ਕੀ ਦਵਾਈਆਂ ਨੂੰ ਇਕੱਠੇ ਰਲਾ ਕੇ ਸਪਰੇਅ ਕਰਨਾ ਚਾਹੀਦਾ ਹੈ ਜਾ ਨਹੀਂ।

ਕਿਸਾਨ ਫ਼ਸਲ ਨੂੰ ਉਗਾਉਣ ਦੇ ਲਈ ਜਿੱਥੇ ਇੰਨੀ ਮਿਹਨਤ ਕਰਦੇ ਹਨ ਉੱਥੇ ਜਦੋ ਸਾਂਭ ਸੰਭਾਲ ਦੀ ਵਾਰੀ ਆਉਂਦੀ ਹੈ ਤਾਂ ਉਹਨਾਂ ਦੇ ਮਨ ਵਿੱਚ ਇੱਕ ਡਰ ਰਹਿੰਦਾ ਹੈ ਕਿ ਕਿਸੇ ਬਿਮਾਰੀ ਜਾਂ ਕੀਟ ਦਾ ਹਮਲਾ ਉਹਨਾਂ ਦਾ ਨੁਕਸਾਨ ਨਾ ਕਰ ਜਾਏ ਜਿਸਦੇ ਕਾਰਨ ਉਹ ਬਿਨਾਂ ਕਿਸੇ ਬਿਮਾਰੀ ਜਾਂ ਕੀਟ ਦੇ ਹਮਲੇ ਦੇ ਖੇਤ ਵਿੱਚ ਸਪ੍ਰੇਹਾਂ ਕਰਨ ਦੀ ਕੋਸ਼ਿਸ਼ ਕਰਦੇ ਹਨ ਜੋ ਕਿ ਉਹਨਾਂ ਦੇ ਖਰਚੇ ਵਿੱਚ ਵਾਧਾ ਹੀ ਕਰਦੀਆਂ ਹਨ। ਕਈ ਦਵਾਈਆਂ ਦੀ ਕੀਮਤ ਹਜਾਰਾਂ ਵਿੱਚ ਹੁੰਦੀ ਹੈ ਅਤੇ ਕਿਸਾਨ ਉਹਨਾਂ ਦੀ ਵਰਤੋਂ ਬਿਨਾਂ ਜਰੂਰਤ ਤੋਂ ਕਰਦੇ ਹਨ।

ਝੋਨੇ ਵਿੱਚ ਫ਼ਸਲ ਦੇ ਉੱਪਰ ਕਈ ਬਿਮਾਰੀ ਜਾ ਕੀਟਾਂ ਦਾ ਹਮਲਾ ਹੁੰਦਾ ਹੈ ਅਤੇ ਉਹਨਾਂ ਦੀ ਰੋਕਥਾਮ ਦੇ ਲਈ ਕਿਸਾਨਾਂ ਵੱਲੋਂ ਸਪ੍ਰੇਹਾਂ ਦਾ ਇਸਤੇਮਾਲ ਵੀ ਕੀਤਾ ਜਾ ਰਿਹਾ ਹੈ। ਕਿਸਾਨ ਸਮਾਂ ਅਤੇ ਲੇਬਰ ਦਾ ਖਰਚਾ ਬਚਾਉਣ ਦੇ ਲਈ ਕੀਟਨਾਸ਼ਕ ਜਾ ਉੱਲੀਨਾਸ਼ਕਾਂ ਅਤੇ ਖਾਦਾਂ ਨੂੰ ਇੱਕੋ ਢੋਲੀ ਵਿਚ ਪਾ ਕੇ ਸਪਰੇਅ ਕਰ ਦਿੰਦੇ ਹਨ ਜੋ ਕਿ ਬਿਲਕੁਲ ਗ਼ਲਤ ਤਰੀਕਾ ਹੈ ਦਵਾਈਆਂ ਨੂੰ ਵਰਤਣ ਦਾ। ਹਰ ਇੱਕ ਰਸਾਇਣ ਦੀ ਇਕਾਗਰਤਾ ਅਲੱਗ ਅਲੱਗ ਹੁੰਦੀ ਹੈ ਅਤੇ ਜੇਕਰ ਇਹਨਾਂ ਨੂੰ ਇਕੱਠੇ ਰਲਾ ਕੇ ਖੇਤ ਵਿੱਚ ਸਪਰੇਅ ਕੀਤੀ ਜਾਂਦੀ ਹੈ ਤਾਂ ਇੱਕ ਇਸਦਾ ਅਸਰ ਘਟ ਜਾਂਦਾ ਹੈ, ਦੂਜਾ ਇਸਦਾ ਨੁਕਸਾਨ ਵੀ ਫ਼ਸਲ ਨੂੰ ਹੁੰਦਾ ਹੈ। ਅੱਜ ਕੱਲ ਕਿਸਾਨ ਕੀਟਨਾਸ਼ਕ, ਫੰਗਸਨਾਸ਼ੀ ਅਤੇ NPK ਜੋ ਕਿ ਘੁਲਣਸ਼ੀਲ ਖਾਦ ਹੁੰਦੀ ਹੈ ਉਹਨਾਂ ਨੂੰ ਇਕੱਠੇ ਰਲਾ ਕੇ ਸਪਰੇਅ ਕਰਦੇ ਹਨ ਜਿਸ ਨਾਲ ਉਹਨਾਂ ਦਾ ਨੁਕਸਾਨ ਇਹ ਹੁੰਦਾ ਹੈ ਕਿ ਫ਼ਸਲ ਦੇ ਪੱਤੇ ਝੁਲਸ ਜਾਂਦੇ ਹਨ ਜਿਸਦੇ ਨਾਲ ਕਿਸਾਨਾਂ ਨੂੰ ਲੱਗਦਾ ਹੈ ਕਿ ਬਿਮਾਰੀ ਹੋਰ ਵੱਧ ਗਈ ਹੈ ਅਤੇ ਉਹ ਹੋਰ ਦਵਾਈ ਦੀ ਸਪਰੇਅ ਕਰਦੇ ਹਨ ਜਿਸ ਨਾਲ ਕਿਸਾਨ ਦਾ ਖਰਚਾ ਅਤੇ ਨੁਕਸਾਨ ਦੋਨੋ ਹੁੰਦੇ ਹਨ। ਕਿਸਾਨਾਂ ਵਿੱਚ ਇਹ ਗੱਲ ਵੀ ਕਾਫੀ ਪ੍ਰਚਲਿਤ ਹੈ ਕਿ ਦਵਾਈਆਂ ਦਾ ਅਲੱਗਅਲੱਗ ਘੋਲ ਬਣਾਓ ਅਤੇ ਉਸਨੂੰ ਇੱਕ ਢੋਲੀ ਵਿੱਚ ਪਾ ਕੇ ਇਸਦੀ ਸਪਰੇਅ ਕਰੋ। ਇਹ ਵੀ ਕੋਈ ਕਾਮਯਾਬ ਤਰੀਕਾ ਨਹੀਂ ਹੈ ਇਸਦਾ ਵੀ ਨਤੀਜਾ ਮਿਲਦਾ ਹੈ ਕਿ ਫ਼ਸਲ ਨੂੰ ਇਸ ਦਾ ਪੂਰਾ ਅਸਰ ਨਹੀਂ ਮਿਲਦਾ ਅਤੇ ਉਹ ਦੁਬਾਰਾ ਸਪਰੇਅ ਕਰਨ ਦੇ ਲਈ ਮਜਬੂਰ ਹੁੰਦੇ ਹਨ। ਕਿਸੇ ਵੀ ਸਪਰੇਅ ਦੀ ਵਰਤੋਂ ਕਰਨ ਤੋਂ 3-4 ਦਿਨ ਤੱਕ ਇਸ ਦੇ ਅਸਰ ਦਾ ਇੰਤਜ਼ਾਰ ਕਰੋ ਅਤੇ ਉਸ ਤੋਂ ਬਾਅਦ ਦੂਸਰੀ ਸਪਰੇਅ ਦਾ ਇਸਤੇਮਾਲ ਕਰੋ। ਇਕੋ ਸਮੇਂ 4 ਦਵਾਈਆਂ ਨੂੰ ਇਕੱਠੇ ਰਲਾ ਕੇ ਸਪਰੇਅ ਨਾ ਕਰੋ ਤਾਂ ਜੋ ਫ਼ਸਲ ਨੂੰ ਫਾਇਦਾ ਹੋਣ ਦੀ ਬਜਾਏ ਨੁਕਸਾਨ ਹੋ ਜਾਏ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ