ਡੀ.ਏ.ਪੀ ਦੇ ਅਸਲੀ ਜਾਂ ਨਕਲੀ ਹੋਣ ਦਾ ਪਤਾ ਕਰਨ ਲਈ ਤੁਸੀਂ ਨਿਮਨਲਿਖਿਤ ਵਿਧੀ ਦੀ ਵਰਤੋਂ ਕਰ ਸਕਦੇ ਹੋ:
ਵਿਧੀ-1: ਇਸ ਦੇ ਲਈ ਡੀ.ਏ.ਪੀ ਦੇ ਕੁੱਝ ਦਾਣਿਆਂ ਨੂੰ ਹੱਥ ਵਿੱਚ ਲੈ ਕੇ ਤੰਬਾਕੂ ਦੀ ਤਰ੍ਹਾਂ ਉਸ ਵਿੱਚ ਚੂਨਾ ਮਿਲਾ ਕੇ ਇਸ ਨੂੰ ਮਲਣ ਨਾਲ ਜੇਕਰ ਉਸ ਵਿੱਚੋਂ ਤੇਜ਼ ਸੁਗੰਧ ਨਿਕਲੇ, ਜਿਸ ਨੂੰ ਸੁੰਘਣਾ ਮੁਸ਼ਕਿਲ ਹੋ ਜਾਵੇ ਤਾਂ ਸਮਝੋ ਕਿ ਇਹ ਡੀ.ਏ.ਪੀ ਅਸਲੀ ਹੈ।
ਵਿਧੀ-2: ਡੀ.ਏ.ਪੀ ਦੀ ਪਹਿਚਾਣ ਕਰਨ ਦੀ ਇੱਕ ਹੋਰ ਸਰਲ ਵਿਧੀ ਹੈ। ਜਦੋਂ ਵੀ ਅਸੀਂ ਡੀ.ਏ.ਪੀ ਦੇ ਕੁੱਝ ਦਾਣਿਆਂ ਨੂੰ ਥੋੜ੍ਹੀ ਅੱਗ ਵਾਲੇ ਤਵੇ ਉੱਪਰ ਗਰਮ ਕਰੋ, ਜੇਕਰ ਇਹ ਦਾਣੇ ਫੁਲ ਜਾਣ ਤਾਂ ਇਹ ਅਸਲੀ ਡੀ.ਏ.ਪੀ ਹੈ। ਇਸ ਦੇ ਸਖ਼ਤ ਦਾਣੇ ਭੂਰੇ ਕਾਲੇ ਜਾਂ ਬਦਾਮੀ ਰੰਗ ਦੇ ਹੁੰਦੇ ਹਨ ਅਤੇ ਇਹ ਨਹੁੰ ਦੀ ਵਰਤੋਂ ਕਰ ਕੇ ਵੀ ਆਸਾਨੀ ਨਾਲ ਨਹੀਂ ਟੁੱਟਦੇ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ