ਹੋ ਸਕਦਾ ਹੈ।

5.ਬਚਪਣ ਤੋਂ ਕੁਪੋਸ਼ਣ ਦੇ ਕਾਰਨ ਕੁੱਝ ਪਸ਼ੂ ਜਿਆਦਾ ਉਮਾਰ ਦੇ ਹੋਣ ਤੇ ਵੀ ਗਰਮੀ ਵਿੱਚ ਨਹੀ ਆਉਦੇ।

6.ਕੁੱਝ ਪਸ਼ੂ ਸੂਣ ਦੇ ਸਮੇਂ ਬੱਚੇਦਾਨੀ ਤੇ ਜਖਮ ਜਾਂ ਬੱਚੇਦਾਨੀ ਵਿੱਚ ਜੇਰ ਦੇ ਸੜਨ ਕਰਕੇ ਦੁਬਾਰਾ ਗਰਮੀ ਵਿੱਚ ਨਹੀ ਆਉਦੇ ।

7.ਕੁੱਝ ਪਸ਼ੂਆਂ ਵਿੱਚ ਅੰਡਨਾਲ ਜਾਂ ਅੰਡਸ਼ਅ ਵਿੱਚ ਖਰਾਬੀ ਜਾਂ ਬੱਚੇਦਾਨੀ ਵਿੱਚ ਰੋਗ ਹੋਣ ਦੇ ਕਾਰਨ ਗੱਬਣ ਕਰਵਾਉਣ ਤੇ ਵੀ ਗਰਭ ਨਹੀ ਠਹਿਰਦਾ ਅਤੇ ਉਹ ਵਾਰ ਵਾਰ ਗਰਮੀ ਵਿੱਚ ਆਉਂਦੇ ਰਹਿੰਦੇ ਹਨ।

8.ਇਸ ਦਾ ਇੱਕ ਕਾਰਨ ਝੋਟੇ/ਸਾਨ ਦੇ ਵੀਰਜ ਵਿੱਚ ਖਰਾਬੀ ਹੋਣਾ ਵੀ ਹੋ ਸਕਦਾ ਹੈ।

ਹੱਲ

ਪਸ਼ੂਪਾਲਕ ਥੋੜ੍ਹੀ ਜਿਹੀ ਸਮਝ ਨਾਲ ਉਪਰੋਕਤ ਕਾਰਨਾਂ ਦਾ ਹੱਲ ਆਪ ਖੁਦ ਕਰ ਸਕਦੇ ਹੋ।

1.ਬਚਪਨ ਤੋਂ ਹੀ ਪਸ਼ੂਆਂ ਨੂੰ ਸੰਤੁਲਿਤ ਆਹਾਰ ਦਿਓ। ਇਸਦੇ ਲਈ ਹਰਾ ਚਾਰਾ ਖਣਿਜ਼ ਮਿਸ਼ਰਣ ਅਤੇ ਵਿਟਾਮਿਨ ਭਰਪੂਰ ਖੁਰਾਕ ਖਵਾਓ ਜਿਸ ਨਾਲ ਕੰਪੋਸ਼ਣ ਸਬੰਧੀ ਰੋਗ ਪਸ਼ੂਆਂ ਵਿੱਚ ਨਾ ਆ ਸਕੇ।

2.ਪਸ਼ੂਆਂ ਨੂੰ ਹੀਟ ਵਿੱਚ ਆਉਣ ‘ਤੇ ਸਹੀ ਸਮੇਂ ਤੇ ਗੱਭਣ ਕਰਵਾਓ । ਮੱਝ ਲਗਭੱਗ 12-18 ਘੰਟੇ ਹੀਟ ਵਿੱਚ ਰਹਿੰਦੀ ਹੈ। ਇਸ ਲਈ ਸਹੀ ਸਮੇਂ ਸਵੇਰੇ ਹੀਟ ਵਿੱਚ ਆਈ ਮੱਝ ਨੂੰ ਸ਼ਾਮ ਨੂੰ ਅਤੇ ਸ਼ਾਮ ਨੂੰ ਹੀਟ ਵਿੱਚ ਆਈ ਮੱਝ ਨੂੰ ਸਵੇਰੇ ਗੱਭਣ ਕਰਵਾਓ।

3.ਇੱਕ ਸਾਨ੍ਹ ਤੋਂ ਵਾਰ-ਵਾਰ ਗੱਭਣ ਕਰਵਾਉਣ ਤੇ ਜੇਕਰ ਪਸ਼ੂ ਗੱਭਣ ਨਾ ਹੋਵੇ ਤਾਂ ਸਾਨ੍ਹ ਬਦਲ ਦਿਓ।

4.ਕਿਸੇ ਛੂਤ ਦੇ ਰੋਗ ਦੇ ਕਾਰਨ ਗਰਭਪਾਤ ਹੋ ਗਿਆ ਹੋਵੇ ਤਾਂ ਭਰੂਣ ਨੂੰ ਕਿਸੇ ਗਹਿਰੇ ਟੋਏ ਵਿੱਚ ਚੂਨਾ ਪਾ ਕੇ ਦਬਾ ਦਿਓ ਜਾ ਜਲਾ ਦਿਓ।

5.ਅਣਜਾਨ ਅਤੇ ਅਸਵੱਸਥ ਵਿਅਕਤੀ ਤੋਂ ਮੱਝ ਦੀ ਬੱਚੇਦਾਨੀ ਦੀ ਜਾਂਚ ਜਾਂ ਗਰਭਦਾਨ ਨਾ ਕਰਵਾਓ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ